ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮਕੋੜਾ ਪੱਤਣ, ਰਾਵੀ ਦਰਿਆ ਦਾ ਦੌਰਾ


ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ : ਡਿਪਟੀ ਕਮਿਸ਼ਨਰ

ਡਰੇਨਜ਼, ਮੰਡੀ ਬੋਰਡ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਗੁਰਦਾਸਪੁਰ,28 ਅਗਸਤ (ਅਸ਼ਵਨੀ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਰਾਵੀ ਦਰਿਆ, ਮਕੋੜਾ ਪੱਤਣ-ਜਿਥੇ ਰਾਵੀ ਤੇ ਓਝ ਦਰਿਆ ਦਾ ਮਿਲਾਨ ਹੁੰਦਾ ਹੈ,  ਦਾ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਅਤੇ ਲੋਕਾਂ ਕੋਲੋਂ ਵੱਖ-ਵੱਖ ਮੁੁੱਦਿਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ।

ਇਸ ਮੌਕੇ ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਮਨਜੀਤ ਸਿੰਘ ਤਹਿਸੀਲਦਾਰ, ਐਕਸੀਅਨ ਜਗਦੀਸ ਰਾਜ, ਐਕਸੀਅਨ ਅਨੂਪ ਸਿੰਘ, ਐਸ.ਡੀ.ਓ ਨਰੇਸ਼ ਕੁਮਾਰ, ਗੁਰਨਾਮ ਸਿੰਘ ਸਰਪੰਚ ਤੂਰ, ਰੂਪ ਸਿੰਘ ਸਾਬਕਾ ਸਰਪੰਚ ਭੜਿਆਲ ਆਦਿ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਨੇੜਲੇ ਤੇ ਦਰਿਆ ਤੋਂ ਪਾਰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ।

 ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆ ਦੀ ਢਾਹ ਕਾਰਨ ਦਰਿਆ ਤੋਂ ਪਾਰ ਪੰਜ ਪਿੰਡਾਂ ਨੂੰ ਜਾਣ ਵਾਲੀ ਮੁੱਖ ਸੜਕ ਰੁੜ•ਣ ਨਾਲ ਪਿੰਡ ਵਾਸੀਆਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ, ਪਲਟੂਨ ਪੁਲ ਸਮੇਤ ਵੱਖ-ਵੱਖ ਸਮੱਸਿਆਵਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਰਿਆ ਤੋਂ ਪਾਰ ਪਿੰਡਾਂ ਨੂੰ ਜਾਂਦੀ ਸੜਕ ਦੀ ਮੁਰੰਮਤ ਜਲਦ ਕਰਨ।

 ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਭਵਿੱਖ ਵਿਚ ਸੜਕ ਨਾ ਰੁੜੇ, ਇਸ ਬਾਬਤ ਲੋੜੀਦੇ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਪਿੰਡਾਂ ਨਾਲ ਸਬੰਧਿਤ ਪੰਚਾਇਤ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਉਹ ਮਗਨਰੇਗਾ ਤਹਿਤ ਸੜਕ ਜਾਂ ਜ਼ਮੀਨ ਨੂੰ ਦਰਿਆ ਦੀ ਢਾਹ ਲੱਗਣ ਤੋਂ ਬਚਾਉਣ ਲਈ ਲੋੜੀਦੇ ਪ੍ਰਬੰਧ ਕਰਨ। ਪਲਟੂਨ ਪੁਲ ਸਬੰਧੀ ਪੀ.ਡਬਲਿਊ.ਡੀ ਅਧਿਕਾਰੀਆਂ ਨੇ ਦੱਸਿਆ ਕਿ ਪੁਲ ਲਈ ਸ਼ਤੀਰੀਆਂ ਆਦਿ ਦੀ ਜਰੂਰਤ ਹੈ, ਜਿਸ ਸੰਬਧੀ ਉੱਚ ਅਧਿਕਾਰੀਆਂ ਨੂੰ ਧਿਆਨ ਵਿਚ ਲਿਆ ਕੇ,ਲੋੜੀਦੇ ਪ੍ਰਬੰਧ ਕਰ ਲਏ ਜਾਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਤੋਂ ਪਾਰ ਪਿੰਡਾਂ ਅੰਦਰ ਮਗਨਰੇਗਾ ਤਹਿਤ ਚਹੁਪੱਖੀ ਵਿਕਾਸ ਕਰਨ ਦੀ ਗੱਲ ਕਰਦਿਆਂ ਸਰਪੰਚਾਂ ਤੇ ਪੰਚਾਂ ਨੂੰ ਕਿਹ ਕਿ ਉਹ ਪਿੰਡਾਂ ਅੰਦਰ ਛੱਪੜਾਂ ਦਾ ਨਵੀਨੀਕਰਨ, ਪਾਰਕ ਤੇ ਖੇਡ ਸਟੇਡੀਅਮ ਆਦਿ ਦੀ ਉਸਾਰੀ ਲਈ ਕੰਮ ਕਰਨ। ਉਨਾਂ ਦੱਸਿਆ ਕਿ ਜ਼ਿਲੇ ਭਰ ਅੰਦਰ ਮਗਨਰੇਗਾ ਤਹਿਤ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ।

ਉਨਾਂ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਦਰਿਆ ਨੇੜਲੇ ਅਤੇ ਦਰਿਆ ਤੋਂ ਪਾਰ ਪਿੰਡਾਂ ਦੇ ਲੋਕਾਂ ਦੀ ਹਰ ਮੁਸ਼ਕਿਲ ਪਹਿਲ ਦੇ ਅਧਾਰ ‘ਤੇ  ਹੱਲ ਕਰਨ ਲਈ ਵਚਨਬੱਧ ਹੈ ਅਤੇ ਉਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਨਾਂ ਅਧਿਕਾਰੀਆਂ ਨੂੰ ਕਿਹਾ ਕਿ  ਬਰਸਾਤੀ  ਮੌਸਮ ਚੱਲ ਰਿਹਾ ਹੈ, ਇਸ ਲਈ ਲਗਾਤਾਰ ਇਸ਼ ਖੇਤਰ ਨਾਲ  ਸਬੰਧਿਤ ਮੁਸ਼ਕਿਲਾਂ ਉਨਾਂ ਦੇ ਧਿਆਨ ਵਿਚ ਲਿਆਂਉਦੇ ਰਹਿਣ ਤਾਂ  ਜੋ ਸਮੇਂ ਸਿਰ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply