ਆਬਕਾਰੀ ਵਿਭਾਗ ਵੱਲੋਂ ਪਿੰਡ ਸੁਨੱਈਆ ਵਿਖੇ ਛਾਪੇਮਾਰੀ ਦੌਰਾਨ 120 ਕਿਲੋ ਲਾਹਣ ਬਰਾਮਦ


ਬਟਾਲਾ, 30 ਅਗਸਤ (ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ) : ਸਹਾਇਕ ਆਬਕਾਰੀ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਾਰਵਾਈ ਕਰਦੇ ਹੋਏ ਇਸ: ਹਰਵਿੰਦਰ ਸਿੰਘ ਨੇ ਸਮੇਤ ਆਕਸਾਈਜ ਪਿਲਸ ਫੋਰਸ ਨਾਲ ਪਿੰਡ ਸੁਨੱਈਆ ਵਿਖੇ ਛਾਪੇਮਾਰੀ ਕੀਤੀ। ਜਿਸ ਦੌਰਾਨ ਪਿੰਡ ਵਿੱਚ ਬਣੇ ਸਮਸ਼ਾਨ ਘਾਟ ਨੂੰ ਜਾਂਦੇ ਰਸਤੇ ਵਿੱਚ ਲੁਕਾ ਕੇ ਰੱਖੀ 6 ਡੱਬਿਆਂ ਵਿੱਚ ਕਰੀਬ 120 ਕਿਲੋ ਲਾਹਣ ਬਰਾਮਦ ਕੀਤੀ ਗਈ। ਜਿਸ ਨੂੰ ਇੰਸ: ਹਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ। ਆਬਕਾਰੀ ਸਹਾਇਕ ਕਮਿਸ਼ਨਰ ਰਾਜਵਿੰਦਰ ਬਾਜਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕੱਚੀ ਤੇ ਗੰਦੀ ਸਰਾਬ ਨਾ ਪੀਣ ਜਿਸ ਨਾਲ ਤੁਹਾਡਾ ਜਾਲੀ  ਨੁਕਸਾਨ ਹੋ ਸਕਦਾ ਹੈ। ਉਨਾਂ ਦੱਸਿਆ ਕਿ ਆਬਕਾਰੀ ਵਿਭਾਗ ਗੁਰਦਾਸਪੁਰ ਵੱਲੋਂ ਭਵਿੱਖ ਅਜਿਹੀ ਛਾਪੇਮਾਰੀ ਜਾਰੀ ਰਹੇਗੀ। ਇਸ ਮੌਕੇ ਏਐਸਆਈ ਜਸਪਿੰਦਰ ਸਿੰਘ,ਏਐਸਆਈ ਹਰਵਿੰਦਰ ਸਿੰਘ, ਮਨਜੀਤ ਸਿੰਘ, ਅਨੀਤਾ ਕੁਮਾਰ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply