LATEST NEWS: ਭਾਰਤ ਵਿੱਚ ਮਾਰਚ ਤੋਂ ਜੂਨ 2020 ਦੌਰਾਨ ਅੱਖਾਂ ਦਾਨ ਕਰਨ ਵਿੱਚ 80 ਫੀਸਦੀ ਗਿਰਾਵਟ ਆਈ, ਮੁੜ ਭਖਾਈ ਜਾਵੇਗੀ ਕੋਰਨੀਅਲ ਬਲਾਈਂਡਨੈੱਸ ਮੁਕਤ ਪੰਜਾਬ ਮੁਹਿੰਮ: ਵਿਨੀ ਮਹਾਜਨ ਮੁੱਖ ਸਕੱਤਰ ਪੰਜਾਬ READ MORE:

ਮੁੜ ਭਖਾਈ ਜਾਵੇਗੀ ਕੋਰਨੀਅਲ ਬਲਾਈਂਡਨੈੱਸ ਮੁਕਤ ਪੰਜਾਬ ਮੁਹਿੰਮ: ਵਿਨੀ ਮਹਾਜਨ
ਮੁੱਖ ਸਕੱਤਰ ਵੱਲੋਂ ਪੀਜੀਆਈ ਵਿਖੇ ਅੱਖਾਂ ਦਾਨ ਸਬੰਧੀ ਵਰਚੂਅਲ ਸਮਾਗਮ ਵਿੱਚ ਕੀਤੀ ਸ਼ਿਰਕਤ; ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਸਰਜਨਾਂ ਦਾ ‘ਕੋਰਨੀਆ ਹੀਰੋਜ਼’ ਵਜੋਂ ਸਨਮਾਨ
ਚੰਡੀਗੜ, 10 ਸਤੰਬਰ:
ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪੀਜੀਆਈ, ਚੰਡੀਗੜ ਵਿਖੇ ਕਰਾਏ ਗਏ ਵਰਚੂਅਲ ਆਈ ਡੋਨੇਸ਼ਨ ਫੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਕਿਹਾ ਕਿ ਕੋਰਨੀਅਲ ਬਲਾਈਂਡਨੈੱਸ ਬੈਕਲਾਗ ਫਰੀ ਪੰਜਾਬ (ਸੀਬੀਬੀਐਫ) ਮੁਹਿੰਮ ਨੂੰ ਮੁੜ ਤੇਜ਼ ਕੀਤਾ ਜਾਵੇਗਾ। 

ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਮਾਰਚ ਤੋਂ ਜੂਨ 2020 ਦੌਰਾਨ ਅੱਖਾਂ ਦਾਨ ਕਰਨ ਵਿੱਚ 80 ਫੀਸਦੀ ਗਿਰਾਵਟ ਆਈ ਹੈ ਅਤੇ ਕੇਰਟੋਪਲਾਸਟੀ ਸਰਜਰੀ ਵਿੱਚ 78 ਫੀਸਦੀ ਕਮੀ ਆਈ ਹੈ। ਇਸ ਲਈ ਸੀਬੀਬੀਐਫ ਪੰਜਾਬ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਾਲ 2015 ਵਿੱਚ ਕੀਤੀ ਗਈ ਸੀ। ਉਨਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਕੋਰਨੀਅਲ ਬਲਾਈਂਡਨੈੱਸ ਮੁਕਤ ਸੂਬੇ ਦਾ ਮਾਣਮੱਤਾ ਖ਼ਿਤਾਬ ਹਾਸਲ ਕਰਨ ਵਿੱਚ ਯੋਗਦਾਨ ਪਾਇਆ । ਇਸ ਪ੍ਰਾਪਤੀ ਨਾਲ ਪੰਜਾਬ ਨੇ ਦੇਸ਼ ਦੇ ਹੋਰ ਸੂਬਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਸਾਬਿਤ ਕਰ ਦਿੱਤਾ ਕਿ ਪੰਜਾਬ ਵਿੱਚ ਮੋਢੀ ਬਣਨ ਦੀ ਸਮਰੱਥਾ ਹੈ।
ਕੋਰਨੀਅਲ ਸਰਜਨਾਂ ਨੂੰ ਕੋਰਨੀਆ ਹੀਰੋਜ਼ ਵਜੋਂ ਵਡਿਆਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੋਰਨੀਅਲ ਬਲਾਈਂਡਨੈੱਸ ਬੈਕਲਾਗ ਫਰੀ ਪੰਜਾਬ (ਸੀਬੀਬੀਐਫ) ਪਹਿਲਕਦਮੀ ਦੀ ਸਫਲਤਾ ਸਾਰੇ ਭਾਈਵਾਲਾਂ- ਅੱਖਾਂ ਦਾਨ ਕਰਨ ਵਾਲੇ, ਅੱਖਾਂ ਦੇ ਸਰਜਨਾਂ, ਐਨ.ਜੀ.ਓਜ਼ ਆਦਿ- ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਉਨਾਂ ਨੇ ਆਰਪੀ ਸੈਂਟਰ ਏਮਸ ਐਨ-ਦਿੱਲੀ ਤੋਂ ਪ੍ਰੋ. ਡਾ. ਰਾਧਿਕਾ ਟੰਡਨ ਵੱਲੋਂ ਤਕਨੀਕੀ ਮਾਹਿਰ ਵਜੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
ਪੀਜੀਆਈਐਮਈਆਰ, ਚੰਡੀਗੜ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਡਿਪਾਰਟਮੈਂਟ, ਨੈਸ਼ਨਲ ਪ੍ਰੋਗਰਾਮ ਫਾਰ ਬਲਾਈਂਨੈੱਸ ਐਂਡ ਵਿਜ਼ੂਅਲ ਇੰਮਪੇਅਰਮੈਂਟ, ਪੰਜਾਬ ਅਤੇ ਯੂ.ਟੀ. ਚੰਡੀਗੜ, ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੈਂਟਰ, ਹੁਸ਼ਿਆਰਪੁਰ ਅਤੇ ਸਟਰੈਟੇਜੀ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ (ਸਿਫਰ) ਵੱਲੋਂ ਕਰਾਏ ਗਏ ਇਸ ਆਈ ਡੋਨੇਸ਼ਨ ਫੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਅੱਖਾਂ ਦਾਨ ਕਰਨ ਅਤੇ ਸਰਜਰੀ ਨੂੰ ਉਤਸ਼ਾਹਿਤ ਕਰਨ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਕੋਰਨੀਅਲ ਸਰਜਨਾਂ ਦਾ ਸਨਮਾਨ ਕੀਤਾ ਗਿਆ ਅਤੇ ਉਨਾਂ ਨੂੰ ‘ਕੋਰਨੀਆ ਹੀਰੋਜ਼’ ਐਲਾਨਿਆ ਗਿਆ।
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਅਤੇ ਡਾਇਰੈਕਟਰ ਪੀਜੀਆਈ ਪ੍ਰੋ. ਡਾ. ਜਗਤ ਰਾਮ ਨੇ ਡਾ. ਅਮਿਤ ਗੁਪਤਾ (ਪੀਜੀਆਈ, ਚੰਡੀਗੜ), ਪ੍ਰੋ. ਡਾ. ਸ਼ਕੀਨ ਸਿੰਘ (ਐਸਜੀਆਰਡੀ ਮੈਡੀਕਲ ਕਾਲਜ, ਅੰਮਿ੍ਰਤਸਰ), ਪ੍ਰੋ. ਡਾ. ਕਰਮਜੀਤ ਸਿੰਘ (ਜੀ.ਐੱਮ.ਸੀ., ਅੰਮਿ੍ਰਤਸਰ), ਡਾ. ਰਮੇਸ਼ ਕੁਮਾਰ (ਪੁਨਰਜੋਤ ਆਈ ਬੈਂਕ, ਲੁਧਿਆਣਾ), ਡਾ. ਅਸ਼ੋਕ ਸ਼ਰਮਾ (ਕੋਰਨੀਆ ਸੈਂਟਰ ਚੰਡੀਗੜ) ਅਤੇ ਡਾ. ਰੋਹਿਤ ਗੁਪਤਾ (ਟ੍ਰਾਈਸਿਟੀ ਆਈ ਹਸਪਤਾਲ, ਖਰੜ) ਦਾ ਸਨਮਾਨ ਕੀਤਾ। 
ਪ੍ਰਮੁੱਖ ਸਕੱਤਰ ਸਿਹਤ ਵਿਭਾਗ, ਪੰਜਾਬ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਅੱਖਾਂ ਦਾਨ ਕਰਨ ਦੇ ਕਾਰਜ ਵਿੱਚ ਸਹਾਇਤਾ ਲਈ ਸੂਬੇ ਨੇ ਕੁਝ ਨਿਯਮਾਂ ਵਿੱਚ ਬਦਲਾਅ ਕੀਤੇ ਹਨ ਅਤੇ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਰਜਿਸਟਰੇਸ਼ਨ ਖਰਚੇ 1.5 ਲੱਖ ਰੁਪਏ ਤੋਂ ਘਟਾ ਕੇ 10,000 ਰੁਪਏ ਕਰ ਦਿੱਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਸਿਵਲ ਸੁਸਾਇਟੀ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਸਮੇਤ ਸਾਰੇ ਭਾਈਵਾਲਾਂ ਨਾਲ ਤਾਲਮੇਲ ਕਰੇਗੀ।
ਸਟਰੈਟੇਜੀ ਇੰਸੀਚਿਊਟ ਫਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ ਦੇ ਪ੍ਰਧਾਨ ਡਾ. ਰਾਕੇਸ਼ ਗੁਪਤਾ, ਜੋ ਸੀਬੀਬੀਐਫ ਪੰਜਾਬ ਮੁਹਿੰਮ ਨਾਲ ਇਸ ਦੀ ਸ਼ੁਰੂਆਤ ਤੋਂ ਹੀ ਜੁੜੇ ਹੋਏ ਹਨ, ਨੇ ਕਿਹਾ ਕਿ 5 ਸਾਲ ਪਹਿਲਾਂ ਸਤੰਬਰ 2015 ਵਿੱਚ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਸੀਬੀਬੀਐਫ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਸੀ ਅਤੇ ਉਨਾਂ ਨੇ ਸਰਕਾਰੀ/ਪ੍ਰਾਈਵੇਟ ਕੋਰਨੀਅਲ ਸਰਜਨਾਂ, ਐਨ.ਜੀ.ਓਜ਼., ਪੈਰਾ ਮੈਡੀਕਲ ਸਟਾਫ ਅਤੇ ਇੱਥੋਂ ਤੱਕ ਕਿ ਪੁਲੀਸ ਵਿਭਾਗ ਸਮੇਤ ਸਾਰਿਆਂ ਦੇ ਸਹਿਯੋਗ ਨੂੰ ਯਕੀਨੀ ਬਣਾਇਆ ਸੀ। ਇਸ ਮੁਹਿੰਮ ਦੀ ਨਿਯਮਤ ਨਿਗਰਾਨੀ ਸਦਕਾ ਅੱਖਾਂ ਦਾਨ ਕਰਨ ਅਤੇ ਕੇਰਟੋਪਲਾਸਟੀ ਸਰਜਰੀ ਵਿੱਚ ਗੁਣਾਤਮਕ ਸੁਧਾਰ ਹੋਏ।
ਪ੍ਰੋ. ਸੋਨੂ ਗੋਇਲ, ਪੀਜੀਆਈ ਚੰਡੀਗੜ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਬਹੁਤ ਸਾਰੇ ਨੇਤਰਹੀਣ ਵਿਅਕਤੀਆਂ ਦੇ ਜੀਵਨ ਵਿੱਚੋਂ ਹਨੇਰਾ ਦੂਰ ਕੀਤਾ ਜਾ ਸਕੇ। 
ਪ੍ਰੋ. ਡਾ. ਰਾਧਿਕਾ ਟੰਡਨ ਨੇ ਕਿਹਾ ਕਿ ਦੇਸ਼ ਵਿੱਚ ਤਕਰੀਬਨ 1.2 ਮਿਲੀਅਨ ਕੋਰਨੀਅਲ ਨੇਤਰਹੀਣ ਵਿਅਕਤੀ ਹਨ ਅਤੇ ਹਰੇਕ ਸਾਲ ਤਕਰੀਬਨ 20,000 ਤੋਂ 30,000 ਨਵੇਂ ਮਾਮਲੇ ਆ ਰਹੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ 5-6 ਮਿਲੀਅਨ ਵਿਅਕਤੀਆਂ ਨੂੰ ਇਕ ਅੱਖ ਤੋਂ ਨਹੀਂ ਦਿਸਦਾ। ਭਾਰਤ ਨੇ ਸਮੁੱਚੇ ਰੂਪ ਵਿੱਚ ਨੇਤਰਹੀਣਤਾ ਦੇ ਇਲਾਜ ਵਿੱਚ ਵੱਡੀ ਪੁਲਾਂਘ ਪੁੱਟੀ ਹੈ ਪਰ ਮੁੱਖ ਤੌਰ ’ਤੇ ਟਰਾਂਸਪਲਾਂਟੇਬਲ ਕੋਰਨੀਅਲ ਟਿਸ਼ੂ ਦੀ ਘਾਟ ਕਾਰਨ ਕੋਰਨੀਅਲ ਨੇਤਰਹੀਣਤਾ ਦਾ ਇਲਾਜ ਕਰਨ ਵਿੱਚ ਪਛੜ ਗਿਆ ਹੈ। ਜਾਗਰੂਕਤਾ ਮੁਹਿੰਮ ਅਤੇ ਆਈ ਬੈਂਕਾਂ ਦੇ ਯਤਨਾਂ ਸਦਕਾ ਪਿਛਲੇ 7 ਸਾਲਾਂ ਵਿੱਚ ਸਾਲ 2011 ਤੋਂ ਬਾਅਦ ਟਰਾਂਸਪਲਾਂਟ ਸਰਜਰੀ ਵਿੱਚ ਵਾਧੇ ਨਾਲ ਪ੍ਰਗਤੀ ਦਿਖਾਈ ਹੈ। ਹਾਲਾਂਕਿ ਇਹ ਵਿਕਾਸ ਦਰ ਸਾਲ 2020 ਤੱਕ ਪ੍ਰਤੀ ਸਾਲ 1 ਲੱਖ ਟਰਾਂਸਪਲਾਂਟ ਕਰਨ ਦੇ ‘ਵਿਜ਼ਨ 2020’ ਦੇ ਟੀਚੇ ਤੋਂ ਬਹੁਤ ਪਿੱਛੇ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply