ਵੱਡੀ ਖਬਰ..ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਪੁਲਿਸ ਕ੍ਰਮਚਾਰੀਆਂ ਨੂੰ ਪੁਲਿਸ ਵਿਭਾਗ ਵਿੱਚੋਂ ਕੀਤਾ ਡਿਸਮਿਸ

ਬਟਾਲਾ,1 ਸਤੰਬਰ ( ਅਵਿਨਾਸ਼ ਸ਼ਰਮਾ , ਸੰਜੀਵ ਨਈਅਰ ) : ਬੀਤੀ 30 ਅਗਸਤ ਨੂੰ ਵਕਤ ਕ੍ਰੀਬ 06-40 ਵਜੇ ਸ਼ਾਮ ਗੁਰਮੇਜ ਸਿੰਘ ਉਰਫ ਪੱਪੀ ਪੁੱਤਰ ਅਮਰੀਕ ਸਿੰਘ ਕੌਮ ਜੱਟ ਵਾਸੀ ਭਗਵਾਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਦਾ 06 ਨੌਜਵਾਨਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਇਸ ਸਬੰਧ ਵਿੱਚ ਮੁਕੱਦਮਾ ਨੰਬਰ 78 ਮਿਤੀ 31 ਅਗਸਤ 2020 ਜੁਰਮ 302,148,149 ਭ:ਦ, 25,27-54-59 ਅਸਲਾ ਐਕਟ ਥਾਣਾ ਕੋਟਲੀ ਸੂਰਤ ਮੱਲੀਆਂ ਦਰਜ ਰਜਿਸਟਰ ਕੀਤਾ ਗਿਆ ਸੀ।

ਇਸ ਮੁੱਕਦਮਾ ਵਿੱਚ ਬਟਾਲਾ ਪੁਲਿਸ ਦੀ ਫੌਰੀ ਕਾਰਵਾਈ ਕਰਦਿਆਂ 1) ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾ,2) ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ,3)ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ,4)ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, 5)ਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ, 6) ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ,ਬਟਾਲਾ ਨੂੰ 31 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੜਤਾਲ ਦੌਰਾਨ ਮੁਲਜਮ ਬਲਕਾਰ ਸਿੰਘ ਅਤੇ ਸੁਰਿੰਦਰਪਾਲ ਸਿੰਘ ਪੁਲਿਸ ਜਿਲਾ ਬਟਾਲਾ ਵਿੱਚ ਬਤੌਰ ਹਵਾਲਦਾਰ ਤਾਇਨਾਤ ਹਨ ਅਤੇ ਆਰਜੀ ਤੌਰ ਪਰ ਗੈਰ ਜਿਲਾ ਵਿੱਚ ਡਿਊਟੀ ਕਰ ਰਹੇ ਸਨ। ਇਸ ਤੋਂ ਇਲਾਵਾ ਮੁਲਜਮ ਅਵਤਾਰ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਖੇ ਤਾਇਨਾਤ ਹੋਣੇ ਪਾਏ ਗਏ ਹਨ।

ਡਾਇਰੈਕਟਰ ਜਰਨਲ ਆਫ ਪੁਲਿਸ, ਪੰਜਾਬ ਵੱਲੋਂ ਪੁਲਿਸ ਵਿਭਾਗ ਵਿੱਚ ਪਾਰਦਰਸ਼ਤਾ ਲਿਆਉਦੇ ਹੋਏ ਅਨੁਸ਼ਾਸ਼ਨਹੀਣਤਾ ਵਿਰੁੱਧ ਚੁੱਕੇ ਜਾ ਰਹੇ ਸਖਤ ਕਦਮਾ ਤਹਿਤ ਸ਼੍ਰੀ ਰਛਪਾਲ ਸਿੰਘ, ਐਸ.ਐਸ.ਪੀ ਬਟਾਲਾ ਜੀ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜਮਾ ਵਿੱਚੋ ਪੀ.ਐਚ.ਸੀ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ,ਥਾਣਾ ਕਾਹਨੂੰਵਾਨ ਅਤੇ ਪੀ.ਐਚ.ਸੀ ਸੁਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਪੁਲਿਸ ਵਿਭਾਗ ਵਿੱਚ ਹੁੰਦੇ ਹੋਏ ਅਜਿਹੀ ਅਨੁਸ਼ਾਸ਼ਨਹੀਣਤਾ ਅਤੇ ਲਾਪ੍ਰਵਾਹੀ ਕਾਰਣ 31 ਅਗਸਤ ਨੂੰ ਹੀ ਪੁਲਿਸ ਵਿਭਾਗ ਵਿੱਚੋ ਡਿਸਮਿਸ ਕੀਤਾ ਗਿਆ ਹੈ ਅਤੇ ਇਸੇ ਤਰਾਂ ਬਾਕੀ ਮੁਲਜਮਾ ਵਿੱਚੋ ਪੀ.ਐਚ.ਸੀ ਅਵਤਾਰ ਸਿੰਘ ਨੰਬਰ 1899/ਅੰਮ੍ਰਿਤਸਰ ਸਿਟੀ, ਏ.ਐਸ.ਆਈ ਰਣਜੀਤ ਸਿੰਘ ਨੰਬਰ 858/ਅੰਮ੍ਰਿਤਸਰ ਸਿਟੀ, ਏ.ਐਸ.ਆਈ ਬਲਜੀਤ ਸਿੰਘ ਨੰਬਰ 1724/ਅੰਮ੍ਰਿਤਸਰ ਸਿਟੀ ਨੂੰ ਵੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਡਿਸਮਿਸ ਕੀਤਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply