HOSHIARPUR (SHANAE PUNJAB) ਸ਼ਹਿਰੀ ਖੇਤਰ ਦੇ ਲੋਕਾਂ ਨੂੰ ਬੇਹਤਰ ਸੇਵਾਵਾਂ ਅਤੇ ਸਫਾਈ ਦੇ ਮਿਆਰ ਨੂੰ ਸੁਧਾਰਨ ਦੇ ਮੱਦੇ ਨਜਰ ਭਾਰਤ ਸਰਕਾਰ ਵੱਲੋ ਮੋਬਾਇਲ ਐਪ ਸਵੱਛਥਤਾ ਮਹੂਆ ਐਪ ਬਾਰੇ ਜਾਣਕਾਰੀ ਦੇਣ ਲਈ ਨਗਰ ਨਿਗਮ ਹੁਸ਼ਿਆਰਪੁਰ ਤੋ ਸੈਨਟਰੀ ਇੰਸਪੈਕਟਰ ਸੰਜੀਵ ਅਰੋੜਾ ਅਤੇ ਸੰਜੀਵ ਕੁਮਾਰ ਵੱਲੋ ਦਫਤਰ ਸਿਵਲ ਸਰਜਨ ਦੇ ਸਮੂਹ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ
ਇਸ ਮੋਕੇ ਸਿਵਲ ਸਰਜਨ ਡਾ ਰੇਨੂੰ ਸੂਦ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਸਮੇਤ ਦਫਤਰੀ ਅਮਲਾ ਹਾਜਰ ਸੀ । ਸੈਨਟਰੀ ਇੰਨਸਪੈਕਟਰ ਨੇ ਜਾਣਕਾਰੀ ਦਿੰਦੇ ਹੇ ਦੱਸਿਆ ਕਿ ਇਹ ਐਪ ਲੋਡ ਕਰਕੇ ਸ਼ਹਿਰ ਵਾਸੀ ਆਪਣੇ ਖੇਤਰ ਦੀ ਨਗਰ ਨਿਗਮ ਨਾਲ ਸਬੰਧਿਤ ਮੁਸ਼ਕਲਾ ਨੂੰ ਫੋਟੋ ਸਹਿਤ ਭੇਜ ਸਕਦੇ ਹਨ ਅਤੇ ਵਿਭਾਗ ਵੱਲੋ 24 ਘੰਟੇ ਅੰਦਰ ਇਸ ਤੇ ਕਾਰਵਈ ਕੀਤੀ ਜਾਵੇਗੀ । ਇਸ ਐਪ ਨਾਲ ਸ਼ਹਿਰ ਨੂੰ ਸਾਫ ਸੁਥਰਾਂ ਰੱਖਣ ਵਿੱਚ ਸਹਾਈ ਹੋਵੇਗਾ । ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ , ਸਪੁਰਡੈਟ ਰਜਿੰਦਰ ਕੋਰ , ਭਪਿੰਦਰ ਸਿੰਘ ਸੀਨੀਅਰ ਸਹਾਇਕ , ਸਤਪਾਲ ਪੀ ਏ , ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸਿੰਘ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp