ਪੁਲਿਸ ਜਿਲਾ ਬਟਾਲਾ ਵੱਲੋਂ ਨਾਜਾਇਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਪੈਸ਼ਲ ਮੁਹਿੰਮ ਤਹਿਤ ਮਿਲੀ ਭਾਰੀ ਸਫਲਤਾ



ਬਟਾਲਾ, 31 ਅਗਸਤ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ) : ਐਸਐਸਪੀ ਰਛਪਾਲ ਸਿੰਘ ਵੱਲੋਂ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਪੁਲਿਸ ਜਿਲਾ ਦੇ ਥਾਣਿਆਂ ਦੇ ਏਰੀਆ ਵਿੱਚ ਨਾਜ਼ਾਇਜ ਸਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 17 ਮੁਕੱਦਮੇ ਦਰਜ ਕਰਕੇ 3100 ਕਿਲੋਗ੍ਰਾਮ ਲਾਹਣ, 430 ਬੋਤਲਾਂ ਸaਰਾਬ ਨਜਾਇਜ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਐਸ.ਐਸ.ਪੀ.ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ  ਵਰਿੰਦਰਪ੍ਰੀਤ ਸਿੰਘ,ਐਸ.ਪੀ,ਓਪਰੇਸ਼ਨ ਬਟਾਲਾ ਦੀ ਸੁਪਰਵੀਨ ਅਧੀਨ ਡੀ.ਐਸ.ਪੀ. ਗੁਰਿੰਦਰਬੀਰ ਸਿੰਘ ਡੀਟੈਕਟਿਵ, ਬਟਾਲਾ, ਡੀ.ਐਸ.ਪੀ, ਲਖਬੀਰ ਸਿੰਘ, ਸ੍ਰੀ ਹਰਗੋਬਿੰਦਪੁਰ, ਡੀ.ਐਸ.ਪੀ. ਪਰਵਿੰਦਰ ਕੋਰ, ਸਿਟੀ ਬਟਾਲਾ ਅਤੇ ਡੀ.ਐਸ.ਪੀ. ਸੁਰਿੰਦਰਪਾਲ ਸਿੰਘ ਡੇਰਾ ਬਾਬਾ ਨਾਨਕ ਅਤੇ ਸਮੂਹ ਥਾਣਾ ਦੇ ਐਸ.ਐਚ.ਓ. ਅਤੇ ਕਰੀਬ 500 ਕਰਮਚਾਰੀਆਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਪੁਲਿਸ ਜਿਲਾ ਬਟਾਲਾ ਦੇ ਸਬ-ਡਵੀਜਨ ਸਿਟੀ ਬਟਾਲਾ ਦੇ ਪਿੰਡ ਠੀਕਰੀਵਾਲ ਉੱਚਾ,ਮਾਲੀਆਂ ਕਲਾਂ,ਸਬ-ਡਵੀਜ਼ਨ ਫਤਿਹਗੜ ਚੂੜੀਆਂ ਦੇ ਪਿੰਡ ਕਾਲਾ ਅਫਗਾਨਾ,ਚੰਦੂ ਸੂਜਾ,ਡਾਲਾ ਚੱਕ,ਤੇਜਾ ਕਲਾਂ,ਡੋਗਰ,ਦਾਦੂਜੋਧ, ਤਲਵੰਡੀ ਦਾਮੋਦਰ,ਗੁਜਰਪੁਰਾ,ਸ਼ਾਮਪੁਰਾ,ਕੋਟ ਕਰਮ ਸਿੰਘ,ਸੁਨੱਈਆ ,ਬੱਲ,ਸਬ-ਡਵੀਜ਼ਨ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮਾੜੀ ਪਨੂੰਆਂ, ਹਰਚੋਵਾਲ,ਭਰਥ,ਮੰਡਿਆਲਾ,ਮੀਕੇ,ਭਗਤਪੁਰਾ,ਵਹੀਲਾਬੱਜੂ,ਲੀਲ ਕਲਾਂ,ਨੱਥੂ ਖਹਿਰਾ,ਰਸੂਲਪੁਰਾ,ਮਿਸ਼ਰਪੁਰਾ ਸਬ-ਡਵੀਜਨ ਡੇਰਾ ਬਾਬਾ ਨਾਨਕ ਦੇ ਪਿੰਡ ਢਿੱਲਵਾਂ,ਸਿਕਾਰ ਮਾਛੀਆਂ,ਤਾਰੋਵਾਲੀ ਅਤੇ ਅਰਲੀਭੰਨ ਵਿੱਚ ਰੇਡ ਕੀਤੇ ਗਏ।

ਜਿਸ ਦੋਰਾਨ ਕੁੱਲ 14 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਰਜਿਸਟਰ ਕਰਕੇ 1700 ਕਿਲੋਗ੍ਰਾਮ ਲਾਹਣ, 430 ਬੋਤਲਾਂ ਸ਼ਰਾਬ ਨਜਾਇਜ ਬ੍ਰਾਮਦ ਕੀਤੀ ਗਈ ਹੈ।  ਸ੍ਰੀ ਰਛਪਾਲ ਸਿੰਘ, ਐਸ.ਐਸ.ਪੀ. ਬਟਾਲਾ ਜੀ ਨੇ ਦੱਸਿਆ ਕਿ ਇਹਨਾਂ ਪਿੰਡਾਂ ਤੋਂ ਇਲਾਵਾ ਡੀ.ਐਸ.ਪੀ. ਡੇਰਾ ਬਾਬਾ ਨਾਨਕ ਦੀ ਨਿਗਰਾਨੀ ਹੇਠ ਐਸ.ਐਚ.ਓ. ਦਲਜੀਤ ਸਿੰਘ ਥਾਣਾ ਡੇਰਾ ਬਾਬਾ ਨਾਨਕ ਸਮੇਤ ਹੋਰ ਫੋਰਸ ਦੀ ਮਦਦ ਨਾਲ ਦਰਿਆ ਰਾਵੀ ਤੋਂ ਪਾਰ ਜੰਗਲਾਤ ਏਰੀਆ ਵਿੱਚ ਸਰਚ ਅਭਿਆਨ ਕਰਕੇ 03 ਵਿਅਕਤੀਆਂ ਖਿਲਾਫ ਐਕਸਾਈਜ ਮੁਕੱਦਮੇ ਦਰਜ ਕਰਕੇ 07 ਡਰੱਮ ਸਮੇਤ 1400 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਹੈ।

ਸ੍ਰੀ ਰਛਪਾਲ ਸਿੰਘ, ਐਸ.ਐਸ.ਪੀ. ਬਟਾਲਾ ਜੀ ਨੇ ਅਖੀਰ ਵਿੱਚ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਮਿਤੀ 30-07-2020 ਨੂੰ ਸ਼ਹਿਰ ਬਟਾਲਾ ਵਿੱਚ ਜਹਿਰੀਲੀ ਸਰਾਬ ਕਰਕੇ 14 ਲੋਕਾਂ ਦੀ ਮੋਤ ਕਾਰਨ ਦਰਦਨਾਕ ਹਾਦਸਾ ਵਾਪਰਿਆ ਸੀ, ਜੋ ਇਸ ਕੇਸ ਨਾਲ ਸਬੰਧਤ ਮੁਲਜਮਾਂ ਨੂੰ ਤੁਰੰਤ ਕਾਬੂ ਕਰਕੇ ਸਾਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ, ਉਥੇ ਭਵਿੱਖ ਵਿੱਚ ਅਜਿਹਾ ਕੋਈ ਹਾਦਸਾ ਨਾ ਵਾਪਰੇ ਜਿਸ ਕਰਕੇ ਸਮੇਂ ਸਮੇਂ ਤੇ ਵੱਖ ਵੱਖ ਪੁਲਿਸ ਟੀਮਾਂ ਬਣਾਕੇ ਅਸਰਦਾਰ ਢੰਗ ਨਾਲ ਰੇਡ ਕਰਕੇ ਬੀਤੇ ਦਿਨਾਂ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ, ਅਲਕੋਹਲ ਬ੍ਰਾਮਦ ਕੀਤੀ ਗਈ ਸੀ। ਉਸੇ ਲੜੀ ਵਿੱਚ ਇਹ ਸਰਚ ਅਭਿਆਨ ਚਲਾ ਕੇ ਹੁਣ 17 ਮੁਕੱਦਮੇ ਦਰਜ ਕਰਕੇ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਗਈ ਹੈ ਅਤੇ ਅਜਿਹੇ ਧੰਦਾ ਕਰਨ ਵਾਲੇ ਲੋਕਾਂ ਨੂੰ ਤਾੜਨਾ ਵੀ ਕੀਤੀ ਗਈ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply