ਨਿਮਿਸ਼ਾ ਮਹਿਤਾ ਦੇ ਘਰ ਪਾਈ ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਫੇਰੀ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਦੇ ਸਿੰਚਾਈ, ਜਲ ਸਰੋਤ ਮਾਈਨਿੰਗ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ  ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੇ ਘਰ ਵਿਖੇ ਫੇਰੀ ਪਾਈ। ਇਸ ਦੌਰਾਨ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੈਬਨਿਟ ਮੰਤਰੀ ਦਾ ਗੜ੍ਹਸ਼ੰਕਰ ਆਉਣ ‘ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਪੰਜਾਬ ਦੇ ਨਹਿਰੀ, ਜਲ ਸਰੋਤ ਅਤੇ ਸਿੰਚਾਈ ਵਿਭਾਗ ਦੇ ਮੰਤਰੀ ਕੋਲ ਗੜ੍ਹਸ਼ੰਕਰ ਹਲਕੇ ਦੀਆਂ ਪਾਣੀਆਂ ਦੀਆਂ ਮੁਸ਼ਕਲਾਂ ਰੱਖੀਆਂ।

ਨਿਮਿਸ਼ਾ ਨੇ ਮੰਤਰੀ ਨੂੰ ਦੱਸਿਆ ਕਿ ਇਲਾਕੇ ਦੇ ਕਿਸਾਨ ਕਿਸ ਤਰੀਕੇ ਨਾਲ ਸਿੰਚਾਈ ਦੇ ਪਾਣੀ ਨੂੰ ਲੈ ਕੇ ਮੁਸ਼ਕਲਾਂ ਨਾਲ ਜੂਝ ਰਹੇ ਹਨ। ਇਕ ਪਾਸੇ ਤਾਂ ਇਲਾਕੇ ਦੀ ਜ਼ਮੀਨ ਉਪਜਾਊ ਨਹੀਂ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪਾਣੀ ਵੀ ਮੁਸ਼ਕਲ ਨਾਲ ਮਿਲਦਾ ਹੈ। ਜਿਸ ਕਰਕੇ ਇਲਾਕੇ ਦਾ ਕਿਸਾਨ ਬੁਰੀ ਤਰ੍ਹਾਂ ਪ੍ਰੇਸ਼ਾਨ ਤੇ ਗਰੀਬ ਹੈ। ਉਨ੍ਹਾਂ ਮੰਤਰੀ ਨੂੰ ਕੰਢੀ ਨਹਿਰ ਚਾਲੂ ਕਰਨ, ਕਿਸਾਨਾਂ ਨੂੰ ਨਹਿਰ ‘ਚੋਂ ਲਿਫਟਿੰਗ ਵਾਲੇ ਮੋਘੇ ਦੇਣ ਦੇ ਨਾਲ-ਨਾਲ ਇਲਾਕੇ ਵਿਚ ਜਲਦ ਤੋਂ ਜਲਦ ਸਿੰਚਾਈ ਦੇ ਟਿਊਬਵੈੱਲ ਲਗਵਾਉਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੰਚਾਈ ਵਿਭਾਗ ਦੇ ਆਏ ਅਫ਼ਸਰਾਂ ਨੂੰ ਮੰਤਰੀ ਵਲੋਂ ਮੌਕੇ ‘ਤੇ ਹੀ ਕਿਸਾਨਾਂ ਦੀ ਮੁਸ਼ਕਲ ਦੂਰ ਕਰਨ ਲਈ ਲਿਫਟਿੰਗ ਵਾਲੇ ਮੋਘੇ ਦੇਣ ਦੇ ਹੁਕਮ ਦੇ ਦਿੱਤੇ ਗਏ।

ਇਸ ਦੇ ਨਾਲ-ਨਾਲ ਮੰਤਰੀ ਨੇ ਭਰੋਸਾ ਦਿਵਾਇਆ ਕਿ ਜੋ ਟਿਊਬਵੱਲ ਨਿਮਿਸ਼ਾ ਮਹਿਤਾ ਵਲੋਂ ਇਲਾਕੇ ਲਈ ਮੰਗੇ ਗਏ ਸਨ, ਉਹ ਮਨਜ਼ੂਰ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਇਲਾਕੇ ਵਿਚ ਟਿਊਬਵੈੱਲ ਲੱਗਣ ਦਾ ਕੰਮ ਸ਼ੁਰੂ ਹੋ ਜਾਵੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਕੰਢੀ ਨਹਿਰ ਦੀ ਦਰੁਸਤੀ ਕਰਵਾ ਕੇ ਉਸ ਨੂੰ ਕੁਝ ਮਹੀਨਿਆਂ ‘ਚ ਹੀ ਚਾਲੂ ਕਰਵਾਇਆ ਜਾਵੇਗਾ। ਨਿਮਿਸ਼ਾ ਮਹਿਤਾ ਨੇ ਨਰਿਆਲਾ ਚੋਅ ਲਈ ਸਿੰਚਾਈ ਵਿਭਾਗ ਦੇ ਮੰਤਰੀ ਪਾਸੋਂ ਚੋਅ ਦੀ ਸਫਾਈ ਸਬੰਧੀ ਪੂਰੀ ਕੀਤੀ ਗਈ ਮੰਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਇਲਾਕੇ ਦੇ ਕਈ ਹੋਰ ਚੋਅ ਸਾਫ਼ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਪਾਣੀ ਵਜੋਂ ਇਲਾਕਾ ਵਾਸੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਹੱਲ ਕੀਤਾ ਜਾ ਸਕੇ।

ਇਸ ਮੌਕੇ ਨਿਮਿਸ਼ਾ ਮਹਿਤਾ ਦੇ ਨਿਵਾਸ ‘ਤੇ ਆਰ. ਪੀ. ਸੋਨੀ, ਅਮਨਦੀਪ ਬੈਂਸ,ਸੋਨੂੰ ਐੱਮ. ਸੀ,ਰੀਟਾ ਐੱਮ.ਸੀ.,ਪੰਡਿਤ ਰਾਮ ਮੇਘੋਵਾਲ, ਦਲਵਿੰਦਰ ਸਿੰਘ,ਬਲਵਿੰਦਰ ਸਿੰਘ,ਸਰਪੰਚ ਕੁਲਵਿੰਦਰ ਕੌਰ, ਸਰਪੰਚ ਰਣਜੀਤ,ਸਰਪੰਚ ਰੇਸ਼ਮ,ਬਲਬੀਰ ਬਿੰਝੋਂ, ਸੱਤਾ ਡੰਡੇਵਾਲ,ਕਾਲਾ ਹਾਜੀਪੁਰ,ਧਰਮਿੰਦਰ ਭਰੋਵਾਲ, ਸਰਪੰਚ ਪੈਂਸਰਾ, ਸਰਪੰਚ ਗੱਜਰ, ਮਹਿੰਦਰ ਸਿੰਘ ਸਲੇਮਪੁਰ, ਸੁਖਵਿੰਦਰ ਪੰਚ ਅਤੇ ਕਈ ਹੋਰ ਸ਼ਾਮਲ ਸਨ।  



Advertisements
Advertisements
Advertisements
Advertisements
Advertisements
Advertisements
Advertisements

Related posts

Leave a Reply