ਹੁਸ਼ਿਆਰਪੁਰ, 1 ਸਤੰਬਰ: (ਆਦੇਸ਼ ਪਰਮਿੰਦਰ ਸਿੰਘ)
ਭਾਰਤੀ ਡਾਕ ਵਿਭਾਗ ਵਲੋਂ ਖੋਲ•ੇ ਗਏ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਦਾ ਮੁੱਖ ਡਾਕਘਰ ਹੁਸ਼ਿਆਰਪੁਰ ਵਿਖੇ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਉਦਘਾਟਨ ਕੀਤਾ। ਇਸ ਮੌਕੇ ਸੀਨੀਅਰ ਸੁਪਰਡੈਂਟ ਡਾਕਘਰ ਹੁਸ਼ਿਆਰਪੁਰ ਡਿਵੀਜ਼ਨ ਸ੍ਰੀ ਮੰਦਿਰ ਸਿੰਘ ਰਾਣਾ, ਸੀਨੀਅਰ ਮੈਨੇਜਰ ਆਈ.ਪੀ.ਪੀ.ਬੀ. ਸ੍ਰੀ ਹਿਤੇਸ਼ ਭਗਤ ਅਤੇ ਸੀਨੀਅਰ ਪੋਸਟ ਮਾਸਟਰ ਹੁਸ਼ਿਆਰਪੁਰ ਸ੍ਰੀ ਕੁਲਵੰਤ ਸਿੰਘ ਸਮੇਤ 500 ਮੁਲਾਜ਼ਮ/ਸ਼ਹਿਰ ਵਾਸੀ ਵੀ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਦੱਸਿਆ ਕਿ ਹੁਸ਼ਿਆਰਪੁਰ ਡਾਕ ਮੰਡਲ ਵਿੱਚ ਇਕ ‘ਇੰਡੀਆ ਪੋਸਟ ਪੇਮੈਂਟ ਬੈਂਕ’ ਸ਼ੁਰੂ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਲੋਕਾਂ ਨੂੰ ਬੱਚਤ ਖਾਤੇ ਅਤੇ ਚਾਲੂ ਖਾਤੇ ਦੀ ਸਹੂਲਤ ਪ੍ਰਦਾਨ ਕਰੇਗਾ, ਜਿਸ ਰਾਹੀਂ ਖਾਤਾਧਾਰਕ ਪੈਸੇ ਟਰਾਂਸਫਰ, ਬਿੱਲਾਂ ਦਾ ਭੁਗਤਾਨ ਅਤੇ ਆਨਲਾਈਨ ਭੁਗਤਾਨ ਕਰ ਸਕਣਗੇ। ਉਨ•ਾਂ ਦੱਸਿਆ ਕਿ ਗ੍ਰਾਹਕਾਂ ਨੂੰ ਮਾਈਕਰੋ ਏ.ਟੀ.ਐਮ. ਮੋਬਾਇਲ ਬੈਂਕਿੰਗ ਐਪਲੀਕੇਸ਼ਨ ਅਤੇ ਐਸ.ਐਮ.ਐਸ. ਰਾਹੀਂ ਲੇਣ ਦੇਣ ਦੀ ਜਾਣਕਾਰੀ ਵਰਗੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਇਹ ਬੈਂਕ ਪੂਰੀ ਤਰ•ਾਂ ਕਾਗਜ਼ ਰਹਿਤ ਖਾਤਾ ਖੋਲ•ਣ ਦੀ ਸਹੂਲਤ ਪ੍ਰਦਾਨ ਕਰੇਗਾ। ਉਨ•ਾਂ ਦੱਸਿਆ ਕਿ ਇਸੇ ਤਰ•ਾਂ ਦੇ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਗੜ•ਸ਼ੰਕਰ, ਇਬਰਾਹਿਮਪੁਰ, ਬੋੜਾ ਅਤੇ ਡਘਾਮ ਵਿਖੇ ਵੀ ਖੋਲ•ੇ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp