ਵੱਡੀ ਖ਼ਬਰ : ਜ਼ਿਲਾ ਹੁਸ਼ਿਆਰਪੁਰ ਚ ਅੱਜ ਕੋਰੋਨਾ ਨੇ ਲੈ ਲਈ 4 ਲੋਕਾਂ ਦੀ ਜਾਨ, 52 ਨਵੇ ਕੇਸ READ MORE: CLICK HERE ::

ਸ਼ਿਆਰਪੁਰ ਜਿਲੇ ਵਿੱਚ 52  ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1590,  4ਮੌਤਾਂ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 49
ਹੁਣ ਕੋਵਿਡ਼ ਦੇ ਸੈਪਲ ਸ਼ਹਿਰੀ ਸਿਹਤ ਕੇਦਰਾਂ ਅਤੇ ਈ. ਐਸ. ਆਈ. ਹਸਪਤਾਲ ਵਿਚ ਵੀ ਲਏ ਜਾਣਗੇ
ਹੁਸ਼ਿਆਰਪੁਰ 1 ਸਤੰਬਰ (ਆਦੇਸ਼ )     ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1200 ਨਵੇ ਸੈਪਲ ਲੈਣ  ਨਾਲ ਅਤੇ 1105 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 52 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1590 ਹੋ ਗਈ ਹੈ । 

ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 59872 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 56991 ਸੈਪਲ  ਨੈਗਟਿਵ,  ਜਦ ਕਿ 1325 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 49 ਹੈ । ਐਕਟਿਵ ਕੇਸਾ ਦੀ ਗਿਣਤੀ 406 ਹੈ , ਤੇ 1135  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।
 
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 52 ਕੇਸ ਹੁਸ਼ਿਆਰਪੁਰ ਕੇਸ ਵੱਖ ਵੱਖ ਸਿਹਤ ਬਲਾਕਾਂ ਨਾਲ ਸਬੰਧਿਤ  ਹਨ , ਹੁਸ਼ਿਆਰਪੁਰ  ਸ਼ਹਿਰ 24 , ਹਰਾਟਾ ਬਡਲਾ 6, ਮੁਕੇਰੀਆਂ 2, ਟਾਡਾਂ 2, ਦਸੂਹਾਂ 2 , ਭੂਗਾੰ 4, ਚੱਕੇਵਾਲ 4 , ਗੰੜਸੰਕਰ 1, ਮੰਡ ਮੰਡੇਰ 1,ਪਾਲਦੀ 1, ਪੋਸੀ 1, ਬੁਢਾਬੜ 4, ਸਿਹਤ ਕੇਦਰਾੰ ਤੋ ਪਾਜੇਟਿਵ ਪਾਏ ਗਏ ਹਨ  ਇਸ ਤੋ ਇਲਾਵਾ (1) ਮੌਤ  ਗੁਰਬਚਨ ਸਿੰਘ 73 ਵਾਸੀ ਨਿਉ ਗੁਰੂ ਨਾਨਕ ਪੁਰਾਂ  ਹੁਸ਼ਿਆਰਪੁਰ ਇਹ ਜੇਰੇ ਇਲਾਜ ਲੁਧਿਆਣੇ ਵਿਖੇ ਕਿਸੇ ਨਿਜੀ ਹਸਪਤਾਲ ਵਿੱਚ ਸਨ , (2) ਗਿਆਨ ਕੋਰ 45 ਵਾਸੀ ਭੂਗਾਂ  ਗੁਰੂ ਨਾਨਕ ਮੈਡੀਕਲ ਕਾਲਜ ਅਮ੍ਰਿੰਤਸਰ ਵਿਖੇ ਜੇਰੇ ਇਲਾਜ ਸੀ (3) ਗੁਰਨਾਮ ਸਿੰਘ 73 ਸਾਲ ਵਾਸੀ ਤਲਵੰਡੀ ਟਾਡਾਂ ਅਤੇ ਕਮਲੇਸ਼ 70 ਸਾਲ ਇਹ ਦੋਨੋ ਐਮ ਐਚ ਹਸਪਤਾਲ ਜਲੰਧਰ ਵਿਖੇ ਦਾਖਿਲ ਸੀ , ਇਹ ਚਾਰੇ   ਮਰੀਜ ਕੋਰੋਨਾ ਪਾਜੇਟਿਵ ਸਨ । 
  ਇਸ ਮੋਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ   ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਦੱਸਿਆ ਕਿ ਸ਼ਹਿਰ ਹੁਸ਼ਿਆਰਪੁਰ ਦੇ 5 ਸ਼ਹਿਰੀ ਸਿਹਤ ਕੇਦਰਾਂ ਅਤੇ ਈ ਐਸ ਆਈ ਹਸਪਤਾਲ ਵਿਖੇ ਸੈਪਲਿੰਗ ਦੀ ਸਹੂਲਤ ਹੈ ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ   ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply