ਅਧਿਆਪਕ ਦਿਵਸ ਸਬੰਧੀ ਤਿੰਨ ਦਿਨ ਪਹਿਲਾ ਆਰੰਭ ਹੋਏ ਜਸ਼ਨਵਧਾਈ ਸੰਦੇਸ਼ਾਂ ਦਾ ਸਰੂਪ ਬਦਲਿਆ: RAED MORE::

ਅਧਿਆਪਕ ਦਿਵਸ ਸਬੰਧੀ ਤਿੰਨ ਦਿਨ ਪਹਿਲਾ ਆਰੰਭ ਹੋਏ ਜਸ਼ਨਵਧਾਈ ਸੰਦੇਸ਼ਾਂ ਦਾ ਸਰੂਪ ਬਦਲਿਆ

ਪਠਾਨਕੋਟ 4 ਸਤੰਬਰ: (ਰਾਜਨ ਬਿਊਰੋ )
ਅਧਿਆਪਕ ਦਿਵਸ ਹਰ ਸਾਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਜਿਸ ਤਹਿਤ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਸਤਿਕਾਰ ਦੇਣ ਲਈ ਪ੍ਰੋਗਰਾਮ ਪੇਸ਼ ਕਰਨ ਦੇ ਨਾਲ-ਨਾਲ ਅਧਿਆਪਕਾਂ ਦੀਆਂ ਅਸੀਮ ਕੋਸ਼ਿਸ਼ਾਂ ਪ੍ਰਤੀ ਧੰਨਵਾਦ ਕਰਨ ਲਈ ਕਾਰਡ ਅਤੇ ਆਪਣੀ ਸਮਰੱਥਾ ਅਨੁਸਾਰ ਤੋਹਫ਼ੇ ਭੇਟ ਕਰਦੇ ਹਨ। ਪਰ ਇਸ ਵਾਰ ਸਕੂਲ ਬੰਦ ਹੋਣ ਕਾਰਨ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਸਿਖਲਾਈ ਦੇ ਨਾਲ ਜੁੜੇ ਰਹਿਣ ਕਾਰਨ ਜਸ਼ਨ ਥੋੜ੍ਹੇ ਵੱਖਰੇ ਰੂਪ ‘ਚ ਮਨਾਏ ਜਾ ਰਹੇ ਹਨ। ਜਦੋਂ ਕਿ ਭਲਕੇ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਣਾ ਹੈ, ਪਰ ਇਸ ਸਬੰਧੀ ਗਤੀਵਿਧੀਆਂ ਪੂਰੇ ਪੰਜਾਬ ਵਿਚ ਲਗਭਗ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨੇ ਮੀਨਮ ਸ਼ਿਖਾ ਨੇ ‌ਦੱਸਿਆ ਕਿ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਲਈ ਆਪ-ਮੁਹਾਰੇ ਹੀ ਵਧਾਈਆਂ ਵਾਲੇ ਆਪਣੇ ਹੱਥੀ ਬਣਾਏ ਕਾਰਡ, ਡਿਜ਼ੀਟਲ ਕਾਰਡ, ਛੋਟੇ-ਛੋਟੇ ਵੀਡੀਓਜ਼ ਰਾਹੀਂ ਸੁਨੇਹੇ ਅਤੇ ਵਿਸ਼ੇਸ਼ ਨੋਟ ਵੀ ਤਿਆਰ ਕਰਕੇ, ਸੋਸ਼ਲ ਮੀਡੀਆ ਰਾਹੀਂ ਆਪਣੇ ਅਧਿਆਪਕਾਂ ਨੂੰ ਭੇਜੇ ਜਾ ਰਹੇ ਹਨ। ਸੈਂਟਰ ਹੈਡ ਟੀਚਰ ਤੰਗੋਸਾਹ ਨੰਦ ਲਾਲ ਦਾ ਕਹਿਣਾ ਹੈ ਕਿ ਇਸ ਵਾਰ ਘਰਾਂ ‘ਚ ਬੈਠੇ ਵਿਦਿਆਰਥੀਆਂ ਦੀਆਂ ਅਧਿਆਪਕ ਦਿਵਸ ਸਬੰਧੀ ਗਤੀਵਿਧੀਆਂ ਨੂੰ ਦੇਖਕੇ, ਮਾਪੇ ਵੀ ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਭੇਜ ਰਹੇ ਹਨ। 

 ਵਿਦਿਆਰਥੀ ਸਕਸ਼ਤ ਕੁਮਾਰ ਨੇ ਦੱਸਿਆ ਕਿ ਉਹ ਸਕੂਲ ਵਿਚ ਹਰ ਸਾਲ ਆਪਣੇ ਅਧਿਆਪਕਾਂ ਲਈ ਕੋਈ ਨਾ ਕੋਈ ਪ੍ਰੋਗਰਾਮ ਪੇਸ਼ ਕਰਦੇ ਸਨ। ਇਸ ਵਾਰ ਉਹ ਆਪਣੇ ਘਰ ਬੈਠਕੇ ਹੀ ਕਾਰਡਾਂ ਰਾਹੀਂ ਅਧਿਆਪਕਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ। 
 ਵਿਦਿਆਰਥਣ ਡੋਲੀ ਦਾ ਕਹਿਣਾ ਹੈ ਕਿ ਇਸ ਵਾਰ ਉਸ ਨੇ ਆਪਣੇ ਅਧਿਆਪਕਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਦੀ ਵੀਡੀਓ ਬਣਾਕੇ, ਸਤਿਕਾਰ ਭੇਟ ਕੀਤਾ ਹੈ। ਜਿਸ ਨੂੰ ਉਸ ਦੇ ਅਧਿਆਪਕਾਂ ਨੇ ਬਹੁਤ ਪਸੰਦ ਕੀਤਾ ਹੈ। ਵਿਦਿਆਰਥਣ ਪਲਕ ਰੌਸ਼ਨ ਨੇ ਦੱਸਿਆ ਕਿ ਉਸ ਨੇ ਡਿਜ਼ੀਟਲ ਕਾਰਡ ਬਣਾਕੇ, ਆਪਣੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਦੇਖਣ ‘ਚ ਆ ਰਿਹਾ ਹੈ ਕਿ ਛੋਟੀਆਂ ਜਮਾਤਾਂ ਦੇ ਵਿਦਿਆਰਥੀ ਹੱਥੀ ਕਾਰਡ ਬਣਾਕੇ, ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਅਧਿਆਪਕਾਂ ਨੂੰ ਵਧਾਈ ਸੰਦੇਸ਼ਾਂ ਦੇ ਰੂਪ ‘ਚ ਭੇਜ ਰਹੇ ਹਨ।
ਅਧਿਆਪਕ ਰੋਲ ਮਾਡਲ ਬਣਨ
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਾਜੇਸ਼ਵਰ ਸਲਾਰੀਆ ਨੇ ਕਿਹਾ ਕਿ ਕਿਸੇ ਵਿਦਿਆਰਥੀ ਲਈ ਮਹਾਨ ਸੁਪਨੇ ਦੀ ਸ਼ੁਰੂਆਤ ਉਸ ਦੇ ਅਧਿਆਪਕ ਤੋਂ ਹੀ ਸ਼ੁਰੂ ਹੁੰਦੀ ਹੈ। ਹਰ ਵਿਦਿਆਰਥੀ ਦੀ ਜਿੰਦਗੀ ਵਿੱਚ ਰੋਲ ਮਾਡਲ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਤੋਂ ਪ੍ਰਭਾਵਿਤ ਜਾਂ ਪ੍ਰੇਰਿਤ ਹੋ ਕੇ ਉਹ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇ ਸਕਣ। ਇੱਕ ਅਧਿਆਪਕ ਆਪਣੀ ਕਾਬਲੀਅਤ ਨਾਲ ਵਿਦਿਆਰਥੀ ਦੇ ਦਿਮਾਗ ਤੱਕ ਕਿਸੇ ਗੱਲ ਨੂੰ ਪਹੁੰਚਾ ਸਕਦਾ ਹੈ ਪਰ ਉਹੀ ਗੱਲ ਵਿਦਿਆਰਥੀ ਦੇ ਦਿਲ ਤਕ ਉਸ ਸਮੇਂ ਉਤਰੇਗੀ ਜਦੋਂ ਇੱਕ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਬਣੇ ਤਾਂ ਕਿ ਵਿਦਿਆਰਥੀ, ਅਧਿਆਪਕ ਦੀ ਅਹਿਮੀਅਤ ਨੂੰ ਸਮਝਣ ਅਤੇ ਉਸ ਦੇ ਮੁਰੀਦ ਹੋ ਜਾਣ। ਅਧਿਆਪਕ ਆਪਣੇ ਵਿਦਿਆਰਥੀਆਂ ਸਾਹਮਣੇ ਅਜਿਹੀ ਮਿਸਾਲ ਪੈਦਾ ਕਰਨ ਤਾਂ ਕਿ ਉਹ ਵੀ ਇਹ ਗੱਲ ਕਹਿਣ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਅਧਿਆਪਕ ਵਰਗੇ ਬਣਨਾ ਚਾਹੁੰਦੇ ਹਾਂ। ਵਿਦਿਆਰਥੀਆਂ ਨੂੰ ਸਿੱਖਿਆ ਸਿਰਫ ਜੀਵਿਕਾ ਕਮਾਉਣ ਲਈ ਹੀ ਨਹੀਂ ਸਗੋਂ ਇਕ ਚੰਗੇ ਨਾਗਰਿਕ ਬਣਾਉਣ ਲਈ ਦੇਣੀ ਚਾਹੀਦੀ ਹੈ ਤਾਂ ਕਿ ਗਿਆਨ ਦੇ ਨਾਲ-ਨਾਲ ਉਹਨਾਂ ਅੰਦਰ ਚੰਗੀਆਂ ਕਦਰਾਂ-ਕੀਮਤਾਂ ਅਤੇ ਚੰਗੇ ਸੰਸਕਾਰ ਪੈਦਾ ਕੀਤੇ ਜਾ ਸਕਣ।
 ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰਨੇ ਕਿਹਾ ਕਿ ਸਾਡੇ ਅਧਿਆਪਕਾਂ ਨੇ ਤਾਲਾਬੰਦੀ ਦੌਰਾਨ ਆਪਣੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹਾਇਤਾ ਨਾਲ ਸਖ਼ਤ ਮਿਹਨਤ ਰਾਹੀਂ ਪੜ੍ਹਾਉਣ ਲਈ ਨਵੇਂ-ਨਵੇਂ ਤਰੀਕੇ ਲੱਭੇ ਹਨ ਅਤੇ ਸਕੂਲ ਬੰਦ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਨੂੰ ਵਧੀਆ ਪੜ੍ਹਾਈ ਕਰਵਾਈ ਹੈ। ਜਿਸ ਕਰਕੇ ਵਿਦਿਆਰਥੀਆਂ ਦਾ ਅਧਿਆਪਕਾਂ ਲਈ ਹੋਰ ਵੀ ਸਤਿਕਾਰ ਵੱਧ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਅਧਿਆਪਕਾਂ ਦੇ ਕੰਮ ਦੀ ਤਾਰੀਫ ਕਰਦੇ ਹੋਏ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਭੇਜ ਰਹੇ ਹਨ।


ਅਧਿਆਪਕ ਕੋਲ ਉਹ ਕਲਾ ਹੁੰਦੀ ਹੈ ਜੋ ਮਿੱਟੀ ਨੂੰ ਸੋਨਾ ਬਣਾ ਸਕਦੀ ਹੈ
ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਕ ਆਦਰਸ਼ ਅਧਿਆਪਕ ਸਮਾਜ ਵਿਚ ਚੰਗੇ ਇਨਸਾਨ ਬਨਾਉਣ ਅਤੇ ਦੇਸ਼ ਲਈ ਚੰਗੇ ਨਾਗਰਿਕ ਬਣਾਉਣ ਵਿੱਚ ਮਦਦ ਕਰਦਾ ਹੈ। ਕਿਸੇ ਵੀ ਦੇਸ਼ ਦਾ ਭਵਿੱਖ ਅਧਿਆਪਕਾਂ ਦੇ ਹੱਥ ਵਿਚ ਹੁੰਦਾ ਹੈ। ਅਸੀਂ ਜ਼ਿੰਦਗੀ ਵਿੱਚ ਕੀ ਬਣਨਾ ਹੈ ਇਹ ਸਭ ਅਧਿਆਪਕ ਤੇ ਹੀ ਨਿਰਭਰ ਕਰਦਾ ਹੈ। ਸਮਾਜ ਵਿੱਚ ਇੱਕ ਡਾਕਟਰ, ਵਕੀਲ, ਬਿਜਨਸਮੈਨ, ਨੇਤਾ ਆਦਿ ਸਭ ਨੂੰ ਬਣਾਉਣ ਵਾਲਾ ਇਕ ਅਧਿਆਪਕ ਹੀ ਹੁੰਦਾ ਹੈ। ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਅਧਿਆਪਕ ਹੀ ਦੇਸ਼ ਤੇ ਕੌਮ ਦਾ ਨਿਰਮਾਤਾ ਹੈ।
ਇਕ ਵਿਦਿਆਰਥੀ, ਅਧਿਆਪਕ ਦੇ ਹੱਥ ਵਿੱਚ ਗਿੱਲੀ ਮਿੱਟੀ ਵਾਂਗ ਹੈ ਜਿਸ ਨੂੰ ਕੋਈ ਵੀ ਆਕਾਰ ਦਿੱਤਾ ਜਾ ਸਕਦਾ ਹੈ। ਜਿਸ ਤਰ੍ਹਾਂ ਇਕ ਜੋਹਰੀ ਪੱਥਰ ਨੂੰ ਤਰਾਸ਼ ਕੇ ਹੀਰਾ ਬਣਾਉਂਦਾ ਹੈ ਉਸੇ ਤਰ੍ਹਾਂ ਇਕ ਅਧਿਆਪਕ ਆਪਣੇ ਵਿਦਿਆਰਥੀ ਨੂੰ ਤਰਾਸ਼ ਕੇ ਇਕ ਚੰਗਾ ਨਾਗਰਿਕ ਬਣਾਉਂਦਾ ਹੈ।ਅਧਿਆਪਕ ਕੋਲ ਉਹ ਕਲਾ ਹੁੰਦੀ ਹੈ ਜੋ ਮਿੱਟੀ ਨੂੰ ਸੋਨਾ ਬਣਾ ਸਕਦੀ ਹੈ। ਆਧਿਆਪਕ ਦਾ ਦਰਜਾ ਸਭ ਤੋਂ ਉੱਚਾ ਜਨਮ ਦੇਣ ਵਾਲ਼ੇ ਮਾਂ ਬਾਪ ਨਾਲੋਂ ਸਿੱਖਿਆ ਦੇਣ ਵਾਲੇ ਅਧਿਆਪਕ ਜ਼ਿਆਦਾ ਮਹਾਨ ਹੁੰਦੇ ਹਨ। ਮਾਤਾ ਪਿਤਾ ਸਾਨੂੰ ਜ਼ਿੰਦਗੀ ਦਿੰਦੇ ਹਨ ਪਰ ਅਧਿਆਪਕ ਜਿੰਦਗੀ ਜੀਉਣਾ ਸਿਖਾਉਂਦੇ ਹਨ ਅਤੇ ਸਾਡੇ ਭਵਿੱਖ ਨੂੰ ਸਵਾਰਦੇ ਹਨ। ਇੱਕ ਗੁਰੂ ਹੀ ਸਾਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਦੇ ਕੇ ਸਾਡੇ ਭਵਿੱਖ ਦਾ ਨਿਰਮਾਣ ਕਰਦੇ ਹਨ। ਇਸ ਲਈ ਇੱਕ ਅਧਿਆਪਕ ਨੂੰ ਜੀਵਨ ਵਿੱਚ ਪਹਿਲਾ ਸਥਾਨ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਮਿੱਟੀ ਤੋਂ ਬਰਤਨ ਬਣਾਉਣ ਲਈ ਘੁਮਿਆਰ ਦੀ ਲੋੜ ਹੁੰਦੀ ਹੈ ਓਸੇ ਤਰ੍ਹਾਂ ਹੀ ਵਿਦਿਆਰਥੀ ਨੂੰ ਸਹੀ ਅਰਥਾਂ ਵਿੱਚ ਇੱਕ ਚੰਗਾ ਨਾਗਰਿਕ ਬਣਾਉਣ ਲਈ ਅਧਿਆਪਕ ਦੀ ਲੋੜ ਹੁੰਦੀ ਹੈ। ਸਾਡੇ ਵੇਦਾਂ ਗ੍ਰੰਥਾਂ ਵਿੱਚ ਵੀ ਗੁਰੂ ਨੂੰ ਰੱਬ ਤੋਂ ਵੀ ਉਪਰ ਦੱਸਿਆ ਗਿਆ ਹੈ।


ਜਿਲ੍ਹਾ ਸਿੱਖਿਆ ਅਫਸਰ (ਸੈ.) ਜਗਜੀਤ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ ਭਲਕੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਪੁਰਸਕਾਰ ਵੰਡ ਸਮਾਰੋਹ ਵੈਬੀਨਾਰ (ਵੀਡੀਓ ਕਾਨਫਰੰਸ) ਰਾਹੀਂ ਕਰਵਾਇਆ ਜਾਵੇਗਾ। ਜਿਸ ਤਹਿਤ ਸਟੇਟ ਐਵਾਰਡਜ਼ ਲਈ ਚੁਣੇ ਜਾਣ ਵਾਲੇ ਅਧਿਆਪਕ ਇੱਥੇ ਜਿਲ੍ਹਾ ਹੈਡਕੁਆਰਟਰਜ਼ ‘ਤੇ ਐਮ.ਆਈ.ਐਸ. ਕੇਂਦਰਾਂ ਵਿੱਖੇ ਇਕੱਤਰ ਹੋਣਗੇ। ਜਿੱਥੇ ਵੈਬੀਨਾਰ ਰਾਹੀਂ ਮੁੱਖ ਦਫਤਰ ਤੋਂ ਪੁਰਸਕਾਰ ਹਾਸਿਲ ਕਰਨ ਵਾਲੇ ਅਧਿਆਪਕ ਦੇ ਸਨਮਾਨ ‘ਚ ਸੰਬੋਧਨ ਕੀਤਾ ਜਾਵੇਗਾ ਅਤੇ ਉਸ ਦੇ ਨਾਲ ਹੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ ਅਧਿਆਪਕ ਨੂੰ ਪੁਰਸਕਾਰ ਭੇਂਟ ਕਰਨਗੇ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply