ਪੰਜਾਬ ਸਰਕਾਰ ਦਾ ਤੁਗਲਕੀ ਫਰਮਾਨ,ਕੁਝ ਕੁੰ ਬਜੁਰਗਾਂ ਨੂੰ ਨੋਟਿਸ ਜਾਰੀ ਕਰਕੇ ਪੈਨਸ਼ਨ ਵਾਪਸ ਜਮਾਂ ਕਰਵਾਉਣ ਦੇ ਨਿਰਦੇਸ਼


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ‘ਚ ਜਦੋ ਦੀ ਕਾਗਰਸ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋ ਤੋ ਹੀ ਨਿਤ ਨਵੇ ਕਾਰਨਾਮਿਆ ਕਰਕੇ ਚਰਚਾ ‘ਚ ਆਉਦੀ ਰਹਿੰਦੀ ਹੈਤੇ ਹੁਣ ਸਰਕਾਰ ਨੇ ਇੱਕ ਨਵਾਂ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਜਿਸ ‘ਚ ਬਜੁਰਗਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਲਗਾਈਆ ਗਈਆਂ ਪੈਨਸ਼ਨਾਂ ਗਲਤ ਹਨ ਤੇ ਦਿਤੀ ਗਈ ਪੈਨਸ਼ਨ ਦੀ ਰਕਮ ਵਾਪਸ ਜਮਾ ਕਰਵਾਉ। ਉਪਰੋਕਤ ਜਾਣਕਾਰੀ ਪੱਤਰਕਾਰਾ ਨਾਲ ਸਾਝੀ ਕਰਦਿਆ ਸਰਕਲ ਬੀਤ ਦੇ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਨੇ ਕਿਹਾ ਕਿ ਸਰਕਾਰ ਵਲੋ ਰਕਮ ਵਾਪਸ ਨਾ ਕਰਵਾਉਣ ਦੀ ਸੂਰਤ ‘ਚ 420 ਦਾ ਪਰਚਾ ਦਰਜ ਕਰਨ ਦੀ ਗਲ ਕਹੀ ਗਈ ਹੈ।ਉਹਨਾ ਨੇ ਕਿਹਾ ਕਿ ਦਿਤੇ ਗਏ ਨੋਟਿਸਾ ‘ਚ ਕਈ ਲੋਕ ਤਾ ਆਪਣੀ ਉਮਰ ਹਢਾਕੇ ਸਵਰਗ ਵੀ ਸਿਧਾਰ ਗਏ ਹਨ। ਜਗਦੇਵ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਿਛਲੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵਲੋ ਦਿਤੀਆ ਗਈਆ ਸਹੂਲਤਾ ਵਾਪਸ ਲੈਣ ਦੀ ਬਜਾਏ ਆਪਣੇ ਕੀਤੇ ਵਾਅਦੇ ਤੇ ਕਾਇਮ ਹੁੰਦੇ ਹੋਏ ਇਹਨਾ ‘ਚ ਵਾਧਾ ਕਰਨਾ ਚਾਹੀਦਾ ਹੈ। ਉਹਨਾ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਕੰਢੇ ਗਏ ਨੋਟਿਸ ਵਾਪਸ ਲਏ ਜਾਣ ਅਗਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿਤਾ ਤਾ ਅਕਾਲੀ ਦਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply