ਅਧਿਆਪਕ ਦਿਵਸ ਦੇ ਮੌਕੇ ਕੌਮੀ ਸਿਖਿਆ ਨੀਤੀ 2020 ਦਾ ਕੀਤਾ ਵਿਰੋਧ


ਗੁਰਦਾਸਪੁਰ 7 ਸਤੰਬਰ ( ਅਸ਼ਵਨੀ ) : ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਕੌਮੀ ਸਿਖਿਆ ਨੀਤੀ 2020 ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ। ਇਸੇ ਨੂੰ ਲਾਗੂ ਕਰਦੇ ਹੋਏ ਡੀ ਟੀ ਐਫ ਗੁਰਦਾਸਪੁਰ ਦੇ ਆਗੂ ਉਪਕਾਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਵਿਚ  ਕਲਾਨੌਰ ਵਿਖੇ ਹੱਥਾਂ ਵਿੱਚ ਮਾਟੋ ਲੈ ਕੇ ਕੌਮੀ ਸਿਖਿਆ ਨੀਤੀ ਖਿਲਾਫ ਵਿਰੋਧ ਦਰਜ ਕਰਵਾਇਆ ਗਿਆ।
ਇਸ ਮੋਕੇ ਉਪਕਾਰ ਸਿੰਘ ਨੇ ਦੱਸਿਆ ਕਿ ਇਹ ਸਿਖਿਆ ਨੀਤੀ ਨਿਜੀਕਰਨ ਅਤੇ ਵਪਾਰੀਕਰਨ ਨੂੰ ਵਧਾਉਣ ਵਾਲੀ ਹੈ।

ਇਸ ਨੀਤੀ ਨਾਲ ਗਰੀਬਾਂ ਦੇ ਬੱਚੇ ਸਿਖਿਆ ਤੋਂ ਬਾਹਰ ਹੋ ਜਾਣਗੇ ।ਇਸ ਸਿਖਿਆ ਨੀਤੀ ਅਨੁਸਾਰ ਛੋਟੇ ਸਕੂਲ ਬੰਦ ਹੋ ਜਾਣਗੇ।ਜਿਸ ਨਾਲ ਬੇਰੁਜ਼ਗਾਰੀ ਵੀ ਵਧੇਗੀ।ਇਸ ਦੇ ਨਾਲ ਹੀ ਸਿਖਿਆ ਦਾ ਜੋ ਭੰਗਵਾਂਕਰਨ ਕੀਤਾ ਜਾ ਰਿਹਾ ਹੈ।ਭਾਰਤ ਵਰਗੇ ਦੇਸ਼ ਲਈ ਇਹ ਕਦੇ ਵੀ ਪਰਵਾਣ ਨਹੀਂ ਕੀਤਾ ਜਾਵੇਗਾ।ਇਸ ਮੌਕੇ ਸਤਨਾਮ ਸਿੰਘ,ਗੁਰਮੀਤ ਸਿੰਘ,ਪਵਨ ਕੁਮਾਰ,ਹਰਦੀਪ ਸਿੰਘ,ਗੁਰਪਰਦੀਪ ਸਿੰਘ ਰਣਜੀਤ ਸਿੰਘ,ਲਖਬੀਰ ਸਿੰਘ,ਡਾ ਸਤਿੰਦਰ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply