ਸਡ਼ਕ ਦੀ ਖ਼ਸਤਾ ਹਾਲਤ ਹੋਣ ਕਰਕੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋਂ ਜੇਜੋਂ ਨੂੰ ਜਾਣ ਵਾਲੀ  ਸੜਕ  ਜੋ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਸਕੀਮ ਤਹਿਤ ਬਣਾਈ ਗਈ ਸੀ ਹੁਣ ਇਸ ਦੀ ਹਾਲਤ ਬਹੁਤ ਹੀ ਖ਼ਸਤਾ ਹੋ ਚੁੱਕੀ ਹੈ ਜਿਸ ਅਧੀਨ ਨਾਲ ਲੱਗਦੇ ਪਿੰਡ  ਜੋ ਕਿ  ਭੱਜਲਾ, ਰਾਮਪੁਰ ਬਿਲੜੋ,ਭਾਤਪੁਰ ,ਗੱਜ਼ਰ ਤੇ ਹੋਰ ਕਈ ਪਿੰਡਾਂ ਨੂੰ ਆਪਸੀ ਇੱਕ ਪਿੰਡ ਤੋਂ ਦੂਸਰੇ ਪਿੰਡ ਨੂੰ ਜੋੜਦੀ ਹੈ ਅਤੇ ਇਹ ਸੜਕ ਬਣੀ ਨੂੰ ਲੱਗਭਗ  ਸੱਤ ਸਾਲ ਹੋ ਗਏ ਹਨ। ਇਸ ਸੜਕ ਦੀ ਹਾਲਤ ਇਨੀ ਤਰਸਯੋਗ ਬਣ ਗਈ ਹੈ ਕਿ ਇਸ ਸੜਕ ਤੋਂ ਦੋ ਪਹੀਆ ਵਾਹਨਾਂ ਦਾ ਵੀ ਲੰਘਣਾ ਔਖਾ ਹੋਇਆ ਹੈ,ਕਿਉਂਕਿ ਇਸ ਸੜਕ ਤੇ ਵੱਡੇ ਵੱਡੇ ਟੋਏ ਬਣ ਗਏ ਹਨ ਅਤੇ ਬਰਸਾਤ ਦਾ ਮੌਸਮ ਹੋਣ ਕਰਕੇ ਇਨ੍ਹਾਂ ਟੋਇਆ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ।

ਜਿਸ ਕਾਰਨ ਆਏ ਦਿਨ ਹਾਦਸਾ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ  ਇਹ ਹੀ ਮੰਗ ਕਰਦੇ ਹਨ ਕਿ ਜੋ ਅਲੱਗ ਅਲੱਗ ਪਿੰਡਾਂ ਨੂੰ ਆਪਸੀ ਜੋੜਦੀ ਹੈ ਜਿਵੇ ਕਿ ਭੱਜਲਾ ,ਰਾਮਪੁਰ ਬਿਲੜੋ ,ਗੱਜਰ, ਭਾਤਪੁਰ ਵਾਲੀ   ਸੜਕ ਜੋ ਕਿ ਅਲੱਗ ਅਲੱਗ ਪਿੰਡਾਂ  ਨੂੰ ਆਪਸ ਵਿੱਚ ਜੋੜਦੀ ਹੈ ਇਸ ਸੜਕ ਨੂੰ  ਜਲਦੀ ਤੋਂ ਜਲਦੀ ਨਵੀ ਬਣਾਈ ਜਾਵੇ ਤਾਂ ਜੋ ਆਉਣ ਜਾਉਣ ਵਾਲੇ ਸਾਰੇ ਵਾਹਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਹੋਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply