LATEST NEWS: ਦੇਸ਼ ਲਈ ਨਿਛਾਵਰ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਹਰੇਕ ਦਾ ਫਰਜ਼-ਓਬਰਾਏ ਰੈੱਡ READ MORE::

ਡਾ: ਓਬਰਾਏ ਨੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਫੜੀ ਬਾਂਹ

ਹਰੇਕ ਸ਼ਹੀਦ ਦੇ ਪਰਿਵਾਰ ਨੂੰ 10 ਹਜ਼ਾਰ ਮਹੀਨਾਵਾਰ ਪੈਨਸ਼ਨ ਦੇਣ ਦੀ ਸ਼ੁਰੂਆਤ

Advertisements

ਪੁਲਵਾਮਾ ਧਮਾਕੇ ਤੇ ਕਾਰਗਿੱਲ ਦੇ 6 ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਦਿੱਤੀਆਂ ਜਾ ਰਹੀਆਂ ਨੇ ਪੈਨਸ਼ਨਾਂ

Advertisements

ਅੰਮ੍ਰਿਤਸਰ, 3 ਸਤੰਬਰ (ਮਾਨ ) – ਉੱਘੇ ਕਾਰੋਬਾਰੀ ਅਤੇ ਲੋਕ ਸੇਵਾ ਦੇ ਖੇਤਰ ‘ਚ ਮਿਸਾਲ ਬਣ ਚੁੱਕੇ ਡਾ: ਐਸ.ਪੀ.ਸਿੰਘ ਓਬਰਾਏ ਨੇ ਲਦਾਖ਼ ਖੇਤਰ ‘ਚ ਗਲਵਾਨ ਘਾਟੀ ਵਿਖੇ ਚੀਨੀ ਫੌਜ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ 20 ਭਾਰਤੀ ਸੈਨਿਕਾਂ ਸਮੇਤ 26 ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।

Advertisements


ਇੱਕ ਨਿੱਜੀ ਚੈਨਲ ਦੇ ਮੰਚ ‘ਤੇ ਸਿੱਧੇ ਪ੍ਰਸਾਰਨ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ: ਓਬਰਾਏ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਦਿਆਂ ਸਰਹੱਦਾਂ ‘ਤੇ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਯੋਧਿਆਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨੀ ਹਰ ਦੇਸ਼ ਵਾਸੀ ਦਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਲਦਾਖ਼ ਦੀ ਗਲਵਾਨ ਘਾਟੀ ‘ਚ ਸ਼ਹੀਦ ਹੋਏ 20 ਭਾਰਤੀ ਫੌਜੀਆਂ ਵਿੱਚੋਂ 11 ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੇ ਸਿਲਸਿਲੇ ਤਹਿਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਹਿਲੇ ਚੈੱਕ ਪ੍ਰਦਾਨ ਕਰ ਦਿੱਤੇ ਗਏ ਹਨ ਜਦ ਕਿ ਅਗਲੇ ਮਹੀਨੇ ਤੋਂ ਪੈਨਸ਼ਨ ਸਿੱਧੀ ਸਬੰਧਿਤ ਪਰਿਵਾਰਾਂ ਦੇ ਬੈਂਕ ਖਾਤਿਆਂ ‘ਚ ਜਮ੍ਹਾਂ ਹੋਇਆ ਕਰੇਗੀ। ਡਾ: ਓਬਰਾਏ ਨੇ ਕਿਹਾ ਕਿ ਬਾਕੀ ਰਹਿੰਦੇ 9 ਸ਼ਹੀਦ ਪਰਿਵਾਰਾਂ ਨਾਲ ਵੀ ਜਲਦ ਸੰਪਰਕ ਸਾਧ ਕੇ ਮਹੀਨਾਵਾਰ ਪੈਨਸ਼ਨ ਚਾਲੂ ਕਰ ਦਿਤੀ ਜਾਵੇਗੀ। ਇਹਨਾਂ 11 ਸ਼ਹੀਦਾਂ ਵਿੱਚ ਗੁਰਦਾਸਪੁਰ ਦੇ ਸਤਨਾਮ ਸਿੰਘ, ਪਟਿਆਲਾ ਦੇ ਮਨਦੀਪ ਸਿੰਘ, ਮਾਨਸਾ ਦੇ ਗੁਰਤੇਜ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ (ਚਾਰੇ ਪੰਜਾਬ ਤੋਂ), ਜੰਮੂ-ਕਸ਼ਮੀਰ ਦੇ ਅਬਦੁੱਲ, ਹਿਮਾਚਲ ਦੇ ਅੰਕੁਸ਼ ਠਾਕੁਰ, ਉਤਰਾਖੰਡ ਦੇ ਚਤਰੀਸ਼ ਬਿਸ਼ਟ, ਬਿਹਾਰ ਦੇ ਰਾਹੁਲ ਰੇਨਸਵਾਲ, ਛੱਤੀਸਗੜ੍ਹ ਦੇ ਗਣੇਸ਼ ਰਾਮ ਕੁੰਜਮ, ਯੂ.ਪੀ. ਦੇ ਮਹੇਸ਼ ਕੁਮਾਰ ਅਤੇ ਵਾਰਾਨਸੀ ਯੂਪੀ ਦੇ ਰਮੇਸ਼ ਯਾਦਵ ਦੇ ਪਰਿਵਾਰ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਸ੍ਰੀ ਨਗਰ ਦੇ ਜਵਾਨ ਅਬਦੁੱਲ ਜੋ ਕਿ ਗਲਵਾਨ ਘਾਟੀ ‘ਚ ਸ਼ਹੀਦ ਹੋ ਗਿਆ ਸੀ, ਦੀ ਦੋ ਸਾਲ ਦੀ ਬੇਟੀ ਨੂੰ ਗੋਦ ਲੈ ਕੇ ਉਸਦੇ ਪਾਲਣ-ਪੋਸ਼ਣ ਦੇ ਹੁਣ ਤੋਂ ਲੈ ਕੇ ਪੜ੍ਹਾਈ ਅਤੇ ਸ਼ਾਦੀ ਤੱਕ ਦੇ ਸਾਰੇ ਖ਼ਰਚਿਆਂ ਦਾ ਜ਼ਿੰਮਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਚੁੱਕਿਆ ਜਾਵੇਗਾ। ਡਾ: ਓਬਰਾਏ ਮੁਤਾਬਕ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੁਲਵਾਮਾ ਅਤੇ ਕਾਰਗਿਲ ‘ਚ ਫੌਜ ਤੇ ਨੀਮ ਫੌਜੀ ਬਲਾਂ ਦੇ ਸ਼ਹੀਦ ਹੋਏ 6 ਹੋਰ ਜਵਾਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਤੋਂ ਹੀ ਮਹੀਨਾਵਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ‘ਤੇ ਸਬੰਧਿਤ ਨਿੱਜੀ ਚੈਨਲ ਵੱਲੋਂ ਡਾ: ਐਸ.ਪੀ.ਸਿੰਘ ਓਬਰਾਏ ਨੂੰ ਉਹਨਾਂ ਦੀਆਂ ਮਿਸਾਲੀ ਸੇਵਾਵਾਂ ਬਦਲੇ ‘ਅਨੰਨਿਆ ਸਨਮਾਨ’ ਨਾਲ ਸਨਮਾਨਿਤ ਵੀ ਕੀਤਾ ਗਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply