ਸਰਪੰਚ ਜੋਤੀ ਦੇ ਯਤਨਾ ਸਦਕਾ ਪਿੰਡ ਹਰਸੀਆਂ ਮਾਡਰਨ ਪਿੰਡ ਵਜੋਂ ਉਭਰ ਕੇ ਆਇਆ ਸਾਹਮਣੇ


ਬਟਾਲਾ,30 ਅਗਸਤ(ਸੰਜੀਵ ਨਈਅਰ /ਅਵਿਨਾਸ਼ ਸ਼ਰਮਾ)
:  ਪਿੰਡ ਹਰਸ਼ੀਆਂ ਵਿਖੇ ਸਰਪੰਚ ਜੋਤੀ ਦੇ ਅਨਥੱਕ ਉਪਰਾਲਿਆਂ ਸਦਕਾ ਪਿੰਡ ਦੇ ਕਰਵਾਏ ਵਿਕਾਸ ਕਾਰਜਾ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਅੱਜ ਪਿੰਡ ਪੰਜਾਬ ਦੇ ਵਿਕਾਸਸ਼ੀਲ ਪਿੰਡਾਂ ਦੀ ਗਿਣਤੀ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ। ਸਰਪੰਚ ਜੋਤੀ ਪਿੰਡ ਹਰਸ਼ੀਆਂ ਵਿਖੇ ਕਰਵਾਏ ਵਿਕਾਸ ਕਾਰਜਾਂ ਦੀ ਹਰ ਪਾਸੇ ਸਲਾਘਾ ਹੋ ਰਹੀ ਹੈ। ਪਿੰਡ ਹਰਸੀਆਂ ਨੂੰ ਸਾਫ ਸੁਥਰਾ,ਸਵੱਛ,ਹਰਿਆ ਭਰਿਆ ਅਤੇ ਸੁੰਦਰ ਪਿੰਡ ਬਣਾਉਣ ਵਿੱਚ ਜੁਟੇ ਸਰਪੰਚ ਜੋਤੀ ਦੇ ਯਤਨਾ ਸਦਕਾ ਪਿੰਡ ਹਰਸੀਆਂ ਮਾਡਰਨ ਪਿੰਡ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਸਰਪੰਚ ਜੋਤੀ ਵੱਲੋਂ ਪਿੰਡ ਦੇ ਮੋਹਤਬਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਹੁਣ ਤੱਕ ਕਰੀਬ 600 ਰੁੱਖ ਲਗਾਏ ਜਾ ਚੁੱਕੇ ਹਨ।

ਜਿਨ੍ਹਾਂ ਵਿੱਚ ਵੱਖ ਵੱਖ ਫਲਾਂ ਵਾਲੇ ਦਰੱਖਤ ਲਗਾਏ ਹਨ ਅਤੇ ਕੁਝ ਹਰੇ ਭਰੇ ਅਤੇ ਸਜਾਵਟੀ ਰੁੱਖ ਲਗਾਏ ਹਨ। ਇਹ ਰੁੱਖ ਪਿੰਡ ਦੀ ਹਰੇਕ ਸੜਕ ਦੇ ਕਿਨਾਰਿਆਂ ‘ਤੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਰੁੱਖ ਲਗਾ ਕੇ ਪਿੰਡ ਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ ਹੈ।  ਜੋ ਵਿਅਕਤੀ ਵੀ ਇਸ ਪਿੰਡ ਰਾਹੀਂ ਲੰਘਾ ਹੈ ਉਹ ਇਸ ਪਿੰਡ ਦੀ ਹਰਿਆਲੀ ਅਤੇ ਸੁੰਦਰਤਾ ਨੂੰ ਦੇ ਕੇ ਹੈਰਾਨ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਪਿੰਡ ਵਿੱਚ ਇਨ੍ਹਾਂ ਜਿਆਦਾ ਵਿਕਾਸ ਨਹੀ ਹੋਇਆ ਸੀ, ਪਰੰਤੂ ਹੋਲੀ ਹੋਲੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਜੋਤੀ ਨੇ ਉਹ ਕਰ ਦਿਖਾਇਆ ਜੋ ਲੋਕਾਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਵਿਸ਼ੇਸ ਤੌਰ ‘ਤੇ ਗੱਲਬਾਤ ਕਰਦਿਆਂ ਸਰਪੰਚ ਜੋਤੀ ਨੇ ਕਿਹਾ ਕਿ ਮੇਰਾ ਇਕੋ ਇੱਕ ਸੁਪਨਾ ਹੈ ਪਿੰਡ ਹਰਸੀਆਂ ਨੂੰ  ਅਜਿਹੀ ਦਿੱਖ ਪ੍ਰਦਾਨ ਕਰਾਂ ਕਿ ਲੋਕ ਖੁਦ ਆ ਕੇ ਇਸ ਪਿੰਡ ਨੂੰ ਦੇਖਣ। ਪਿੰਡ ਦੀ ਦਿਖ ਬਦਲਣ ਲਈ ਮੈਂ ਰੁੱਖ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ, ਫਿਰ ਪਿੰਡ ‘ਚ ਕਰੀਬ 30 ਸੋਲਰ ਲਾਈਟਾਂ ਲਗਵਾਈਆਂ ਗਈਆਂ, ਪਿੰਡ ਵਿੱਚ ਦੋ ਜੰਝ ਘਰ ਬਣਵਾਏ ਗਏ ਹਨ, ਗੱਲੀਆ, ਨਾਲੀਆਂ, ਸੜਕਾਂ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਕਈ ਵਿਕਾਸ ਕਾਰਜ ਯੁੱਧ ਪੱਧਰ ‘ਤੇ ਚੱਲ ਰਹੇ ਹਨ। । ਮੇਰਾ ਇਹ ਸੁਪਨਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ।

ਸਰਪੰਚ ਜੋਤੀ ਨੇ ਕਿਹਾ ਕਿ ਰੁੱਖ ਸਾਨੂੰ ਸਾਫ ਵਾਤਾਵਰਣ ਤੇ ਹਵਾ ਪ੍ਰਦਾਨ ਕਰਦੇ ਹਨ। ਰੁੱਖ ਕੁਦਰਤ ਦੀ ਸਾਨੂੰ ਦਿੱਤੀ ਹੋਈ ਅਨਮੁੱਲੀ ਦਾਤ ਹੈ ਜਿਸ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਸਰਪੰਚ ਜੋਤੀ ਨੇ ਕਿਹਾ ਕਿ ਮੇਰੀ ਪੂਰੀ ਕੋਸ਼ਿਸ ਰਹੇਗੀ ਕਿ ਪਿੰਡ ਹਰਸੀਆਂ ਮਾਡਰਨ ਪਿੰਡ ਵਜੋਂ ਉਭਰ ਕੇ ਸਾਹਮਣੇ ਆਵੇ। ਉਨਾਂ ਕਿਹਾ ਕਿ ਅਜੇ ਤਾਂ ਇਹ ਸ਼ੁਰੂਆਤ ਹੋਈ ਹੈ, ਆਉਣ ਵਾਲੇ ਸਮੇ ਵਿੱਚ ਪਿੰਡ ਲਈ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ।

ਇਸ ਮੌਕੇ ਉਨ੍ਹਾਂ ਨਾਲ ਸੋਹਨ ਸਿੰਘ ਮੈਂਬਰ,ਨਰਿੰਦਰ ਸਿੰਘ ਸਾਬਕਾ ਸਰਪੰਚ,ਬਲਵਿੰਦਰ ਸਿੰਘ ਲੰਬੜਦਾਰ,ਗੁਰਨਾਮ ਸਿੰਘ,ਅਮਰਜੀਤ ਸਿੰਘ,ਕਾਕਾ ਹਰਸੀਆਂ,ਸੁਰਜੀਤ ਸਿੰਘ ਮੈਂਬਰ,ਬਲਵਿੰਦਰ ਸਿੰਘ ਮੈਂਬਰ,ਸੁਖਵਿੰਦਰ ਕੌਰ ਮੈਂਬਰ,ਰਣਜੀਤ ਸਿੰੰਘ,ਸੁਰਜੀਤ ਸਿੰਘ ਸਾਬਕਾ ਮੈਂਬਰ,ਦਲੀਪ ਸਿੰਘ ਲੰਬੜਦਾਰ,ਅਰਪਣਜੋਤ ਸਿੰਘ,ਮੱਖਣ ਸਿੰਘ, ਨਿਰਮਲ ਸਿੰਘ,ਬਲਕਾਰ ਸਿੰਘ ਸਾਬਕਾ ਸਰਪੰਚ,ਭਾਗ ਸਿੰਘ ਫੌਜੀ, ਕਸ਼ਮੀਰ ਸਿੰਘ,ਰਵਿੰਦਰ ਸਿੰਘ ਨਿਊਜੀਲੈਂਡ,ਗੁਰਦੇਵ ਸਿੰਘ ਨੱਤ, ਝਿਰਮਲ ਸਿੰਘ,ਅਮਰੀਕ ਸਿੰਘ ਜੇਈ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply