ਕੋਰੋਨਾ ਨਾਲ 2 ਮੌਤਾਂ ਹੋਣ ਨਾਲ ਦਸੂਹਾ ‘ਚ ਸ਼ੌਕ ਦੀ ਲਹਿਰ,12 ਹੋਰ ਲੋਕ ਆਏ ਕੋਰੋਨਾ ਦੀ ਚਪੇਟ’ ਚ

ਦਸੂਹਾ ਦੇ ਪਿੰਡ ਕੂੰਪੁਰ ਚ ਸਮੂਹ ਪਿੰਡ ਵਾਸੀਆਂ ਨੇ ਸੈਂਪਲਿੰਗ ਕਰਵਾਕੇ ਪਹਿਲੀ ਮਿਸਾਲ ਕੀ ਪੇਸ਼ 

ਦਸੂਹਾ 7 ਸਤੰਬਰ (ਚੌਧਰੀ) : ਦਸੂਹਾ ਇਲਾਕੇ ‘ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਪ੍ਰਸਿੱਧ ਠੇਕੇਦਾਰ ਜੋ ਪਰਿਵਾਰ ਸਮੇਤ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਉਕਤ ਠੇਕੇਦਾਰ ਨੂੰ ਹਾਲਤ ਜ਼ਿਆਦਾ ਖਰਾਬ ਹੋਣ ਦੇ ਚਲਦਿਆਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਅੱਜ ਸਵੇਰੇ ਤੜਕੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 12 ਲੋਕ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਹਨ। ਪੁਸ਼ਟੀ ਕਰਦੇ ਸਿਵਲ ਹਸਪਤਾਲ ਦਸੂਹਾ ਦੇ ਐੱਸ.ਐੱਮ.ਓ ਡਾ.ਦਵਿੰਦਰ ਪੁਰੀ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਦੀ ਮ੍ਰਿਤਕ ਲਾਸ਼ ਨੁੰ ਲੈਣ ਲਈ ਦਸੂਹਾ ਹਸਪਤਾਲ ਤੋਂ ਮੈਡੀਕਲ ਟੀਮ ਐਂਬੂਲੈਂਸ ਰਾਂਹੀ ਅੰਮ੍ਰਿਤਸਰ ਪਹੁੰਚ ਗਈ ਹੈ ਅਤੇ ਇਸ ਪਾਜ਼ੇਟਿਵ ਵਿਅਕਤੀ ਦਾ ਅੰਤਿਮ ਸੰਸਕਾਰ ਸਿਹਤ ਮਹਿਕਮੇ ਦੀ ਟੀਮ ਵੱਲੋਂ ਅੱਜ ਸ਼ਾਮ ਤੱਕ ਕਰ ਦਿੱਤਾ ਜਾਵੇਗਾ।ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਦੂਰ ਰੱਖਿਆ ਜਾਵੇਗਾ।ਇਸੇ ਤਰ੍ਹਾਂ ਦਸੂਹਾ ਦੇ ਪ੍ਰਸਿੱਧ ਪੈਲੇਸ ਮਾਲਕ ਨਿਵਾਸੀ ਖੁੱਡਾ ਦੀ ਵੀ ਕਰੋਨਾ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਨਾਲ ਦਸੂਹਾ ਦੇ ਲੋਕਾਂ ਚ ਸ਼ੌਕ ਦੀ ਲਹਿਰ ਹੈ।

ਉਨਾਂ ਦੱਸਿਆ ਕਿ ਜੋ 70 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਸੀ,ਉਨਾਂ ‘ਚੋਂ 12 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੂੰਪੁਰ ਪਿੰਡ ‘ਚ ਅਪਣੀ ਮਰਜੀ ਨਾਲ ਪਿੰਡ ਵਾਸੀਆਂ ਨੇ ਸੈਂਪਲਿੰਗ ਕਰਵਾਈ।ਇਸ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ.ਐੱਮ.ਓ ਡਾ.ਐੱਸ.ਪੀ.ਸਿੰਘ, ਨੋਡਲ ਅਫ਼ਸਰ ਡਾ.ਵਰੁਣ ਨੇ ਦੱਸਿਆ ਕਿ ਪਿੰਡ ਕੁੰਮਪੁਰ ਦੀ ਸਰਪੰਚ ਨੀਲਮਦੀਪ ਕੌਰ, ਪੰਚਾਇਤ ਅਤੇ ਪਿੰਡ ਵਾਸੀਆਂ ਨੇ ਫ਼ੈਸਲਾ ਕਰਕੇ ਅੱਜ 70 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਹ ਪਹਿਲੀ ਮਿਸਾਲ ਹੈ ਕਿ ਕਿਸੇ ਪਿੰਡ ‘ਚ ਸਮੁੱਚੇ ਪਿੰਡ ਵਾਸੀਆਂ ਨੇ ਅਪਣੀ ਮਰਜੀ ਨਾਲ ਕੋਰੋਨਾ ਸੈਂਪਲਿੰਗ ਕਰਵਾਈ ਹੈ।ਇਸ ਮੌਕੇ ‘ਤੇ ਸਰਪੰਚ ਨੀਲਮਦੀਪ ਕੌਰ ਅਤੇ ਪੰਚਾਇਤ ਮੈਂਬਰਾਂ ਨੇ ਅਪਣੀ ਸੈਂਪਲਿੰਗ ਕਰਵਾਈ। ਇਸ ਮੌਕੇ ‘ਤੇ ­ਸਿਹਤ ਵਿਭਾਗ ਦੇ ਹੋਰ ਵੀ ਕਰਮਚਾਰੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply