14 ਸਤੰਬਰ ਤੋਂ ਲੈਕੇ 19 ਸਤੰਬਰ ਤੱਕ ਕੀਤੀਆਂ ਜਾਣਗੀਆਂ ਮਾਪੇ ਅਧਿਆਪਕ ਮਿਲਣੀਆਂ READMORE ::

14 ਸਤੰਬਰ ਤੋਂ ਲੈਕੇ 19 ਸਤੰਬਰ ਤੱਕ ਕੀਤੀਆਂ ਜਾਣਗੀਆਂ ਮਾਪੇ ਅਧਿਆਪਕ ਮਿਲਣੀਆਂ
ਅਧਿਆਪਕ ਹਰ ਮਾਪੇ ਤੱਕ ਪਹੁੰਚ ਬਣਾਉਣਾ ਯਕੀਨੀ ਬਣਾਉਣਗੇ


ਪਠਾਨਕੋਟ: 12 ਸਤੰਬਰ  (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)   ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 14 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਮਾਪੇ ਅਧਿਆਪਕ ਮਿਲਣੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਰੇ ਅਧਿਆਪਕ ਮਾਪਿਆਂ ਨਾਲ ਤਾਲਮੇਲ ਬਣਾਉਣਗੇ ਅਤੇ ਅਧਿਆਪਕ ਹਰ ਮਾਪੇ ਤੱਕ ਆਪਣੀ ਪਹੁੰਚ ਬਣਾਉਣਾ ਯਕੀਨੀ ਬਣਾਉਣਗੇ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ ਵੱਲੋਂ ਸਮੂਹ ਬੀਪੀਈਓ, ਸੈਂਟਰ ਹੈਡ ਟੀਚਰਾਂ ਅਤੇ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਕੀਤੀ ਗਈ ਆਨਲਾਈਨ ਪੈਸ ਸਬੰਧੀ ਮੀਟਿੰਗ ਵਿੱਚ ਕੀਤਾ ਗਿਆ।
 ਉਹਨਾਂ ਨੇ ਕਿਹਾ ਕਿ 19 ਸਤੰਬਰ ਤੱਕ ਸਾਰੇ ਅਧਿਆਪਕ ਪ੍ਰੀ ਪ੍ਰਾਇਮਰੀ ਜਮਾਤਾਂ ਤੋਂ ਲੈ ਕੇ 12 ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਮਾਪਿਆਂ ਨਾਲ ਸੰਪਰਕ ਕਰਨਗੇ, ਇਸਦੇ ਨਾਲ ਹੀ ਪੰਚਾਇਤ ਮੈਂਬਰਾਂ, ਮਿਡ ਡੇ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਐਸ ਐਮ ਸੀ ਮੈਂਬਰਾਂ ਅਤੇ ਜੀ ਓ ਜੀ ਮੈਂਬਰਾਂ ਨਾਲ ਵੀ ਸੰਪਰਕ ਕਰਕੇ ਮੀਟਿੰਗ ਕਰਣਗੇ।  ਮੀਟਿੰਗ ਵਿੱਚ ਅਧਿਆਪਕਾਂ ਵੱਲੋਂ ਪੰਜਾਬ ਅਚੀਵਮੈਂਟ ਸਰਵੇ‘ ਦੇ 21 ਸਤੰਬਰ ਤੋਂ ਸੁਰੂ ਹੋ ਰਹੇ ਟੈਸਟਾਂ ਦੀ ਡੇਟਸੀਟ ਅਤੇ ਤਿਆਰੀ ਬਾਰੇ, ਆਨ ਲਾਈਨ ਸਿੱਖਿਆ, ਟੀਵੀ ਪ੍ਰੋਗਰਾਮਾਂ, ਰੋਜਾਨਾ ਸਲਾਈਡਾਂ, ਰੇਡੀਓ ਪ੍ਰੋਗਰਾਮਾਂ,  ਐਲ.ਓ. ਐਕਸਰਸਾਈਜ, ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਬਾਰੇ ਚਰਚਾ ਕਰਨ ਦੇ ਨਾਲ-ਨਾਲ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕਰਣਗੇ।
ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਰਮੇਸ ਲਾਲ ਠਾਕੁਰ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀਆਂ ਲਈ ਅਧਿਆਪਕ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਜੂਮ ਐਪ, ਵਟਸਐਪ ਕਾਲਿੰਗ ਦੀ ਵਰਤੋਂ ਵੀ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਈਟੀਟੀ ਸਿਖਿਆਰਥੀਆਂ, ਮਿਡ ਡੇ ਮੀਲ ਵਰਕਰਾਂ ਦੀ ਸਹਾਇਤਾ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਅਧਿਆਪਕ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪ ਵੀ ਮਾਪਿਆਂ ਨਾਲ ਮਿਲ ਸਕਦੇ ਹਨ। ਅਧਿਆਪਕ ਮਾਪਿਆਂ ਨੂੰ ਜਾਗਰੂਕ ਕਰਨ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ 21 ਸਤੰਬਰ ਨੂੰ ਕਰਵਾਇਆ ਜਾ ਰਿਹਾ ਪੈਸ ਟੈਸਟ ਵਿਦਿਆਰਥੀਆਂ ਦਾ ਸਵੈਮੁਲੰਕਣ ਹੈ ਅਤੇ ਇਹ ਵਿਦਿਆਰਥੀਆਂ ਦੇ ਲਈ ਭਵਿੱਖ ਵਿੱਚ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਲਈ ਬਹੁਤ ਫਾਇਦੇਮੰਦ ਹੋਵੇਗਾ।
ਜਿਲ੍ਹਾ ਕੋਆਰਡੀਨੇਟਰ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਨੇ ਦੱਸਿਆ ਕਿ ਪੈਸ ਸਬੰਧੀ ਅਧਿਆਪਕਾਂ ਨੂੰ ਲੜੀਵਾਰ ਪੂਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ। ਅਧਿਆਪਕਾਂ ਵੱਲੋਂ ਰੋਜਾਨਾ ਵੀਡੀਓਜ ਬਣਾ ਕੇ ਬੱਚਿਆਂ ਨਾਲ ਸੇਅਰ ਕੀਤੀਆਂ ਜਾ ਰਹੀਆਂ ਹਨ। ਅਧਿਆਪਕਾਂ ਹਰ ਬੱਚੇ ਦੀ ਆਈਡੀ ਕਾਰਡ ਬਣਾ ਕੇ ਬੱਚੇ ਤੱਕ ਜਰੂਰ ਪਹੁੰਚਾਉਣ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ  ਬੀਪੀਈਓਜ ਕਿਸੋਰ ਚੰਦ, ਕੁਲਦੀਪ ਸਿੰਘ, ਸੁਨੀਤਾ ਦੇਵੀ,ਸਹਾਇਕ ਕੋਆਰਡੀਨੇਟਰ ਰਾਜੇਸ਼ ਕੁਮਾਰ, ਸੀਐਚਟੀ ਰਮਨ ਕੁਮਾਰ, ਰਵੀ ਕਾਂਤ, ਨੰਦ ਲਾਲ, ਤਿਲਕ ਰਾਜ, ਨਰਿੰਦਰ ਸਿੰਘ, ਵਿਜੇ ਸਿੰਘ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply