ਵੱਡੀ ਖ਼ਬਰ: ਪ੍ਰੈਸ ਕਾਨਫਰੈਂਸ ਦੌਰਾਨ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਲੁਟੇਰੇ ਬਖਸ਼ਾਂਗਾ ਨਹੀਂ, 6 ਲੁਟੇਰੇ ਕੀਤੇ ਕਾਬੂ CLICK HERE: READ MORE

ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਲੁਟੇਰੇ ਬਖਸ਼ਾਂਗਾ ਨਹੀਂ, 6 ਲੁਟੇਰੇ ਕੀਤੇ ਕਾਬੂ
ਹੁਸ਼ਿਆਰਪੁਰ (ਆਦੇਸ਼) ਹੁਣ ਤੋਂ ਕੁਝ ਸਮਾਂ ਪਹਿਲਾਂ ਐਸ ਐਸ ਪੀ ਨਵਜੋਤ ਸਿੰਘ ਮਾਹਲ  ਵਲੋਂ ਪੁਲਿਸ ਲਾਇਨ ਵਿਖੇ ਪ੍ਰੈਸ ਕਾਨਫਰੈਂਸ ਕੀਤੀ ਗਈ. ਇਸ ਮੌਕੇ ਉਨ੍ਹਾਂ ਨਾਲ ਐਸ ਪੀ ਰਵਿੰਦਰਪਾਲ ਸਿੰਘ ਸੰਧੂ, ਡੀਐਸਪੀ ਜਗਦੀਸ਼ ਰਾਜ, ਡੀਐਸਪੀ ਮੁਨੀਸ਼ ਕੁਮਾਰ ਅਤੇ ਕਈ ਹੋਰ ਪੁਲਿਸ ਅਧਿਕਾਰੀ ਹਾਜਿਰ ਸਨ. ਇਸ ਦੌਰਾਨ ਓਨਾ ਕਿਹਾ ਕਿ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ 6 ਲੁਟੇਰੇ ਫੜੇ ਗਏ ਹਨ.
ਓਨਾ ਕਿਹਾ ਕੇ ਲੁਟੇਰਿਆਂ ਨੂੰ ਨੱਥ ਪਾਉਣ ਲਈ ਸਪੈਸ਼ਲ ਮੁਹਿੰਮ ਵਿੱਢੀ  ਗਈ ਹੈ ਅਤੇ ਸ਼ਹਿਰ ਨੂੰ 10 ਸੈਕਟਰਾਂ ਵਿਚ ਵੰਡਿਆ ਗਿਆ ਹੈ. 
ਓਨਾ ਕਿਹਾ ਕਿ ਸ਼ਹਿਰ ਵਿਚੋਂ ਕ੍ਰਾਈਮ ਤਾ ਖਤਮ ਨਹੀਂ ਕੀਤਾ ਜਾ ਸਕਦਾ ਪਰ ਸਨੈਚਿੰਗ ਫ੍ਰੀ ਬਣਾ ਦੇਵਾਂਗੇ। ਇਸ ਦੌਰਾਨ ਓਨਾ ਡੀ ਐਸ ਪੀ ਜਗਦੀਸ਼ ਰਾਜ ਦੀ ਤਾਰੀਫ਼ ਕਰਦਿਆਂ ਕਿਹਾ ਕਿ ਓਨਾ ਨੇ ਸ਼ਲਾਘਾਯੋਗ ਕੰਮ ਕੀਤਾ ਹੈ. ਓਨਾ ਕਿਹਾ ਕਿ ਇਹ ਕੋਈ ਵੱਡੀ ਕਾਰਵਾਈ ਤਾ ਨਹੀਂ ਹੈ ਪਰ ਅਜਿਹੀਆਂ ਕਾਰਵਾਈਆਂ ਨਾਲ ਲੁਟੇਰਿਆਂ ਚ ਦਹਿਸ਼ਤ ਪੈਦਾ ਹੁੰਦੀ ਹੈ. ਇਸ ਦੌਰਾਨ ਓਨਾ ਨੇ ਲੁਟੇਰਿਆਂ ਤੋਂ ਬਰਾਮਦ ਕੀਤੀਆਂ CHAINES ਤੇ ਮੋਬਾਇਲ, ਲੁੱਟ ਦਾ ਸ਼ਿਕਾਰ ਹੋਏ ਸ਼ਹਿਰ ਨਿਵਾਸੀਆਂ ਨੂੰ ਸਪੁਰਦ ਕੀਤੀਆਂ। 

COVID -19 ਪ੍ਰਤੀ ਸੁਚੇਤ ਰਹਿਣ ਜ਼ਿਲਾ ਨਿਵਾਸੀ – ਐਸ ਐਸ ਪੀ ਨਵਜੋਤ ਸਿੰਘ ਮਾਹਲ

 
ਓਨਾ ਕਿਹਾ ਕੇ ਕੋਵਿਦ 19 ਤੋਂ ਸ਼ਹਿਰ ਨਿਵਾਸੀ ਸੁਚੇਤ ਰਹਿਣ। ਓਨਾ ਕਿਹਾ ਕਿ ਓਨਾ ਨੂੰ ਇਹ ਗੱਲ ਦੱਸਣ ਚ ਕੋਈ ਸੰਗ ਨਹੀਂ ਕੇ ਉਹ ਵੀ ਜਲੰਧਰ ਚ ਡਿਊਟੀ ਦੌਰਾਨ ਕਰੋਨਾ ਤੋਂ ਪੀੜਤ ਹੋ ਗਏ ਸਨ ਪਰ ਰਿਪੋਰਟ ਆਉਂਦੇ ਸਾਰ ਹੀ ਓਨਾ ਨੇ ਖੁਦ ਨੂੰ ਤੁਰੰਤ QUARTINE ਕਰ ਲਿਆ ਸੀ ਤੇ ਜਲਦੀ ਸਿਹਤਯਾਬ ਹੋ ਗਏ ਸਨ. ਓਨਾ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ ਬਲਕਿ ਜ਼ਰੂਰੀ ਅਹਿਤਿਆਤ ਵਰਤੋ ਅਤੇ ਖਾਸਤੌਰ ਤੇ ਮਾਸਕ ਜ਼ਰੂਰ ਪਹਿਨੋ ਅਤੇ ਸ਼ਰੀਰਕ ਦੂਰੀ ਬਣਾਈ ਰੱਖੋ।

ਬੇਲੋੜਾ ਘਰੋਂ ਬਾਹਰ ਨਾ ਨਿਕਲੋ। ਅਗਰ ਤੁਸੀਂ ਏਨਾ ਗੱਲਾਂ ਦਾ ਧਿਆਨ ਰੱਖੋਗੇ ਤਾ ਕੋਰੋਨਾ ਤੁਹਾਡੇ ਲਾਗੇ ਵੀ ਨਹੀਂ ਫਟਕੇਗਾ।

ਓਨਾ ਕਿਹਾ ਕੇ ਕੋਰੋਨਾ ਟੈਸਟ ਕਰਵਾਉਣ ਤੋਂ ਘਬਰਾਓ ਨਾ।  ਤੁਸੀਂ ਘਰ ਵਿਚ ਹੀ ਇਕਾਂਤਵਾਸ ਹੋ ਸਕਦੇ ਹੋ ਅਤੇ ਰਯਾਤ ਬਾਹਰਾ  ਜਾਂ ਕਿਤੇ  ਹੋਰ ਜਾਣ  ਦੀ ਲੋੜ ਨਹੀਂ।  ਓਨਾ ਕਿਹਾ ਕਿ ਕੋਰੋਨਾ ਦੇ ਲੱਛਣ ਹੋਣ ਤੇ ਟੈਸਟ ਕਰਵਾਕੇ ਤੁਸੀਂ ਆਪਣੀ ਹੀ ਨਹੀਂ ਬਲਕਿ ਪੂਰੇ ਪਰਿਵਾਰ ਨੂੰ ਵੀ ਸੁਰੱਖਿਅਤ ਕਰ ਸਕਦੇ ਹੋ. ਇਸ ਲਈ ਨਿਰਸੰਕੋਚ ਟੈਸਟ ਕਰਵਾਓ।
ਇਸ ਤੋਂ ਅਲਾਵਾ ਓਨਾ ਨੇ ਕੁੱਝ ਪੱਤਰਕਾਰਾਂ ਨਾਲ ਜਾਣ ਪਹਿਚਾਣ ਵੀ ਕੀਤੀ।
ਇਕ ਸਵਾਲ ਦੇ ਜਵਾਬ ਚ ਓਨਾ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਤੋਂ ਅਲਾਵਾ ਓਨਾ ਦੀਆਂ ਕਈ ਹੋਰ ਵੀ ਪਰਿਓਰਟੀਜ਼ ਹਨ. ਓਨਾ ਕਿਹਾ ਕਿ ਚਾਹੇ ਗੈਂਗਸ੍ਟਰ੍ਸ  ਹੋਣ ਜਾਂ ਫਿਰ ਰੇਤ ਮਾਫ਼ੀਆ ਜਾਂ ਡਰੱਗ ਮਾਫ਼ੀਆ ਉਹ ਕਿਸੇ ਨੂੰ ਵੀ ਬਖਸ਼ਣਗੇ ਨਹੀਂ। ਓਨਾ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਯਾਦ ਹੋਵੇਗਾ ਕਿ  ਐਸ ਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਨੇ 17 ਟਿੱਪਰ ਰੇਤ ਦੇ ਫੜੇ ਸਨ ਤੇ ਅੱਗੇ ਤੋਂ ਵੀ ਅਜਿਹੀਆਂ ਕਾਰਵਾਈਆਂ ਜਾਰੀ ਰੱਖਾਂਗੇ।






NEWS WILL BE UPDATED SOON IN HINDI AND ENGLISH
ADESH PARMINDER SINGH



 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply