ਦੇਸ਼ ਦਾ ਗੱਦਾਰ ਗੁਰਪਤਵੰਤ ਸਿੰੰਘ ਪੰਨੂੰ ਹਿੰਦੂ ਸਿੱਖ ਏਕਤਾ ਨੂੰ ਤੋੜਨ ਵਾਲੇ ਮੰਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋਵੇਗਾ: ਬਿੱਟੂ ਯਾਦਵ,ਕਮਲ ਵਰਮਾ

ਬੋਲੇ : ਸਮੂਹ ਜਨਤਾ ਤੇ ਕਾਰੋਬਾਰੀਆਂ ਨੂੰ ਅਪੀਲ 31 ਅਗਸਤ ਨੂੰ ਆਪਣ ਕਾਰੋਬਾਰ ਖੋਲ ਕੇ ਪੰਜਾਬ ਬੰਦ ਦੀ ਕਾਲ ਦਾ ਵਿਰੋਧ ਕੀਤਾ ਜਾਵੇ

ਬਟਾਲਾ, 30 ਅਗਸਤ (ਸੰਜੀਵ ਨਈਅਰ/ਅਵਿਨਾਸ਼) : ਸ਼ਿਵ ਸੈਨਾ ਸਮਾਜਵਾਦੀ ਦੇ ਅਹੁੱਦੇਦਾਰਾਂ ਵੱਲੋਂ ਪਾਰਟੀ ਦੇ ਮੁੱਖ ਸਲਾਹਕਾਰ ਬਿੱਟੂ ਯਾਦਵ ਪ੍ਰਜਾਪਤੀ ਦੀ ਅਗਵਾਈ ‘ਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਮੌਕੇ ਸਲਾਹਕਾਰ ਬਿੱਟੂ ਯਾਦਵ ਪ੍ਰਜਾਪਤੀ ਨੇ ਕਿਹਾ ਕਿ 31 ਅਗਸਤ ਨੂੰ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਬੰਦ ਦੀ ਜੋ ਕਾਲ ਦਿੱਤੀ ਗਈ ਹੈ ਉਸਦਾ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਵੱਲੋਂ ਵਿਰੋਧ ਕਰਦੇ ਹਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਪਣ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਖੋਲੇ ਜਾਣ। ਜਿਸ ਨਾਲ ਗੁਰਪਤਵੰਤ ਸਿੰਘ ਪੰਨੂੰ ਵਰਗੇ ਘਟੀਆ ਮਾਨਸਿਕਤਾ ਸੋਚ ਰੱਖਣ ਵਾਲੇ ਨੂੰ ਮੂੰਹ ਤੌਡ ਜਵਾਬ ਦਿੱਤਾ ਜਾ ਸਕੇ।

ਬਿੱਟੂ ਯਾਦਵ ਨੇ ਕਿਹਾ ਕਿ ਪੰਜਾਬ ‘ਚ ਹਰ ਵਰਗ ਦੇ ਲੋਕ ਆਪਸੀ ਭਾਈਚਾਰਾ ਤੇ ਸਾਂਤੀ ਨਾਲ ਰਹਿ ਰਹੇ ਹਲ। ਹਿੰਦੂ ਸਿੱਖਾਂ ਦਾ ਜੋ ਨਹੂੰ ਮਾਸ ਦਾ ਰਿਸਤਾ ਹੈ ਪੰਨੂੰ ਵਰਗੇ ਖਾਲਿਸਤਾਨੀ ਗੱਦਾਰ ਲੋਕ ਹਿੰਦੂ ਸਿੱਖਆ ਦੇ ਆਪਸੀ ਭਾਈਚਾਰੇ ਨੂੰ ਤੋੜਨ ‘ਚ ਲੱਗੇ ਹੋਏ ਹਨ। ਇਨ੍ਹਾਂ ਘੱਟੀਆ ਮਾਨਸਿਕਤਾ ਸੋਚ ਰੱਖਣ ਵਾਲੇ ਕਦੇ ਵੀ ਆਪਣੇ ਮਣਸੂਬੇ ‘ਚ ਕਾਮਯਾਬ ਨਹੀ ਹੋ ਸਕਦੇ ਇਨ੍ਹਾਂ ਘਟੀਆ ਸੋਚ ਰੱਖਣ ਵਾਲਿਆ ਦ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।

ਪੰਨੂੰ ਵਰਗੇ ਖਾਲਿਸਤਾਨੀ 2020 ਰੈਫਰੈਂਡਮ ਦਾ ਨਾਂ ਰੱਖ ਕੇ ਪੰਜਾਬ ‘ਚ ਖਾਲਿਸਤਾਨ ਬਣਾਉਣ ਦੀਆਂ ਸਾਜਿਸਾਂ ਰੱਚ ਰਿਹਾ ਹੈ ਇਸ ਪਿੱਛੇ ਪਾਕਿਸਤਾਨ, ਚੀਨ ਦੇਸ ਵਰਗੇ ਦੁਸ਼ਮਨ ਦੇਸ਼ਾਂ ਦਾ ਪੂਰਾ ਪੂਰਾ ਹੱਥ ਹੈ। ਇਸ ਵਿੱਚ ਗੁਰਪਤਵੰਤ ਸਿੰਘ ਪਨੂੰ ਵਰਗੇ ਗੱਦਾਰਾਂ ਪੈਸੇ ਦੀ ਖਾਤਿਰ ਮੋਟੀ ਡੀਲ ਕਰਕੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਹਿੰਦੋਸਤਾਨ ਦੇਸ਼ ‘ਚ ਮਾਹੋਲ ਖਰਾਬ ਕਰਨ ਵਿੱਚ ਲੱਗੇ ਹੋਏ ਹਨ। ਇਨ੍ਹਾਂ ਤਾਕਤਾਂ ਨੂੰ ਹਿੰਦੋਸਤਾਨ ਦੀ ਜਨਤਾ ਕਾਮਯਾਬ ਨਹੀ ਹੋਣ ਦੇਵੇਗੀ। ਇਸ ਮੌਕੇ ਉਨ੍ਹਾਂ ਨਾਲ ਰਾਸ਼ਟਰੀ ਉਪ ਪ੍ਰਮੁੱਖ ਪ੍ਰਧਾਨ ਵਿਕਾਸ ਸ਼ਰਮਾ, ਜਿਲਾ ਪ੍ਰਧਾਨ ਵਿਜੇ ਪ੍ਰਭਾਕਰ, ਸਿਟੀ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply