ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੋਵਿਡ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਡਟਵਾਂ ਜਵਾਬ ਦੇਣ ਲਈ ਕਿਹਾ
• ਵੈਬ ਚੈਨਲਾਂ ਵੱਲੋਂ ਵੀ ਮਹਾਮਾਰੀ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤੇ ਜਾਣ ਸਬੰਧੀ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਲਈ ਜਾਵੇਗੀ ਸਲਾਹ
ਚੰਡੀਗੜ•, 5 ਸਤੰਬਰ:
ਸੂਬਾ ਸਰਕਾਰ ਵੱਲੋਂ ਕੋਵਿਡ ਨੂੰ ਠੱਲ• ਪਾਉਣ ਅਤੇ ਇਸ ਸਬੰਧੀ ਢੁੱਕਵੇਂ ਪ੍ਰਬੰਧ ਬਾਰੇ ਤਿਆਰ ਕੀਤੀ ਨੀਤੀ ਖ਼ਿਲਾਫ਼ ਕਈ ਪਿੰਡਾਂ ਵਿੱਚ ਸ਼ੁਰੂ ਕੀਤੇ ਗਏ ਕੂੜ ਪ੍ਰਚਾਰ ਦੀ ਮੁਹਿੰਮ ਦਾ ਡਟਵਾਂ ਟਾਕਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਸਬੰਧਤ ਹਲਕਿਆਂ ਦੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਨਾਲ ਤਾਲਮੇਲ ਬਣਾ ਕੇ ਕੋਵਿਡ ਟੈਸਟਿੰਗ ਅਤੇ ਅੰਗ ਵੇਚੇ ਜਾਣ ਸਬੰਧੀ ਇਸ ਨਕਾਰਾਤਮਕ ਮੁਹਿੰਮ ਦਾ ਮੁਕਾਬਲਾ ਕਰਨ ਲਈ ਕਿਹਾ ਜੋ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਚਲਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਪ ਵੱਲੋਂ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਬੇਲੋੜਾ ਡਰ ਪੈਦਾ ਕੀਤਾ ਜਾ ਰਿਹਾ ਹੈ। ਇਸ ਨਾਲ ਉਹ ਕੋਰੋਨਾ ਵਾਇਰਸ ਸਬੰਧੀ ਜਾਂਚ ਕਰਵਾਉਣ ਲਈ ਅੱਗੇ ਆਉਣ ਤੋਂ ਝਿਜਕ ਰਹੇ ਹਨ ਅਤੇ ਇਸ ਤਰ•ਾਂ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਰਹੇ ਹਨ।
ਉਨ•ਾਂ ਇਹ ਵੀ ਕਿਹਾ ਕਿ ਉਨ•ਾਂ ਦੀ ਸਰਕਾਰ ਵੱਲੋਂ ਅਜਿਹੇ ਵੈੱਬ-ਚੈਨਲਾਂ ਬਾਰੇ ਵੀ ਭਾਰਤ ਸਰਕਾਰ ਤੋਂ ਸਲਾਹ ਲਈ ਜਾਵੇਗੀ ਜੋ ਕਿ ਹਾਲ ਹੀ ਵਿੱਚ ਚਾਲੂ ਹੋਏ ਹਨ ਅਤੇ ਮਹਾਮਾਰੀ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ। ਉਨ•ਾਂ ਸਾਫ ਕੀਤਾ ਕਿ ਅਜਿਹੇ ਚੈਨਲਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਇਕ ਉੱਚ-ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਜਿਸ ਵਿੱਚ ਕਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਹਿੱਸਾ ਲਿਆ ਜਿਨ•ਾਂ ਵਿੱਚੋਂ ਕਿ ਕੁਝ ਅਜਿਹੇ ਹਲਕਿਆਂ ਦੀ ਪ੍ਰਤੀਨਿਧਤਾ ਕਰ ਰਹੇ ਹਨ ਜਿੱਥੋਂ ਦੀਆਂ ਗ੍ਰਾਮ ਪੰਚਾਇਤਾਂ ਨੇ ਸੂਬਾ ਸਰਕਾਰ ਦੇ ਕੋਵਿਡ ਪ੍ਰਬੰਧਨ ਪ੍ਰੋਗਰਾਮ ਖਿਲਾਫ਼ ਮਤੇ ਪਾਸ ਕੀਤੇ ਹਨ। ਅਗਲੇ ਹਫਤੇ ਦੌਰਾਨ ਅਜਿਹੀਆਂ ਹੋਰ ਮੀਟਿੰਗਾਂ ਦੇ ਦੌਰ ਚੱਲਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਆਪ ਵੱਲੋਂ ‘ਜਾਂਚ ਨਾ ਕਰਵਾਉਣ’ ਦਾ ਹੋਕਾ ਦਿੱਤਾ ਜਾ ਰਿਹਾ ਹੈ ਅਤੇ ਉਨ•ਾਂ ਦੀ ਪਾਰਟੀ ਦਾ ਇਕ ਕਾਰਕੁੰਨ ਕੋਵਿਡ ਜਾਂਚ ਅਤੇ ਇਲਾਜ਼ ਸਬੰਧੀ ਗਲਤ ਸੂਚਨਾ ਫੈਲਾਉਣ ਲਈ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਉਨ•ਾਂ ਅੱਗੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੀ ਜਾਂਚ ਕਰਵਾਉਣ ਤੋਂ ਇਨਕਾਰੀ ਹੋ ਕੇ ਅਤੇ ਜਾਂਚ ਨਾ ਕਰਵਾਉਣ ਤੇ ਮਾਸਕ ਨਾ ਪਾਉਣ ਦਾ ਸੱਦਾ ਦੇ ਕੇ ਲੋਕਾਂ ਵਿੱਚ ਡਰ ਫੈਲਾਉਣ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਗਾਂਹ ਕਿਹਾ ਕਿ ਆਪ ਵੱਲੋਂ ਔਕਸੀਮੀਟਰਾਂ ਦੀ ਵੰਡ ਦਾ ਐਲਾਨ ਮਹਿਜ ਇਕ ਸਿਆਸੀ ਸਟੰਟ ਹੈ ਅਤੇ ਔਕਸੀਮੀਟਰਾਂ ਦਾ ਜਾਂਚ ਨਾਲ ਕੋਈ ਸਬੰਧ ਨਹੀਂ ਹੈ। ਸੂਬੇ ਵਿੱਚ ਵੱਧ ਰਹੀ ਮੌਤ ਦੀ ਦਰ ਪਿੱਛੇ ਮੁੱਖ ਕਾਰਨ ਜਾਂਚ ਵਿੱਚ ਦੇਰੀ ਹੋਣਾ ਹੈ। ਉਨ•ਾਂ ਕਿਹਾ ਕਿ ਦਿੱਲੀ ਵਿੱਚ ਜਿੱਥੇ ਆਪ ਦੀ ਸਰਕਾਰ ਹੈ, ਕੋਵਿਡ ਸਬੰਧੀ ਸਥਿਤੀ ਕਾਫੀ ਵਿਗੜ ਚੁੱਕੀ ਹੈ ਇਸ ਲਈ ਆਪ ਵੱਲੋਂ ਪੰਜਾਬ ਦੇ ਲੋਕਾਂ ਪ੍ਰਤੀ ਜਤਾਇਆ ਜਾ ਰਿਹਾ ਹੇਜ ਬਿਲਕੁਲ ਹਾਸੋਹੀਣਾ ਹੈ।
ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿ ਔਕਸੀਮੀਟਰ, ਜਾਂਚ ਦਾ ਬਦਲ ਨਹੀਂ ਬਣ ਸਕਦੇ ਮੁੱਖ ਮੰਤਰੀ ਨੇ ਕਿਹਾ ਕਿ ਖੂਨ ‘ਚ ਆਕਸੀਜਨ ਦਾ ਪੱਧਰ ਕਾਫੀ ਤੇਜ਼ ਗਤੀ ਨਾਲ ਹੇਠਾਂ ਡਿੱਗਣ ਦੀ ਸੰਭਾਵਨਾ ਰਹਿੰਦੀ ਹੈ ਇਸ ਲਈ ਜ਼ਿੰਦਗੀਆਂ ਬਚਾਉਣ ਦਾ ਇੱਕੋ-ਇਕ ਰਾਹ ਛੇਤੀ ਨਾਲ ਜਾਂਚ ਅਤੇ ਬਿਮਾਰੀ ਦਾ ਪਤਾ ਲਾਉਣਾ ਹੈ। ਉਨ•ਾਂ ਅੱਗੇ ਦੱਸਿਆ ਕਿ ਇਸ ਮਹਾਮਾਰੀ ਤੋਂ ਪੀੜਤ ਮਰੀਜ਼ਾਂ ਵਿੱਚੋਂ 85 ਫੀਸਦੀ ਠੀਕ ਹੋ ਜਾਂਦੇ ਹਨ ਬਸ਼ਰਤੇ ਉਹ ਸਮੇਂ ਸਿਰ ਆਪਣੀ ਜਾਂਚ ਕਰਵਾ ਲੈਣ। ਬਾਕੀ ਰਹਿੰਦੇ 15 ਫੀਸਦੀ ਜਿਨਾਂ ਨੂੰ ਸਮੱਸਿਆ ਆਉਂਦੀ ਹੈ ਉਨ•ਾਂ ਵਿੱਚੋਂ ਸਿਰਫ਼ 5 ਫੀਸਦੀ ਨੂੰ ਹੀ ਆਈ.ਸੀ.ਯੂ. ਜਾਂ ਆਕਸੀਜਨ ਦੀ ਲੋੜ ਪੈਂਦੀ ਹੈ। ਉਨ•ਾਂ ਅੱਗੇ ਦੱਸਿਆ ਕਿ ਔਕਸੀਮੀਟਰਾਂ ਨੂੰ ਆਪ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਮੰਸ਼ਾਂ ਤਹਿਤ ਬੇਲੋੜਾ ਅਤੇ ਗਲਤ ਹੁਲਾਰਾ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਪ ਅਤੇ ਬੈਂਸ ਵਰਗੇ ਵਿਅਕਤੀ ਲੋਕਾਂ ਦੀ ਜਾਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਅਤੇ ਉਨ•ਾਂ ਨੂੰ ਸਿਰਫ ਇਸ ਔਖੇ ਸਮੇਂ ਤੋਂ ਸਿਆਸੀ ਲਾਹਾ ਖੱਟਣ ਦੀ ਚਾਹ ਹੈ। ਉਨ•ਾਂ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਖਿਲਾਫ ਲਾਮਬੰਦ ਹੋਣ ਲਈ ਪੰਚਾਇਤਾਂ ਨਾਲ ਤਾਲਮੇਲ ਬਣਾਉਣ ਦਾ ਸੱਦਾ ਦਿੱਤਾ ਅਤੇ ਇਹ ਵੀ ਕਿਹਾ ਕਿ ਸਰਪੰਚਾਂ, ਪੰਚਾਂ ਅਤੇ ਰਾਏ ਬਣਾਉਣ ਵਾਲੇ ਸਥਾਨਕ ਪੱਧਰ ਦੇ ਆਗੂਆਂ ਨੂੰ ਵੀ ਖੁਦ ਦੀ ਜਾਂਚ ਕਰਵਾਉਣ ਲਈ ਅੱਗੇ ਆਉਣ ਨੂੰ ਕਿਹਾ ਜਾਣਾ ਚਾਹੀਦਾ ਹੈ।
ਇਸ ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਤੋਂ ਇਲਾਵਾ ਹੋਰਨਾਂ ਕੈਬਨਿਟ ਮੰਤਰੀਆਂ ਰਜ਼ੀਆ ਸੁਲਤਾਨਾ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਵਿਜੇ ਇੰਦਰ ਸਿੰਗਲਾ ਨੇ ਵੀ ਹਿੱਸਾ ਲਿਆ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੀਟਿੰਗ ਮੌਕੇ ਜਾਣਕਾਰੀ ਦਿੱਤੀ ਕਿ ਪੰਚਾਇਤਾਂ ਵੱਲੋਂ ਰਸਮੀ ਤੌਰ ‘ਤੇ ਕੋਈ ਵੀ ਮਤੇ ਪਾਸ ਨਹੀਂ ਕੀਤੇ ਗਏ ਇਸ ਲਈ ਕੁਝ ਵੀ ਰਿਕਾਰਡ ‘ਤੇ ਨਹੀਂ ਹੈ। ਕੁਝ ਗੈਰ-ਸਮਾਜਿਕ ਤੱਤਾਂ ਨੇ 42 ਪਿੰਡਾਂ ਦੀਆਂ ਪੰਚਾਇਤਾਂ ਦੇ ਨਾਂਅ ‘ਤੇ ਬਿਆਨ ਜਾਰੀ ਕਰ ਦਿੱਤੇ ਜਿਨ•ਾਂ ਵਿੱਚੋਂ 22 ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਨ•ਾਂ ਸਮਾਜ ਵਿਰੋਧੀ ਤੱਤਾਂ ਵੱਲੋਂ ਭੋਲੇ ਭਾਲੇ ਪਿੰਡਾਂ ਦੇ ਵਾਸੀਆਂ ਪਾਸੋਂ ਹਸਤਾਖ਼ਰ ਲੈ ਲਏ ਗਏ। ਉਨ•ਾਂ ਵੱਲੋਂ ਅਜਿਹੇ ਬਿਆਨਾਂ ਨੂੰ ਕੁਝ ਗੈਰ-ਸਮਾਜੀ ਅਨਸਰਾਂ ਵੱਲੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਫੈਲਾਏ ਜਾ ਰਹੇ ਪ੍ਰਚਾਰ ਦਾ ਹਿੱਸਾ ਦੱਸਿਆ ਅਤੇ ਸਾਈਬਰ ਕ੍ਰਾਈਮ ਸੈਲ ਨੂੰ ਸੋਸ਼ਲ ਸੋਸ਼ਲ ਮੀਡੀਆ ‘ਤੇ ਅਜਿਹੀਆਂ ਅਫਵਾਹਾਂ ਫੈਲਾ ਰਹੇ ਤੱਤਾਂ ਦਾ ਪਤਾ ਲਾਉਣ ਲਈ ਕਹੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।
ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਈ ਜ਼ਿਲਿ•ਆਂ ਦੇ ਆਪ ਦੇ ਪ੍ਰਚਾਰ ਦੀ ਹਮਾਇਤ ਵਿੱਚ ਵੈਬ ਚੈਨਲ ਹੋਂਦ ਵਿੱਚ ਆ ਗਏ ਹਨ ਅਤੇ ਇਨ•ਾਂ ਨੂੰ ਨੱਥ ਪਾਉਣ ਲਈ ਸਾਈਬਰ ਕ੍ਰਾਈਮ ਸੈਲ ਨੂੰ ਨਿਰਦੇਸ਼ ਦਿੱਤੇ ਜਾਣ ਦੀ ਲੋੜ ਹੈ।
ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੁਆਰਾ ਚਲਾਈ ਜਾ ਰਹੀ ਮਾਰੂ ਮੁਹਿੰਮ ਜਿਸ ਦੀ ਅਗਵਾਈ ਆਪ ਕਰ ਰਹੀ ਹੈ, ਕਰਕੇ ਲੋਕ ਗੁੰਮਰਾਹ ਹੋ ਰਹੇ ਹਨ ਅਤੇ ਇਸ ਦਾ ਟਾਕਰਾ ਸਿਆਸੀ ਅਤੇ ਪ੍ਰਸ਼ਾਸਨਿਕ ਤੌਰ ‘ਤੇ ਕੀਤੇ ਜਾਣ ਦੀ ਲੋੜ ਹੈ।
ਰਾਣਾ ਗੁਰਮੀਤ ਸਿੰਘ ਸੋਢੀ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੀ ਲੋੜ ਉੱਤੇ ਅਤੇ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਲਈ ਸਰਵੋਤਮ ਸੰਭਾਲ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਉਨ•ਾਂ ਨੂੰ ਜਾਂਚ ਅਤੇ ਇਲਾਜ ਲਈ ਅੱਗੇ ਆਉਣ ਲਈ ਹੱਲਾਸ਼ੇਰੀ ਮਿਲ ਸਕੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਸਪਤਾਲਾਂ ਵਿੱਚ ਕਈ ਸਥਾਨਾਂ, ਪਖਾਨਿਆਂ ਦੇ ਬਾਹਰ, ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਸਾਫ-ਸਫਾਈ ਅਤੇ ਮਰੀਜ਼ਾਂ ਦੀ ਸੰਭਾਲ ਵਿੱਚ ਲੱਗੇ ਡਾਕਟਰਾਂ ਅਤੇ ਨਰਸਾਂ ਦੀ ਹਾਜ਼ਰੀ ‘ਤੇ ਨਜ਼ਰ ਰੱਖੀ ਜਾ ਸਕੇ।
ਰਾਣਾ ਗੁਰਜੀਤ ਨੇ ਇਸ ਮੌਕੇ ਸੁਝਾਅ ਦਿੱਤਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਮਸ਼ੀਨਰੀ ਦਾ ਮੁਕਾਬਲਾ ਕਰਨ ਲਈ ਮੂਹਰਲੀ ਕਤਾਰ ਦੇ ਵਰਕਰਾਂ, ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਦਰਮਿਆਨ ਤਾਲਮੇਲ ਵਧਾਇਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ, ਸਥਾਨਕ ਸਰਕਾਰ ਅਤੇ ਪੇਂਡੂ ਵਿਕਾਸ ਮੰਤਰੀਆਂ ਵੱਲੋਂ ਸਾਂਝੀਆਂ ਟੀਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਆਪ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਠੋਕਵਾਂ ਜ਼ਵਾਬ ਦੇਣ ਲਈ ਕਾਂਗਰਸੀ ਵਰਕਰਾਂ ਨੂੰ ਮੈਦਾਨ ਵਿੱਚ ਉਤਾਰਨ ਉੱਤੇ ਜ਼ੋਰ ਦਿੰਦੇ ਹੋਏ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਸਥਾਨਕ ਪੱਧਰ ਦੇ ਆਗੂਆਂ ਨੂੰ ਸਰਕਾਰ ਅਤੇ ਲੋਕਾਂ ਦਰਮਿਆਨ ਤਾਲਮੇਲ ਅਤੇ ਇਕਸੁਰਤਾ ਵਧਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਕਿ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਝਾਅ ਦਿੱਤਾ ਕਿ ਪਿੰਡਾਂ ਵਿੱਚ ਇਸ ਮਹਾਮਾਰੀ ਦੇ ਪੀੜਤ ਲੋਕਾਂ ਨੂੰ ਢੁੱਕਵੇਂ ਢੰਗ ਨਾਲ ਘਰੇਲੂ ਇਕਾਂਤਵਾਸ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਸਪਤਾਲ ਵਿੱਚ ਦਾਖ਼ਲ ਹੋਣ ਸਬੰਧੀ ਉਨ•ਾਂ ਦਾ ਡਰ ਦੂਰ ਹੋ ਸਕੇ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਵੀ ਇਸ ਮੌਕੇ ਇਹ ਮਹਿਸੂਸ ਕੀਤਾ ਕਿ ਸਿਆਸੀ ਆਗੂਆਂ ਦੇ ਪ੍ਰਸ਼ਾਸਨ ਦੀ ਹਮਾਇਤ ਵਿੱਚ ਅੱਗੇ ਆਉਣ ਨਾਲ ਸੂਬਾ ਸਰਕਾਰ ਵੱਲੋਂ ਇਸ ਮਹਾਮਾਰੀ ਖਿਲਾਫ਼ ਲੜੀ ਜਾ ਰਹੀ ਜੰਗ ਨੂੰ ਹੁਲਾਰਾ ਮਿਲੇਗਾ ਅਤੇ ਅਫਵਾਹਾਂ ਵੀ ਦੂਰ ਹੋਣਗੀਆਂ। ਉਨ•ਾਂ ਮੀਟਿੰਗ ਮੌਕੇ ਇਹ ਵੀ ਜਾਣਕਾਰੀ ਦਿੱਤੀ ਕਿ ਘਰੇਲੂ ਏਕਾਂਤਵਾਸ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਰੈਪਿਡ ਐਂਟੀਜੈਨ ਟੈਸਟਾਂ ਅਤੇ ਆਰ.ਟੀ.-ਪੀ.ਸੀ.ਆਰ. ਜਾਂਚ ਨੂੰ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ•ਾਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ 948 ਸਿਹਤ ਸੰਭਾਲ ਵਰਕਰ ਪਾਜੇਟਿਵ ਆ ਚੁੱਕੇ ਹਨ, ਜਿਨ•ਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ ਇਕ ਗੰਭੀਰ ਰੂਪ ਨਾਲ ਬੀਮਾਰ ਹੈ। ਉਨ•ਾਂ ਇਹ ਵੀ ਕਿਹਾ ਕਿ ਇਨ•ਾਂ ਵਿੱਚੋਂ 700 ਵਰਕਰ ਠੀਕ ਹੋ ਚੁੱਕੇ ਹਨ ਅਤੇ 245 ਅਜੇ ਵੀ ਏਕਾਂਤਵਾਸ ਵਿੱਚ ਹਨ। ਉਨ•ਾਂ ਕਿਹਾ ਕਿ ਇਨ•ਾਂ ਵਰਕਰਾਂ ਦੀ ਜਨਤਕ ਤੌਰ ‘ਤੇ ਹੌਂਸਲਾ ਅਫਜਾਈ ਕੀਤੇ ਜਾਣ ਦੀ ਲੋੜ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਵੇਂ ਪਿੰਡਾਂ ਦੁਆਰਾ ਰਸਮੀ ਤੌਰ ‘ਤੇ ਮਤਾ ਪਾਸ ਕੀਤਾ ਗਿਆ ਹੋਵੇ ਜਾਂ ਨਾ ਪਰ ਗੈਰ-ਸਮਾਜੀ ਤੱਤਾਂ ਦੀ ਭੂਮਿਕਾ ਸਾਫ ਹੋ ਗਈ ਹੈ ਅਤੇ ਅਜਿਹੇ ਅਨਸਰਾਂ ‘ਤੇ ਕਰੜੀ ਨਜ਼ਰ ਰੱਖੇ ਜਾਣ ਦੀ ਲੋੜ ਹੈ। ਉਨ•ਾਂ ਆਪ ਵੱਲੋਂ ਔਕਸੀਮੀਟਰ ਵੰਡੇ ਜਾਣ ਦੇ ਫੈਸਲੇ ਅਤੇ ਇਸ ਗੁੰਮਰਾਹਕੁੰਨ ਮਾਰੂ ਮੁਹਿੰਮ ਵਿਚਲੇ ਇਤਫਾਕ ਬਾਰੇ ਕਿਹਾ ਕਿ ਇਸ ਨਾਲ ਇਸ ਝੂਠੀ ਪ੍ਰਚਾਰ ਮੁਹਿੰਮ ਵਿੱਚ ਆਪ ਦੀ ਭੂਮਿਕਾ ਸਪੱਸ਼ਟ ਹੋ ਗਈ ਹੈ।
ਉਨ•ਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਛੇਤੀ ਜਾਂਚ ਅਤੇ ਘਰੇਲੂ ਏਕਾਂਤਵਾਸ ਦਾ ਲੋਕਾਂ ਵਿੱਚ ਪ੍ਰਚਾਰ ਕਰਨ। ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਸਬੰਧਤ ਮਹਿਕਮਿਆਂ ਅਤੇ ਹਸਪਤਾਲਾਂ ਵਿਖੇ ਟੀਮਾਂ ਵੱਲੋਂ ਇਸ ਮਹਾਮਾਰੀ ਦੇ ਡਟਵੇਂ ਟਾਕਰੇ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਡਾਕਟਰਾਂ ਤੇ ਹੋਰ ਸਿਹਤ ਵਿਭਾਗ ਦੇ ਅਮਲੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਹੱਲਸ਼ੇਰੀ ਦੇਣ ਦੀ ਗੱਲ ਕਈ।
ਸੰਖੇਪ ਪੇਸ਼ਕਾਰੀ ਵਿੱਚ ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬਦਨਾਮ ਕਰਨ ਲਈ ਵਿੱਢੀ ਮੁਹਿੰਮ ਨੇ ਟੈਸਟਾਂ ਨੂੰ ਪ੍ਰਭਾਵਿਤ ਕੀਤਾ ਹੈ ਹੈ ਜੋ ਕਿ ਘਟੀਆ ਹੈ। ਤੀਜੇ ਪੱਧਰ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮਰੀਜ਼ਾਂ ਦੇ ਦੇਰੀ ਨਾਲ ਹੋਣ ਨਾਲ ਮੌਤਾਂ ਦੀ ਗਿਣਤੀ ਵਧੀ ਹੈ। ਸਕੱਤਰ ਨੇ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਨੂੰ ਟੈਸਟਾਂ ਲਈ ਉਤਸ਼ਾਹਤ ਕਰਨ ਅਤੇ ਮਰੀਜ਼ਾਂ ਦੇ ਡਰ ਨੂੰ ਘਟਾਉਣ ਲਈ ਘਰੇਲੂ ਏਕਾਂਤਵਾਸ ਦੇ ਨਿਯਮ ਨਰਮ ਕੀਤੇ ਜਾ ਰਹੇ ਹਨ
ਮੀਟਿੰਗ ਵਿੱਚ ਸਪੀਕਰ ਰਾਣਾ ਕੇ.ਪੀ.ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਵਿਧਾਇਕਾਂ ਨਾਜ਼ਰ ਸਿੰਘ ਮਾਨਸ਼ਾਹੀਆ, ਕੁਲਬੀਰ ਸਿੰਘ ਜ਼ੀਰਾ, ਹਰਦਿਆਲ ਸਿੰਘ ਕੰਬੋਜ, ਦਲਵੀਰ ਸਿੰਘ ਗੋਲਡੀ, ਸੁਰਜੀਤ ਸਿੰਘ ਧੀਮਾਨ, ਰਾਣਾ ਗੁਰਜੀਤ ਸਿੰਘ, ਅੰਗਦ ਸੈਣੀ ਤੇ ਫਤਿਹ ਜੰਗ ਸਿੰਘ ਬਾਜਵਾ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
——–
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp