ਪਿੰਡ ਸੁਕਾਲਗੜ ਵਿਚ ਕੁਝ ਨੋਜਵਾਨਾਂ ਵਲੋਂ ਕੈਂਪ ਦਾ ਵਿਰੋਧ ਕਰਨ ਦੇ ਬਾਵਜੂਦ ਵੀ 44 ਵਿਅਕਤੀਆਂ ਨੇ ਦਿਤੇ ਸੈਂਪਲ

ਪਠਾਨਕੋਟ 1ਸਤੰਬਰ ( ਰਜਿੰਦਰ ਰਾਜਨ/ ਅਵਿਨਾਸ਼ ਸ਼ਰਮਾ ) : ਪੰਜਾਬ ਸਰਕਾਰ  ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ ਕਿਸ਼ੋਰ ਦੇ ਹੁਕਮਾਂ  ਅਨੁਸਾਰ ਅਤੇ ਡਾਕਟਰ ਬਿੰਦੂ ਗੁਪਤਾ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰੋਟਾ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਸੁਕਾਲਗੜ ਵਿਖੇ ਕਰੋਨਾ ਸੈਂਪਲਿੰਗ ਕੈਂਪ ਡਾ ਅਰਪਨਾ ਗੋਇਲ ਅਤੇ ਡਾਕਟਰ ਜੀਵਨ ਪ੍ਰਕਾਸ਼ ਦੀ ਅਗਵਾਈ ਵਿੱਚ ਲਗਾਇਆ ਗਿਆ।

ਜਦੋਂ ਸੈਂਪਲ ਲੈਣ ਵਾਲੀ ਟੀਮ ਪਿੰਡ ਸੁਕਾਲਗੜ ਪਹੁਚੀ ਤਾਂ  ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਸੈਪਲਿਗ ਕਰਨ ਦਾ ਵਿਰੋਧ ਕੀਤਾ ਪਰੰਤੂ ਪਿੰਡ ਸੁਕਾਲਗੜ ਦੇ ਸਰਪੰਚ ਬਲਵਿੰਦਰ ਸਿੰਘ ਨੇ ਖੁਦ ਅੱਗੇ ਆ ਕੇ ਆਪਣਾ ਸੈਂਪਲ ਕਰਵਾਇਆ ਅਤੇ ਪੁਲਿਸ  ਦੀ ਮੱਦਦ ਨਾਲ ਆਪਣੀ ਹਾਜ਼ਰੀ ਵਿਚ ਸੈਂਪਲ ਦਾ ਕੰਮ ‌ਸੁਰੂ ਕਰਾਇਆ   ਗਿਆ। ਅੱਜ ਦੇ ਇਸ ਕੈਂਪ ਵਿੱਚ44 ਵਿਅਕਤੀਆਂ ਦੇ  ਸੈਂਪਲ ਲਏ ਗਏ। ਪਿੰਡ ਸਮਰਾਲਾ ਦੇ ਸਾਬਕਾ ਸਰਪੰਚ ਮਹਾਂਵੀਰ ਸੈਣੀ ਵੀ ਇਸ ਕੈਂਪ ਵਿੱਚ ਲੋਕਾਂ ਨੂੰ ਸੈਂਪਲਿੰਗ ਵਾਸਤੇ ਲੈ ਕੇ ਆਏ। ਡਾਕਟਰ ਜੀਵਨ ਪ੍ਰਕਾਸ਼ ਨੇ ਲੋਕਾਂ ਨੂੰ ਮਿਸ਼ਨ ਫਤਿਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ।

ਜਿਸ ਵਾਸਤੇ ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸੈਂਪਲ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਤੰਦਰੁਸਤ ਲੋਕਾਂ ਤੋਂ ਵੱਖ ਕਰਕੇ ਬੀਮਾਰੀ ਦਾ ਪ੍ਰਸਾਰ ਰੋਕਿਆ ਜਾ ਸਕੇ। ਉਹਨਾਂ ਦੱਸਿਆ ਕਿ ਕਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਹੁਣ ਤਾਂ ਸਰਕਾਰ ਵੱਲੋਂ ਹੋਮ ਆਈਸੋਲੇਸ਼ਨ ਦੀ ਸਹੂਲਤ ਦਿੱਤੀ ਗਈ ਹੈ ਅਸੀਂ ਆਪਣੇ ਘਰ ਵਿਚ ਰਹਿ ਕੇ ਹੀ ਬੀਮਾਰੀ ਤੋਂ ਮੁਕਤ ਹੋ ਸਕਦੇ ਹਾਂ।ਉਹਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਘਰ ਤੋਂ ਬਾਹਰ ਤਾਂ ਹੀ ਜ਼ਾਇਆ ਜਾਵੇ ਜੇਕਰ ਬਹੁਤ ਹੀ ਜ਼ਰੂਰੀ ਕੰਮ ਹੈ।ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 

ਸਾਨੂੰ ਸਿਹਤ ਵਿਭਾਗ ਵੱਲੋਂ ਦੱਸੇ ਗਏ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਰੋਨਾ ਵਾਇਰਸ ਦੀ ਬੀਮਾਰੀ ਤੇ ਕਾਬੂ ਪਾਇਆ ਜਾ ਸਕੇ। ਇਹ ਜਾਣਕਾਰੀ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਪ੍ਰੈਸ ਨੂੰ ਦਿੱਤੀ। ਇਸ ਮੌਕੇ ਲੈਬ ਟੈਕਨੀਸ਼ੀਅਨ ਜਗੀਰ ਸਿੰਘ,ਪ੍ਰਦੀਪ ਭਗਤ,ਪ੍ਰਿਤੀ,ਐਲ ਐਚ ਵੀ ਹਰਵੀਰ ਕੌਰ,ਸ਼ਸ਼ੀ ਬਾਲਾ,ਗੁਰਿੰਦਰ ਸਿੰਘ ਅਤੇ ਕੁਲਵਿੰਦਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply