ਵੱਡੀ ਖ਼ਬਰ: ਭਗਵਾਨ ਸਿੰਘ ਚੌਹਾਨ ਮੁੜ ਸੈਂਕੜੇ ਸਾਥੀਆਂ ਸਮੇਤ ਹੋਏ ਬਸਪਾ ਵਿਚ ਸ਼ਾਮਿਲ READ MORE::

ਭਗਵਾਨ ਸਿੰਘ ਚੌਹਾਨ ਮੁੜ ਸੈਂਕੜੇ ਸਾਥੀਆਂ ਸਮੇਤ ਹੋਏ ਬਸਪਾ ਵਿਚ ਸ਼ਾਮਿਲ
ਹੁਸ਼ਿਆਰਪੁਰ (ਆਦੇਸ਼ )
: ਬਸਪਾ ਪੰਜਾਬ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾ ਵਿਚ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਸ਼੍ਰੀ ਭਗਵਾਨ ਸਿੰਘ ਚੌਹਾਨ ਨੇ ਸੈਂਕੜੇ ਸਾਥੀਆਂ ਸਮੇਤ ਅਤਿਆਚਾਰ ਵਿਰੋਧੀ ਫਰੰਟ ਦਾ ਰਲੇਵਾਂ ਬਹੁਜਨ ਸਮਾਜ ਪਾਰਟੀ ਵਿਚ ਕੀਤਾ। ਇਸਦੇ ਨਾਲ ਹੀ ਲੋਕ ਇਨਸਾਫ ਪਾਰਟੀ ਤੋਂ ਪਰਮਿੰਦਰ ਸਿੰਘ ਕਾਲਕਟ, ਆਮ ਆਦਮੀ ਪਾਰਟੀ ਤੋਂ ਸ਼ੀ ਚਮਨ ਲਾਲ ਬਸਪਾ ਵਿਚ ਸ਼ਾਮਿਲ ਹੋਏ।

ਸ਼੍ਰੀ ਭਗਵਾਨ ਸਿੰਘ ਚੌਹਾਨ ਬਸਪਾ ਵਿਚ 1997 ਵਿਚ ਜਿਲ੍ਹਾ ਪ੍ਰਧਾਨ, 2003 ਵਿਚ ਸੂਬਾ ਜਨਰਲ ਸਕੱਤਰ ਪੰਜਾਬ ਅਤੇ 2007 ਵਿਚ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਬਸਪਾ ਇੰਚਾਰਜ ਰਹੇ। ਚੌਹਾਨ ਨੇ ਇਸ ਮੌਕੇ ਕਿਹਾ ਕਿ ਬਸਪਾ ਮਾਂ ਪਾਰਟੀ ਹੈ, ਸਾਹਿਬ ਕਾਂਸ਼ੀ ਰਾਮ ਜੀ ਨੂੰ ਅਸਲੀ ਸਰਧਾਂਜਲੀ ਹੈ ਕਿ ਅਸੀਂ ਸਾਰੇ ਇੱਕਮੁੱਠ ਹੋਕੇ ਘਰ ਵਾਪਸੀ ਕਰੀਏ ਅਤੇ 2022 ਲਈ ਇਕਜੁਟ ਤਿਆਰੀਆਂ ਵਿਚ ਵਿਚ ਲਗੀਏ। ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਨੇ ਸਮੂਹ ਪਾਰਟੀ ਵਰਕਰਾਂ ਨੂੰ ਇਮਾਨਦਾਰੀ ਨਾਲ ਸੰਗਠਨ ਦਾ ਵਿਸਤਾਰ ਕਰਨ ਦੀ ਅਪੀਲ ਕੀਤੀ। ਸੂਬਾ ਪ੍ਰਧਾਨ ਸ ਗੜੀ ਨੇ ਕਿਹਾ ਬਸਪਾ ਪੰਜਾਬ ਵਿਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਿਪਾਹੀਆਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਸਮੂਹ ਪੰਜਾਬੀਆਂ ਨੂੰ ਬਸਪਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਬਸਪਾ ਸੰਗਠਨ ਦਾ ਵਿਸਤਾਰ ਕਰਦਿਆਂ ਨਵੀਆਂ ਨਿਜੁਕਤੀਆਂ ਕੀਤੀਆ ਜਿਸ ਵਿਚ ਜ਼ੋਨ ਇੰਚਾਰਜ ਸ਼੍ਰੀ ਗੁਰਮੀਤ ਸਿੰਘ ਧੁੱਗਾ, ਜਿਲ੍ਹਾ ਇੰਚਾਰਜ ਸ਼੍ਰੀ ਹਰਭਜ ਮਹਿਮੀ, ਜਿਲਾ ਸੈਕਟਰੀ ਸ਼੍ਰੀ ਮਲਕੀਤ ਸੁਨੀ, ਜਿਲਾ ਸੈਕਟਰੀ ਸ਼੍ਰੀ ਧਰਮ ਚੰਦ, ਵਿਧਾਨ ਸਭਾ ਪ੍ਰਧਾਨ ਸ਼ਾਮ ਚੁਰਾਸੀ ਸ਼੍ਰੀ ਹੈੱਪੀ ਫੰਬਿਆਂ ਤੇ ਜਨਰਲ ਸਕੱਤਰ ਵਿਜੈ ਖਾਨਪੁਰੀ ਨੂੰ ਲਗਾਇਆ। ਗੜ੍ਹਸ਼ੰਕਰ ਵਿਧਾਨ ਸਭਾ ਦੀ ਸੰਗਠਨ ਸੰਬਧੀ ਮੀਟਿੰਗ ਲਈ 15 ਸਤੰਬਰ ਦਾ ਦਿਨ ਰੱਖਿਆ ਹੈ।
ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਸੂਬਾ ਕੈਸੀਅਰ ਪਰਮਜੀਤ ਮੱਲ, ਜਿਲ੍ਹਾ ਪ੍ਰਧਾਨ ਸ਼ੀ ਮਹਿੰਦਰ ਸਿੰਘ ਸੰਧਰਾ, ਸ਼੍ਰੀ ਮਨਿੰਦਰ ਸ਼ੇਰਪੁਰੀ, ਸ਼੍ਰੀ ਮਨਦੀਪ ਕਲਸੀ, ਸ਼੍ਰੀ ਗੁਰਦੇਵ ਬਿੱਟੂ, ਸ਼੍ਰੀ ਯਸ਼ ਭੱਟੀ, ਐਡਵੋਕੇਟ ਮਲਕੀਤ ਸੀਕਰੀ, ਸ਼੍ਰੀ ਮਲਕੀਤ ਸੁੰਨੀ, ਸ਼੍ਰੀ ਬਖਸੀਸ ਭੀਮ, ਪ੍ਰਿ ਸੋਹਣ ਸਿੰਘ ਸੁੰਨੀ, ਸ਼੍ਰੀ ਨਰਿੰਦਰ ਖਨੌੜਾ, ਸ਼੍ਰੀ ਪਵਨ ਕੁਮਾਰ, ਐਡਵੋਕੇਟ ਪਲਵਿੰਦਰ ਲਾਡੀ, ਸ਼੍ਰੀ ਮਨਜੀਤ ਸਿੰਘ ਸਹੋਤਾ, ਸ਼੍ਰੀ ਕਰਮਜੀਤ ਸਹੋਤਾ, ਸ਼੍ਰੀ ਗੁਰਬਖ਼ਸ਼ ਸਿੰਘ ਮੁਲਤਾਨੀ, ਸ਼੍ਰੀ ਯਸਪਾਲ ਚੇਚੀ, ਐਮ ਸੀ ਸ਼੍ਰੀ ਸੁਭਾਸ਼ ਕੁਮਾਰ, ਆਦਿ ਵੱਡੀ ਗਿਣਤੀ ਵਿਚ ਬਸਪਾ ਆਹੁਦੇਦਾਰ ਅਤੇ ਸਮਰਥਕ ਹਾਜ਼ਿਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply