BREAKING..47 ਹੋਰ ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

ਜਿਲਾ ਪਠਾਨਕੋਟ ਵਿੱਚ ਕੁੱਲ 1071 ਕਰੋਨਾ ਪਾਜੀਟਿਵ,758 ਲੋਕ ਨੇ ਕੀਤਾ ਕਰੋਨਾ ਰਿਕਵਰ,ਐਕਟਿਵ ਕੇਸ 290

ਅੱਜ ਡਿਸਚਾਰਜ ਪਾਲਿਸੀ ਅਧੀਨ 35 ਲੋਕਾਂ ਨੂੰ ਭੇਜਿਆ ਘਰ ,2 ਹੋਰ ਕਰੋਨਾ ਪਾਜੀਟਿਵ ਦੀ ਮੋਤ,ਕਰੋਨਾ ਪਾਜੀਟਿਵ ਹੋਣ ਤੇ ਇਲਾਜ ਨਾਲ ਮਰਨ ਵਾਲਿਆਂ ਦੀ ਸੰਖਿਆ ਹੋਈ 23

ਪਠਾਨਕੋਟ,27 ਅਗਸਤ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )  : ਜਿਲਾ ਪਠਾਨਕੋਟ ਵਿੱਚ ਵੀਰਵਾਰ ਨੂੰ 47 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਡਿਸਚਾਰਜ ਪਾਲਿਸੀ ਅਧੀਨ ਅੱਜ 35 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਉਨ੍ਹਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਅਪਣੇ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਕਰੋਨਾ ਪਾਜੀਟਿਵ ਕੇਸ ਘਟਾਏ ਜਾ ਸਕਣ, ਉਨ੍ਹਾਂ ਕਿਹਾ ਕਿ ਅਗਰ ਅਸੀਂ ਹਦਾਇਤਾਂ ਦੀ ਪਾਲਣਾ ਕਰਾਂਗੇ ਤੱਦ ਹੀ ਜਿਲਾ ਕਰੋਨਾ ਮੁਕਤ ਹੋਵੇਗਾ।

ਉਨ੍ਹਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਵੀਰਵਾਰ ਨੂੰ ਕੂਲ 1071 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨਾਂ ਵਿੱਚੋਂ 758 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 290 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 23 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।

ਉਨਾਂ ਦੱਸਿਆ ਕਿ ਅੱਜ ਜਿਨ੍ਹਾਂ ਦੋ ਲੋਕਾਂ ਦੀ ਕਰੋਨਾ ਪਾਜੀਟਿਵ ਨਾਲ ਮੋਤ ਹੋਈ ਹੈ ਉਹਨਾਂ ਵਿੱਚੋਂ ਇੱਕ ਮਹਿਲਾ ਜੋ 60 ਸਾਲ ਦੀ ਹੈ ਅਤੇ ਪਠਾਨਕੋਟ ਨਿਵਾਸੀ ਹੈ ਅਤੇ ਦੂਸਰਾ ਵਿਅਕਤੀ ਜੋ 64 ਸਾਲ ਦਾ ਹੈ ਅਤੇ ਪਠਾਨਕੋਟ ਦਾ ਹੀ ਨਿਵਾਸੀ ਹੈ। ਇਸ ਤੋਂ ਇਲਾਵਾ ਜਿਨ੍ਹਾਂ 47 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨ੍ਹਾਂ ਵਿੱਚੋਂ 1 ਨਰੋਟ ਜੈਮਲ ਸਿੰਘ,2 ਕੀੜੀ ਖੁਰਦ,4 ਇੱਕ ਪ੍ਰਾਈਵੇਟ ਫਰਮ,1 ਪਿੰਡ ਹਲੇਰ, 2 ਚਾਰ ਮਰਲਾ ਕਵਾਟਰ,5 ਘਰਥੋਲੀ ਮੁਹੱਲਾ,3 ਸੰਤ ਨਗਰ, 1 ਅਬਰੋਲ ਨਗਰ,1ਅਨੰਦਪੁਰ ਰੜਾ,1ਮਾਡਲ ਟਾਊਂਨ,4 ਗੁਰਦਾਸਪੁਰ ਰੋਡ,1 ਪੁਰਾਣਾ ਸਾਹਪੁਰ,3 ਸੁੰਦਰ ਨਗਰ,1 ਨਿਊ ਬੈਂਕ ਕਲੋਨੀ, 2 ਫ੍ਰੈਂਡ ਕਲੋਨੀ , 3 ਸੁਜਾਨਪੁਰ ਅਤੇ 10 ਲੋਕਾਂ ਦੀ ਰਿਪੋਰਟ ਐਂਟੀਜਨ ਟੈਸਟ ਰਾਹੀਂ ਕਰੋਨਾ ਪਾਜੀਟਿਵ ਆਈ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply