ਵੱਡੀ ਖ਼ਬਰ: ਕਰੋਨਾ ਵਾਇਰਸ ਕਾਰਣ ਹੁਸ਼ਿਆਰਪੁਰ ਜ਼ਿਲੇ ਚ 2 ਮੌਤਾਂ, 138 ਨਵੇ ਕੇਸ READ MORE::

ਕਰੋਨਾ ਵਾਇਰਸ ਕਾਰਣ ਹੁਸ਼ਿਆਰਪੁਰ ਜ਼ਿਲੇ ਚ 2 ਮੌਤਾਂ, 138 ਨਵੇ ਕੇਸ
ਹੁਸ਼ਿਆਰਪੁਰ 10 ਸਤੰਬਰ ( ਆਦੇਸ਼ )
ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1706ਨਵੇ ਸੈਪਲ ਲੈਣ  ਨਾਲ ਅਤੇ 1616ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 138 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2476 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 72248 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 67934 ਸੈਪਲ  ਨੈਗਟਿਵ,  ਜਦ ਕਿ 2099 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 107 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 72 ਹੈ । ਐਕਟਿਵ ਕੇਸਾ ਦੀ ਗਿਣਤੀ 791 ਹੈ , ਤੇ 1613  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।
 ਸਿਵਲ ਸਰਜਨ ਡਾ ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ ਦੇ 138 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 76 , ਗੰੜਸ਼ੰਕਰ 2, ਮੁਕੇਰੀਆਂ 5 ,  ਦਸੂਹਾਂ 10,  ਹਾਜੀਪੁਰ 2,  ਟਾਡਾ 5 , ਪੋਸੀ 6, ਚੱਕੋਵਾਲ 9 , ਹਾਰਟਾ ਬਡਲਾ 9, ਭੂਗਾਂ 6 , ਪਾਲਦੀ 4 , ਬੁਢਾਬੜ 2. ਮੰਡ ਮੰਡੇਰ 2 ਸਿਹਤ ਸੰਸਥਾਵਾੰ ਨਾਲ ਸਬੰਧਿਤ ਹਨ । ਇਸ ਤੋ ਇਲਾਵਾ 2  ਮੌਤਾਂ  ਹੋਈਆਂ ਹਨ ਇਕ ਔਰਤ  68 ਸਾਲ ਵਾਸੀ ਗੋਕਲ ਨਗਰ ਨਿਜੀ  ਹਸਪਤਾਲ ਜਲੰਧਰ ਜੇਰੇ (2)ਔਰਤ 66 ਸਾਲਾ ਵਾਸੀ ਗੁਰੂ ਨਾਨਕ ਐਵਨਿਊ ਹੁਸ਼ਿਆਰਪੁਰ ਜੇਰੇ ਇਲਾਜ ਨਿਜੀ ਹਸਪਤਾਲ ਜਲੰਧਰ . , ਇਹ ਦੋਨੋ ਮਰੀਜ ਕੋਰੋਨਾ ਪੇਜੇਟਿਵ ਸੀ   । ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply