ਗੜਸ਼ੰਕਰ ਚ ਮੁਲਾਜਮਾਂ ਨੇ ਗਾਂਧੀ ਪਾਰਕ ਵਿਖੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਫੂਕੀ ਪੰਡ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਉਲੀਕੇ ਸੂਬਾ ਪੱਧਰੀ ਸੰਘਰਸ਼ ਅਨੁਸਾਰ ਅੱਜ ਇਥੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸੂਬਾਈ ਆਗੂ ਰਾਮ ਜੀ ਦਾਸ ਚੌਹਾਨ ਅਤੇ ਸਾਥੀ ਨਿਰਭੈਲ ਸਿੰਘ ਦੀ ਅਗਵਾਈ ਵਿੱਚ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਆਪਣੀਆਂ ਮੰਗਾਂ ਦੇ ਹੱਕ ਵਿਚ ਰੋਹ ਭਰਪੂਰ ਰੈਲੀ ਅਤੇ ਨਾਅਰੇਬਾਜੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਬੰਗਾ ਚੌਕ ਵਿਖੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਫੂਕੀ ਗਈ।ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਵਜਾਏ ਮੁਲਾਜ਼ਮਾ ਦੇ ਭੱਤੇ ਅਤੇ ਤਨਖਾਹਾਂ ਵਿਚ ਲਗਾਤਾਰ ਕਟੌਤੀ ਕਰ ਰਹੀ ਹੈ l

ਕਰੋਨਾ ਦੀ ਆੜ ਵਿਚ ਮੁਲਾਜ਼ਮਾ ਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਲਗਾਤਾਰ ਕੱਟ ਲਗਾਇਆ ਜਾ ਰਿਹਾ ਹੈ ਜਦ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਵਾਲੀਆਂ ਸਹੂਲਤਾ ਵਿਚ ਵਾਧਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁਲਾਜ਼ਮਾ ਨੂੰ ਕੇਂਦਰੀ ਤਨਖਾਹ ਨਾਲ ਬੰਨਣ ਦੀ ਕੋਝੀ ਕੋਸ਼ਿਸ ਕੀਤੀ ਜਾ ਰਹੀ ਹੈ I ਸਰਕਾਰ ਸਰਕਾਰੀ ਵਿਭਾਗਾਂ ਵਿਚੋ ਲਗਾਤਾਰ ਪੋਸਟਾਂ ਖਤਮ ਕਰ ਰਹੀ ਹੈ ਅਤੇ ਬੇਰੂਜ਼ਗਾਰ ਨੌਜਵਾਨਾਂ ਤੋਂ ਨੌਕਰੀ ਦਾ ਹੱਕ ਖੋਹ ਰਹੀ ਹੈ l ਕਰੋਨਾ ਦੀ ਆੜ ਵਿਚ ਸਰਕਾਰ ਵਲੋ ਮੁਲਾਜ਼ਮ ਅਤੇ ਆਮ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਕੋਝੇ ਹੱਥ ਕੰਡੇ ਅਪਣਾਏ ਜਾ ਰਹੇ ਹਨ , ਸਰਕਾਰ ਦਾ ਦੀਵਾਲਾ ਇਥੋਂ ਤੱਕ ਨਿਕਲ ਚੁੱਕਿਆ ਹੈ ਕਿ ਮਿਡ-ਡੇੰ – ਮੀਲ ਵਰਕਰਾਂ ਨੂੰ ਮਿਲਣ ਵਾਲਾ ਭੱਤਾ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਪਿਆ ਹੈ ਅਤੇ ਸਰਕਾਰ ਮਿਡ-ਡੇ-ਮੀਲ ਵਰਕਰਾਂ ਨੂੰ ਅਪ੍ਰੈਲ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੇ ਆਪਣੇ ਵਾਅਦੇ ਤੋ ਭੱਜ ਗਈ ਹੈ l

ਬੁਲਾਰਿਆਂ ਨੇ ਮੰਗ ਕੀਤੀ ਵੱਖ – ਵੱਖ ਵਿਭਾਗਾ ਵਿਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਤਨਖ਼ਾਹ ਕਮਿਸ਼ਨ ਦੀ  ਰਿਪੋਰਟ ਤੁਰੰਤ ਰਿਲੀਜ਼ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਖਾਲੀ ਅਸਾਮੀਆਂ ਤੁਰੰਤ ਭਰੀਆ ਜਾਣ, ਮੁਲਾਜ਼ਮ ਪੱਖੀ ਅਦਾਲਤੀ ਫੈਸਲੇ ਲਾਗੂ ਕੀਤੇ ਜਾਣ, ਵਿਭਾਗਾਂ ਦਾ ਨਿੱਜੀਕਰਣ ਬੰਦ ਕੀਤਾ ਜਾਵੇ, ਖਤਮ ਕੀਤੀਆ  ਪੋਸਟਾਂ ਬਹਾਲ ਕੀਤੀਆਂ ਜਾਣ l ਮੁਲਾਜ਼ਮ ਵਿਰੋਧੀ ਪੱਤਰ ਵਾਪਸ ਪੱਤਰ ਵਾਪਸ ਲਏ ਜਾਣ l ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਨੱਥ ਪਾਈ ਜਾਵੇ I

ਜੇਕਰ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ  30 ਅਗਸਤ ਤੋਂ ਬਾਅਦ  ਸਰਕਾਰ ਵਿਰੁੱਧ ਭੁੱਖ ਹੜਤਾਲ ਅਤੇ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਸਿਰ ਹੋਵੇਗੀ I ਇਸ ਸਮੇਂ ਮੁਲਾਜ਼ਮ ਆਗੂ ਸੱਚਾ ਸਿੰਘ ਸਤਨੌਰ, ਸ਼ਾਮ ਸੁੰਦਰ ਕਪੂਰ, ਨਰੇਸ਼ ਕੁਮਾਰ ਭੰਮੀਆਂ, ਮਨਜੀਤ ਕੌਰ,ਹਰਪਾਲ ਕੌਰ, ਕੁਲਵਿੰਦਰ ਸਿੰਘ, ਪਵਨ ਗੋਇਲ, ਸੁਰਜੀਤ ਕਾਲਾ, ਰਮਨ ਕੁਮਾਰ, ਜਗਦੀਸ਼ ਰਾਮ, ਨਰੇਸ਼ ਕਪੂਰ,,  ਪੈਨਸ਼ਨਰ ਆਗੂ ਸਰੂਪ ਚੰਦ , ਸ਼ਿੰਗਾਰਾ ਰਾਮ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply