ਭਾਰਤ ਵਿੱਚ ਹਰ ਸਾਲ 19 ਲੱਖ ਬੱਚੇ ਤੰਬਾਕੂ ਨੋਸ਼ੀ ਸ਼ੁਰੂ ਕਰ ਦਿੰਦੇ – ਡਾ. ਅਹੀਰ
ਹੁਸ਼ਿਆਰਪੁਰ 6 ਦਸੰਬਰ : ( SHANA PUNJAB, BABAR ARORA ) ਦਿਵਿਅਕ ਸੰਸਥਾਵਾਂ ਵਿੱਚ ਬੱਚਿਆ ਨੂੰ ਤੰਬਾਕੂ ਨੋਸ਼ੀ ਦੇ ਦੂਸ਼ਟ ਪ੍ਰਭਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਥਿਆਲ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ।
ਸਮਾਗਮ ਨੂੰ ਸਬੋਧਨ ਕਰਦਿਆ ਡਾ ਸੁਨੀਲ ਅਹੀਰ ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਹੁਸਿਆਰਪੁਰ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ 19 ਲੱਖ ਬੱਚੇ ਤੰਬਾਕੂ ਨੋਸ਼ੀ ਸ਼ੁਰੂ ਕਰ ਦਿੰਦੇ ਹਨ । ਤੰਬਾਕੂ ਦੀ ਆਦਤਵਿੱਚ ਭਿਆਨਿਕ ਆਦਤ ਹੈ ਹਰ ਸਾਲ 13 ਲੱਖ ਲੋਕ ਸਾਡੇ ਦੇਸ਼ ਵਿੱਚ ਤੰਬਾਕੂ ਨੋਸ਼ੀ ਤੋ ਹੋਣ ਵਾਲੀਆਂ ਭਿਆਨਿਕ ਬਿਮਾਰੀਆਂ ਦੇ ਕਾਰਨ ਬੈ ਨਿਆਈ ਮੌਤ ਮਾਰੇ ਜਾਦੇ ਹਨ । ਤੰਬਾਕੂ ਨੋਸ਼ੀ ਨੂੰ ਕੰਟਰੋਲ ਕਰਨ ਵਾਸਤੇ ਭਾਰਤ ਸਰਕਾਰ ਵੱਲੋ ਤੰਬਾਕੂ ਕੰਟਰੋਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਕੋਟਪਾ ਐਕਟ ਵਾਰਗੇ ਵਿਰੋਧੀ ਕਨੂੰਨ ਬਣਾਕੇ ਕੇ ਤੰਬਾਕੂ ਨੋਸ਼ੀ ਨੂੰ ਠੱਲ ਪਾਉਣ ਦੀ ਕੋਸ਼ਿਸ ਕੀਤੀ ਜਾਦੀ ਹੈ ਇਸ ਦੇ ਨਾਲ ਹੀ ਜਾਗਰੂਕਤਾ ਸੈਮੀਨਾਰ ਲਗਾ ਕੇ ਬੱਚਿਆ ਅਤੇ ਜਨਤਾ ਨੂੰ ਜਾਗਰੂਕ ਕੀਤਾ ਜਾਦਾ ਹੈ ।
ਇਸ ਮੋਕੇ ਡਾ ਸੁਰਬੀ ਨੇ ਇਸ ਸਬੰਧੀ ਤੰਬਾਕੂ ਨੋਸ਼ੀ ਦੇ ਸਰੀਰ ਉਪਰ ਦੁਸ਼ਟ ਪ੍ਰਭਾਵਾ ਸਬੰਧੀ ਜਾਣਕਾਰੀ ਦਿੱਤੀ ਉਹਨਾ ਦੱਸਿਆ 50 ਪ੍ਰਤੀਸ਼ਤ ਕੈਸਰ ਦੇ ਮਰੀਜ ਦਾ ਸਿਧੇ ਤੋਰ ਤੇ ਅਸਿਧੇ ਤੋਰ ਤੇ ਤੰਬਾਕੂ ਨੋਸ਼ੀ ਨਾਲ ਸਬੰਧਤ ਪਾਇਆ ਜਾਦਾ ਹੈ । 90 ਪ੍ਰਤੀਸ਼ਤ ਛਾਤੀ ਦੇ ਕੈਸਰ ਦਾ ਕਾਰਨ ਸਿਗਰਟ ਬੀੜੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp