ਕਰੋਨਾ ਮਹਾਂਮਾਰੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਛਾਈਆਂ ਅਫਵਾਹਾਂ ਨਾਲ ਹਰੇਕ ਦਾ ਦਿਲ-ਦਿਮਾਗ ਭੈਭੀਤ : ਭਾਮ

ਸਰਕਾਰ ਇਸ ਬਾਰੇ ਸੁਹਿਰਿਦਤਾ ਨਾਲ ਜਵਾਬਦੇਹ ਕਰੇ

ਕੈਲਗਿਰੀ ਕੈਨੇਡਾ (CDT) : ਮਨੁੱਖੀ ਅਧਿਕਾਰ ਸੰਗਠਨ ਸੂਬਾ ਪ੍ਰਧਾਨ ਤੇ ਸਾਬਕਾ ਜਨ: ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ ਸ੍ਰ. ਮਨਜੀਤ ਸਿੰਘ ਭਾਮ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਕਰੋਨਾ ਬਿਮਾਰੀ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ ਜੋ ਕਿ ਅਵੈਅਰ ਨਾ ਹੋਣ ਕਾਰਣ ਹੀ ਇਸ ਦੇ ਪੈਰ ਪਸਰ ਰਹੇ ਹਨ ਖਾਸ ਕਰਕੇ ਮਾਨੁੱਖੀ ਅੰਗਾਂ ਦੀ ਤਸਕਰੀ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਤੇ ਖ਼ਬਰਾਂ ਆ ਰਹੀਆਂ ਹਨ ਉਸ ਨਾਲ ਹਰੇਕ ਵਿਅਕਤੀ ਦਾ ਦੇਸ਼ – ਵਿਦੇਸ਼ ਦੀ ਧਰਤੀ ਤੇ ਦਿਲ – ਦਿਮਾਗ ਸੁੰਨ ਹੋ ਕੇ ਰਹਿ ਜਾਂਦਾ ਹੈ|

ਭਾਰਤੀ ਖਾਸ ਕਰਕੇ ਪੰਜਾਬੀ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਪੁੱਜ ਗਿਆ ਹੋਵੇ ਉਹ ਮੁੱਲ ਰੂਪ ਵਿੱਚ ਆਪਣੀ ਮਿੱਟੀ ਖਾਸ ਕਰਕੇ ਪੰਜਾਬ ਨਾਲ ਜੁੜਿਆ ਰਹਿੰਦਾ ਹੈੈ।ਅੱਜ -ਕੱਲ ਸੋਸ਼ਲ ਮੀਡੀਆ ਤੇ ਕਰੋਨਾ ਨੂੰ ਲੈ ਕੇ ਵੱਖ – ਵੱਖ ਵੀਡੀਓ ਵੇਖਣ -ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਜਿਸ ਵਿੱਚ ਉਸ ਵੀਡੀਓ ਨੇ ਹਰੇਕ ਦੇ ਦਿਲ ਨੂੰ ਧੂੰਹ ਪਾ ਕੇ ਰੱਖ ਦਿੱਤੀ, ਜਿਸ ਮੁੰਡੇ ਦਾ ਵਿਆਹ 10 ਦਿਨ ਬਾਅਦ ਸੀ ਤੇ ਘਰਦਿਆਂ ਦਾ ਇਕਲੌਤਾ ਪੁੱਤਰ ਸੀ ਉਹ ਸਰਕਾਰੀ ਤੰਤਰ ਦਾ ਸ਼ਿਕਾਰ ਬਣ ਗਿਆ |

ਮਾਮੂਲੀ ਜਿਹੀ ਬਿਮਾਰੀ ਤੋਂ ਬਾਅਦ ਜਾਨ ਤੋਂ ਹੱਥ ਧੋ ਬੈਠਾ ਤੇ ਇੱਕ ਹੋਰ ਵੀਡੀਓ ਵਿੱਚ ਇੱਕ ਡਾਕਟਰ ਇੱਕ ਮਰੀਜ਼ ਦਾ ਗਲਾ ਘੁੱਟ ਕੇ ਮਾਰਦਾ ਵਿਖਾਇਆ ਗਿਆ ਹੈ ਤੇ ਤੀਸਰੀ ਵੀਡੀਓ ਵਿੱਚ ਇੱਕ ਸਰਕਾਰੀ ਡਾਕਟਰ (ਲੇਡੀ) ਅਪੀਲ ਕਰਦੀ ਵਿਖਾਈ ਗਈ ਹੈ ਕਿ ਮਾਮੂਲੀ ਬਿਮਾਰੀ ਗਲਾ ਦਰਦ,ਖ਼ੰਗ,ਜ਼ੁਕਾਮ,ਆਦਿ ਤੇ ਸਰਕਾਰੀ ਹਸਪਤਾਲਾਂ ਵਿੱਚ ਨਾ ਜਾਉ, ਘਰੇ ਹੀ ਦਵਾ-ਦਾਰੂ ਕਰਕੇ ਪ੍ਰਹੇਜ਼ ਰੱਖ ਕੇ ਜੀਉ |

ਅਗਰ ਤੁਸੀ ਹਸਪਤਾਲ ਚੱਲੇ ਗਏ ਤਾਂ ਤੁਸੀ ਵਾਪਿਸ ਨਹੀਂ ਆ ਸਕਦੇ ? ਪਿੰਡਾਂ ਵਿੱਚ ਸਰਕਾਰੀ ਤੰਤਰ ਖਿਲਾਫ ਇੱਕਜੁਟਤਾ ਹੋਣ ਲਗ ਪਈ, ਸਰਕਾਰ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਚਾਹੀਦੈ। ਅਗਰ ਕਰੋਨਾ ਪੌਜੇਟਿਵ ਮਰੀਜ਼ ਦਾ ਸੰਸਕਾਰ ਸਮਾਂ ਧੂੰਆ ਵੀ ਮਾੜਾ ਹੈ ਫਿਰ ਉਸ ਦਾ ਪੋਸਟ ਮਾਰਟਮ ਕਿਉਂ ਕੀਤਾ ਜਾਂਦਾ ਹੈ ? ਕੀਤੇ ਸਰਕਾਰ ਦੀ ਮਿਲੀ – ਭੁਗਤ ਨਾਲ ਮਾਨੁੱਖੀ ਅੰਗਾਂ ਦੇ ਤਸਕਰਾਂ ਨੂੰ ਸੈਅ ਤਾਂ ਨਹੀਂ ਦਿੱਤੀ ਜਾਂ ਰਹੀ ਹੈ।ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਆਪਣੇ ਨਜਦੀਕੀਆਂ ਦੀ ਸਿਹਤ ਨੂੰ ਲੈ ਕੇ ਕਾਫ਼ੀ ਭੰਬਲ ਭੂਸਾ ਜੇਹਾ ਬਣਿਆ ਹੋਇਆ ਹੈ |

ਸਰਕਾਰ ਨੂੰ ਚਾਹੀਦੈ ਕਿ ਲੋਕਾਂ ਦੀ ਭੈਭੀਤਾ ਨੂੰ ਜਾਣ ਕੇ ਸੁਹਿਰਦਤਾ ਨਾਲ ਜੁਆਬਦੇਹ ਹੋਣਾ ਚਾਹੀਦਾ ਹੈ।ਲੋਕਾਂ ਵਿੱਚ ਸਰਕਾਰ ਪ੍ਰਤੀ ਇਸ ਤਰ੍ਹਾਂ ਦੇ ਮਾਹੌਲ ਨੂੰ ਕਾਫ਼ੀ ਤਣਾਅ ਬਣਦਾ ਜਾ ਰਿਹਾ ਹੈ। ਸਰਕਾਰ ਨੂੰ ਇਸ ਪ੍ਰਤੀ ਸੰਜੀਦਗੀ ਵਿਖਾਉਣੀ ਚਾਹੀਦੀ ਹੈੈ।ਕਰੋਨਾ ਵਰਗੀ ਬਿਮਾਰੀ ਨਾਲ ਰਲ-ਮਿਲ ਕੇ ਲੜਾਈ ਲੜਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਇੱਕ ਹੀ ਨਾਅਰਾ ਲਾਉਣਾ ਚਾਹੀਦੈ ਕਿ ਸਭ ਨੇ ਰਲ – ਮਿਲ ਕੇ ਕਰੋਨਾ ਨੂੰ ਹਰਾਉਣਾ ਹੈ |

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply