EDITORIAL: ਸਿਵਲ ਸੇਵਾਵਾਂ ਦੀ ਪ੍ਰਤੀਯੋਗੀ ਪ੍ਰੀਖਿਆ UPSC (IAS) ਅਤੇ ਪੰਜਾਬ ਚ ਡਾਕਟਰਾਂ ਦੀਆਂ ਨਿਕਲੀਆਂ ਅਸਾਮੀਆਂ (PCMS) ਦੀਆਂ ਪ੍ਰੀਖਿਆਵਾਂ ਦੀਆਂ ਆਪਸੀ ਤਰੀਕਾਂ ਕਲੈਸ਼, ਵਿਦਿਆਰਥੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ PCMS ਦੀ ਤਾਰੀਖ਼ ਕੁੱਝ ਦਿਨ ਅੱਗੇ ਪਾ ਦੇਣ ਦੀ ਕੀਤੀ ਅਪੀਲ: READ MORE::

Editorial-ਸਿਵਲ ਸੇਵਾਵਾਂ ਦੀ ਪ੍ਰਤੀਯੋਗੀ ਪ੍ਰੀਖਿਆ UPSC (IAS) ਅਤੇ ਪੰਜਾਬ ਚ ਡਾਕਟਰਾਂ ਦੀਆਂ ਨਿਕਲੀਆਂ ਅਸਾਮੀਆਂ (PCMS) ਦੀਆਂ ਪ੍ਰੀਖਿਆਵਾਂ ਦੀਆਂ ਆਪਸੀ ਤਰੀਕਾਂ ਕਲੈਸ਼, ਵਿਦਿਆਰਥੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ PCMS ਦੀ ਤਾਰੀਖ਼ ਕੁੱਝ ਦਿਨ ਅੱਗੇ ਪਾ ਦੇਣ ਦੀ ਕੀਤੀ ਅਪੀਲ

ਆਦੇਸ਼ ਪਰਮਿੰਦਰ ਸਿੰਘ
ਹੁਸ਼ਿਆਰਪੁਰ
ਸਿਵਲ ਸੇਵਾਵਾਂ ਦੀ ਪ੍ਰਤੀਯੋਗੀ ਪ੍ਰੀਖਿਆ UPSC (IAS) ਅਤੇ ਪੰਜਾਬ ਚ ਡਾਕਟਰਾਂ ਦੀਆਂ ਨਿਕਲੀਆਂ ਅਸਾਮੀਆਂ ਦੀਆਂ ਪ੍ਰੀਖਿਆਵਾਂ ਦੀਆਂ ਆਪਸੀ ਤਰੀਕਾਂ ਕਲੈਸ਼ ਕਰ ਗਈਆਂ ਹਨ. ਜਿਸ ਕਾਰਣ ਪੰਜਾਬ ਵਿਚ ਭੰਬਲਪੂਸੇ ਵਾਲੀ ਸਥਿਤੀ ਬਣ ਗਈ  ਹੈ।  

ਜਾਣਕਾਰੀ ਅਨੁਸਾਰ ਸਿਵਲ ਸੇਵਾਵਾਂ ਦੀ ਪ੍ਰਤੀਯੋਗੀ ਪ੍ਰੀਖਿਆ UPSC (IAS) ਦਾ Preliminary Exam  4 ਅਕਤੂਬਰ 2020 ਨੂੰ ਹੈ ਅਤੇ ਇਸੇ ਦਿਨ ਹੀ ਪੰਜਾਬ ਸਰਕਾਰ ਵਲੋਂ ਪੰਜਾਬ ਚ ਡਾਕਟਰਾਂ ਦੀਆਂ ਨਿਕਲੀਆਂ ਅਸਾਮੀਆਂ (PCMS posts) ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।



ਲੰਬੀ ਤਿਆਰੀ ਅਤੇ ਸਖ਼ਤ ਮੇਹਨਤ ਸਦਕਾ IAS ਅਧਿਕਾਰੀ ਬਣਨਾ ਹਰ ਵਿਦਿਆਰਥੀ ਦਾ ਸਪਨਾ ਹੁੰਦਾ ਹੈ।  ਸਿਵਲ ਸੇਵਾਵਾਂ ਦੀ ਪ੍ਰਤੀਯੋਗੀ ਪ੍ਰੀਖਿਆ UPSC (IAS) ਕੋਈ ਪਾਸ ਕਰ ਸਕੇ ਜਾਂ ਨਹੀਂ, ਮੇਹਨਤ ਦਿਨ ਰਾਤ ਇਕ ਕਰਕੇ ਕੀਤੀ ਹੁੰਦੀ ਹੈ, ਇਸ ਲਈ ਇਹ ਸੁਨਹਿਰੀ ਮੌਕਾ ਕੋਈ ਵੀ ਹੋਣਹਾਰ ਵਿਦਿਆਰਥੀ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ।

  ਪਰ ਦੋਵੈਂ ਪ੍ਰੀਖਿਆਵਾਂ ਇਕੋ ਦਿਨ 4 ਅਕਤੂਬਰ ਨੂੰ ਹੋਣ ਕਾਰਨ ਪ੍ਰੀਖਿਆਰਥੀਆਂ ਦਾ ਪਰੇਸ਼ਾਨ ਹੋਣਾ ਸੁਭਾਵਿਕ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਤੁਰੰਤ ਧਿਆਨ ਦੇਵੇ ਅਤੇ ਏਨਾ ਤਰੀਕਾਂ ਨੂੰ ਅੱਗੇ ਪਿੱਛੇ ਕੀਤਾ ਜਾਵੇ ਤਾਂਕਿ  ਪੰਜਾਬ ਦੇ ਹੋਣਹਾਰ  ਵਿਦਿਆਰਥੀ ਦੋਵੈਂ ਪ੍ਰੀਖਿਆਵਾਂ ਦੇ ਸਕਣ। 



ਅਨੇਕਾਂ ਵਿਦਿਆਰਥੀਆਂ ਨੇ CANADIAN DOABA TIMES ਦੇ ਮਾਧਿਅਮ ਰਾਹੀਂ ਸੰਪਰਕ ਕਰਕੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਹੈ ਕਿ ਉਹ ਓਨਾ ਦੇ ਭਵਿੱਖ ਨੂੰ ਵੇਖਦੇ ਹੋਏ PCMS ਦੀ ਤਾਰੀਖ਼ ਕੁੱਝ ਦਿਨ ਅੱਗੇ ਪਾ ਦੇਣ ਤਾਕਿ ਓਨਾ ਦੀ ਮੇਹਨਤ ਵਿਅਰਥ ਨਾ ਜਾਵੇ। 

The competitive exam of civil services i.e. UPSC and exam for the recruitment of Medical Officers in Punjab for PCMS posts fall on the same day i.e. 4th of next month. So the Govt should pay attention to this and dates should be changed so that the Youth of Punjab can take the advantage of both exams.
Editor-Adesh Parminder Singh
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply