HOSHIARPUR (SHANAE PUNJAB) ਸਿਹਤ ਕੇਦਰ ਹਰਿਆਣਾ ਵਿਖੇ ਸਿਵਲ ਸਰਜਨ ਰੇਨੂੰ ਸੂਦ ਵੱਲੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਮੋਕੇ ਉਹਨਾਂ ਨਾਲ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਤੇ ਪੀ. ਏ. ਸਤਪਾਲ, ਮੀਡੀਆ ਵਿੰਗ ਗੁਰਵਿੰਦਰ ਸਿੰਘ ਵੀ ਹਾਜਰ ਸਨ । ਉਹਨਾਂ ਸੰਸਥਾਂ ਦੀ ਸਾਫ ਸਫਾਈ ਅਤੇ ਰਿਕਾਰਡ ਦਾ ਨਿਰੀਖਣ ਕੀਤਾ ਤੇ ਮੋਕੇ ਤੇ ਹੀ ਮੌਜੂਦ ਡਾਕਟਰ ਅਤੇ ,ਸਟਾਫ ਨੂੰ ਸੰਸਥਾ ਦੀ ਉ ਪੀ ਡੀ ਅਤੇ ਸੰਸਥਾਂਗਤ ਜਣੇਪੇ ਨੂੰ ਵਧਾਉਣ ਦੀ ਹਦਾਇਤ ਕੀਤੀ ਉਹਨਾਂ ਸੰਸਥਾਂ ਤੇ , ਕੋਮੀ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਸਬੰਧੀ ਜਾਗਰੂਕਤਾ ਡਿਸਪਲੇਅ ਨੂੰ ਸਹੀ ਢੰਗ ਨਾਲ ਲਗਾਉਣ ਦੀ ਹਦਾਇਤ ਵੀ ਕੀਤੀ ।
ਸਬ ਸੈਟਰ ਹਰਿਆਣਾ ਦੇ ਨਿਰੀਖਣ ਸਮੇ ਉਹਨਾਂ ਸੈਟਰ ਦਾ ਆਰ. ਸੀ. ਐਚ. ਸਬੰਧਿਤ ਰਿਕਾਰਡ ਚੇਕ ਕਰਕੇ ਹਾਈ ਰਿਸਕ ਗਰਭਵਤੀ ਮਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਸਟਾਫ ਨੂੰ ਹਦਾਇਤ ਦਿੱਤੀ ਕਿ ਇਹਨਾਂ ਮਾਵਾਂ ਦਾ ਬਰਥ ਪਲਾਨ ਤਿਆਰ ਕਰਕੇ ਸੰਸਥਾਂ ਗਤ ਜਣੇਪੇ ਲਈ ਤਿਆਰ ਰੱਖਿਆ ਜਾਵੇ । ਮਰੀਜਾਂ ਨਾਲ ਹਮਦਰਦੀ ਭਰਿਆ ਵਤੀਰਾਂ ਰੱਖਿਆ ਜਾਵੇ ਤਾਂ ਜੋ ਲੋਕ ਵੱਧ ਤੋ ਵੱਧ ਸਰਕਾਰੀ ਹਸਪਤਾਲ ਵਿੱਚ ਹੀ ਸੇਵਾਵਾਂ ਲੈਣ ਲਈ ਪਹੁਚਣ । ਹਰੇਕ ਗਰਭਵਤੀ ਔਰਤ ਦੀ ਰਜਿਸਟ੍ਰੇਸ਼ਨ 12 ਹਫਤਿਆ ਦੇ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਾਤਰੀ ਮੌਤ ਦਰ ਤੇ ਇਨਫੈਟ ਮੌਤ ਦਰ ਨੂੰ ਹੋਰ ਘਟਾਇਆ ਜਾ ਸਕੇ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp