ਸਿੰਘਲੈਂਡ ਸੋਸਾਇਟੀ ਵਲੋਂ ਚੰਗਾ ਉਪਰਾਲਾ,ਮਨਪ੍ਰੀਤ ਦੇ ਇਲਾਜ਼ ਲਈ 20 ਹਜਾਰ ਦੀ ਦਿੱਤੀ ਆਰਥਿਕ ਮਦਦ

(ਪੀੜਤ ਪਰਿਵਾਰ ਨੂੰ 20 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੰਦੇ ਹੋਏ ਸੁਸਾਇਟੀ ਮੈਂਬਰ ਮਨਦੀਪ ਸਿੰਘ ਅਤੇ ਨਵਦੀਪ ਸਿੰਘ)

ਗੜ੍ਹਦੀਵਾਲਾ 1 ਸਤੰਬਰ (ਚੌਧਰੀ /ਯੋਗੇਸ਼ ਗੁਪਤਾ) :ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਮਨਪ੍ਰੀਤ ਸਿੰਘ ਪੁੱਤਰ ਕੇਵਲ ਰਾਮ ਨਿਵਾਸੀ ਚੌਟਾਲਾ ਜਿਲਾ ਹੁਸ਼ਿਆਰਪੁਰ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਪੀੜਤ ਮਨਪ੍ਰੀਤ ਸਿੰਘ ਨੇ ਘਰੇਲੂ ਝਗੜੇ ਕਰਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਜਿਸਦਾ ਇਲਾਜ ਆਈ ਬਾਈ ਵੀ ਹਸਪਤਾਲ ਹੁਸ਼ਿਆਰਪੁਰ ਵਿਖੇ ਚਲ ਰਿਹਾ ਹੈ।ਇਲਾਜ ਵਿੱਚ ਪਰਿਵਾਰ ਦਾ ਲਗਭਗ 1 ਲੱਖ ਰੁਪਏ ਖਰਚ ਆ ਚੁੱਕਾ ਹੈ। ਪਰਿਵਾਰ ਆਰਥਿਕ ਤੌਰ ਪਰ ਕਮਜੋਰ ਹੋਣ ਦੇ ਕਾਰਨ ਇਲਾਜ ਦਾ ਸਾਰਾ ਖਰਚ ਦੇਣ ਵਿੱਚ ਅਸਮਰੱਥ ਹੈ। ਪਰਿਵਾਰ ਵਲੋਂ ਸੰਸਥਾ ਤੋਂ ਮਦਦ ਮੰਗਣ ਤੇ ਸੰਸਥਾ  ਨੇ ਉਨ੍ਹਾਂ ਨੂੰ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਨਵਦੀਪ ਸਿੰਘ ਅਤੇ ਮਨਦੀਪ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply