ਘਰ ਏਕਾਂਤਵਾਸ ਹੋਏ ਮਰੀਜ਼ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ : ਡਾ. ਭੱਲਾ



ਬਟਾਲਾ, 3 ਸਤੰਬਰ (  ਸੰਜੀਵ ਨਈਅਰ / ਅਵਿਨਾਸ਼ ) : ਕੋਰੋਨਾ ਵਾਇਰਸ ਪਾਜ਼ਟਿਵ ਜਿਹੜੇ ਮਰੀਜ਼ ਆਪਣੇ ਘਰ ਏਕਾਂਤਵਾਸ ਵਿਚ ਰਹਿ ਰਹੇ ਹਨ, ਉਨਾਂ ਨੂੰ ਸਿਹਤ ਵਿਭਗ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਚਾਹੀਦੀ ਹੈ ਤਾਂ ਜੋ ਇਹ ਬਿਮਾਰੀ ਉਨਾਂ ਤੋਂ ਅੱਗੇ ਕਿਸੇ ਹੋਰ ਤੱਕ ਨਾ ਫੈਲ ਸਕੇ।

ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਨੇ ਇਹ ਅਪੀਲ ਕਰਦਿਆਂ ਦੱਸਿਆ ਕਿ ਮਰੀਜ਼ ਨੂੰ ਤਿੰਨ ਪਰਤਾਂ ਵਾਲਾ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ ਅਤੇ ਵਰਤੋਂ ਦੇ 8 ਘੰਟਿਆਂ ਬਾਅਦ ਜਾਂ ਗਿੱਲੇ ਹੋਣ ਤੇ ਮਾਸਕ ਨੂੰ ਬਦਲਨਾ ਚਾਹੀਦਾ ਹੈ। ਉਨਾਂ ਕਿਹਾ ਕਿ ਮਾਸਕ ਨੂੰ ਸੁੱਟਣ ਤੋਂ ਪਹਿਲਾਂ ਸਾਬਣ ਵਾਲੇ ਪਾਣੀ ਨਾਲ ਧੋ ਕੇ ਅਤੇ ਸੁਕਾ ਕੇ ਸੰਕਰਮਣ ਤੋਂ ਮੁਕਤ ਕਰਕੇ ਸੁੱਟੋ।

ਉਨਾਂ ਅੱਗੇ ਦੱਸਿਆ ਕਿ ਮਰੀਜ਼ ਨੂੰ ਘਰ ਦੇ ਬਾਕੀ ਮੈਂਬਰਾਂ ਤੋਂ ਵੱਖਰੇ ਇਕ ਨਿਰਧਾਰਤ ਕਮਰੇ ਵਿਚ ਰਹਿਣਾ ਚਾਹੀਦਾ ਹੈ। ਖਾਸ ਕਰਕੇ ਬਜ਼ੁਰਗ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਰੋਗੀਆਂ, ਦਿਲ ਅਤੇ ਗੁਰਦੇ ਦੇ ਮਰੀਜਾਂ ਨੂੰ ਦੂਰ ਰਹਿਣਾ ਚਾਹੀਦਾ ਹੈ।ਹੱਥਾਂ ਨੂੰ ਨਿਯਮਤ ਤੌਰ ’ਤੇ ਸਾਬਣ ਅਤੇ ਪਾਣੀ ਨਾਲ 40 ਸੈਕਿੰਡ ਤਕ ਧੋਤਾ ਜਾਣਾ ਚਾਹੀਦਾ ਹੈ ਜਾਂ ਹੱਥਾਂ ਨੂੰ ਅਲਕੋਹਲ ਅਧਾਰਤ ਸ਼ੈਨਾਟਾਇਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ। ਦੂਜਿਆਂ ਨਾਲ ਨਿੱਜੀ ਚੀਜਾਂ ਸਾਂਝੀਆਂ ਨਹੀ ਕਰਨੀਆਂ ਚਾਹੀਦੀਆਂ ਹਨ। ਮਰੀਜ਼ ਨੂੰ ਕਾਫੀ ਮਾਤਰਾ ਵਿਚ ਆਰਾਮ ਲੈਣਾ ਚਾਹੀਦਾ ਹੈ।

ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਬਾਰ ਬਾਰ ਛੂਹਣ ਵਾਲੀਆਂ ਸਤਹਾਂ ਜਿਵੇਂ ਕਿ ਦਰਵਾਜੇ ਦੇ ਹੈਡਲਜ਼ ਆਦਿ ਨੂੰ ਸਾਬਣ ਵਾਲੇ ਪਾਣੀ ਨਾਲ ਸਾਫ ਕਰੋ। ਮਰੀਜ਼ ਨੂੰ ਡਾਕਟਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦਾ ਹੈ। ਮਰੀਜ਼ਾਂ ਨੂੰ ਆਪਣੇ ਤਾਪਮਾਨ ਨੂੰ ਨਿਯਮਤ ਤੌਰ ’ਤੇ ਜਾਚਣਾ ਚਾਹੀਦਾ ਹੈ ਅਤੇ ਜੇ ਲੱਛਣ ਵਿਗੜ ਜਾਂਦੇ ਹਨ ਤਾਂ ਉਨਾਂ ਨੂੰ ਤੁਰੰਤ ਡਾਕਟਰ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਡਾ. ਭੱਲਾ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਰੋਗੀ ਲੱਛਣਾਂ ਦੀ ਸ਼ੁਰੂਆਤ ਦੇ 10 ਦਿਨਾਂ (ਜੇਕਰ) ਲੱਛਣ ਨਾ ਹੋਣ ਤਾਂ ਸੈਂਪਲ ਲੈਣ ਦੀ ਤਾਰੀਖ ਤੋਂ 10 ਦਿਨਾਂ ਬਾਅਦ ਬਸ਼ਰਤੇ 3 ਦਿਨਾਂ ਤੋਂ ਬੁਖਾਰ ਨਾ ਹੋਵੇ ਤਾਂ ਰੋਗੀ ਦੀ ਘਰੇਲੂ ਇਕਾਂਤਵਾਸ ਦਾ ਸਮਾਂ ਖਤਮ ਹੋਵੇ, ਇਸ ਤੋਂ ਇਲਾਵਾ ਰੋਗੀ ਨੂੰ ਅਗਲੇ 7 ਦਿਨਾਂ ਤਕ ਆਪਣੀ ਨਿਗਰਾਨੀ ਕਰਨੀ ਹੋਵੇਗੀ। ਲੱਛਣਾਂ ਦੇ ਸ਼ੁਰੂ ਹੋਣ ਜਾਂ ਲੱਛਣ ਨਾ ਹੋਣ ਤਾਂ ਸੈਂਪਲ ਦੀ ਤਾਰੀਖ ਤੋਂ 17 ਦਿਨ ਬਾਅਦ ਰੋਗੀ ਦੀ ਘਰੇਲੂ ਏਕਾਂਤਵਾਸ ਖਤਮ ਹੋ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply