ਲੋਕਧਾਰਾ ਵਿਗਿਆਨੀ ਸਤਿੰਦਰ ਔਲਖ ਦਾ ਵਿਛੋੜਾ

ਵਿਗਿਆਨੀ ਸਤਿੰਦਰ ਔਲਖ ਦਾ ਵਿਛੋੜਾ
ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬੀ ਦੀ ਉੱਘੀ ਲੋਕਧਾਰਾ ਵਿਗਿਆਨੀ ਅਤੇ ਭਾਸ਼ਾ ਚਿੰਤਕ ਡਾ. ਸਤਿੰਦਰ ਔਲਖ ਦੇ ਅਚਾਨਕ ਵਿਛੋੜਾ ਦੇ ਜਾਣ ‘ਤੇ ਹਾਰਦਿਕ ਸੰਵੇਦਨਾ ਪ੍ਰਗਟ ਕਰਦੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਸੇਵਾ ਮੁਕਤ ਪ੍ਰੋਫ਼ੈਸਰ ਅਤੇ ਹਰਦਿਲ ਅਜ਼ੀਜ਼ ਅਧਿਆਪਕਾ ਸਨ। ਉਹ ਉਨ੍ਹਾਂ ਲੋਕਧਾਰਾ ਵਿਗਿਆਨੀਆਂ ਅਤੇ ਭਾਸ਼ਾ ਮਾਹਿਰਾਂ ਵਿੱਚੋਂਸਨ, ਜਿਨ੍ਹਾਂ ਨੇ ਉੱਘੇ ਭਾਸ਼ਾ ਸ਼ਾਸਤਰੀ ਡਾ. ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜਾਬ ਦੀ ਲੋਕਧਾਰਾ ਦੇ ਅਹਿਮ ਪਾਸਾਰਾਂ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ।

ਡਾ. ਸਤਿੰਦਰ ਔਲਖ ਦੇ ਚਿੰਤਨ ਤੇ ਚਿੰਤਾ ਦਾ ਵਿਸ਼ਾ ਪੰਜਾਬੀ ਨਾਰੀ ਦੇ ਅਵਚੇਤਨ ਦੇ ਮਸਲੇ ਰਹੇ ਹਨ। ਉਨ੍ਹਾਂ ਨੇ ਆਪਣੀ ਚਰਚਿਤ ਪੁਸਤਕ ‘ਪੰਜਾਬੀ ਬਿਰਤਾਂਤ: ਗਾਥਾ ਖ਼ਾਹਿਸ਼ ਦੇ ਤਣਾਉ ਦੀ’ ਵਿੱਚ ਪੰਜਾਬੀ ਦੀ ਬਿਰਤਾਂਤ ਪਰੰਪਰਾ, ਕਿੱਸਾ ਸਾਹਿਤ, ਪੰਜਾਬੀ ਗਲਪ ਤੇ ਪੰਜਾਬੀ ਨਾਟਕ ਦੇ ਹਵਾਲੇ ਨਾਲ ਪੰਜਾਬੀ ਔਰਤ ਦੇ ਕੰਮ ਕਰਨ ਅਤੇ ਸੱਭਿਆਚਾਰਕ ਵਰਜਣਾਵਾਂ ਦੇ ਤਣਾਉ ਨੂੰ ਬਿਆਨ ਕੀਤਾ ਹੈ। ਦਿੱਲੀ ਸਕੂਲ ਆਫ਼ ਪੰਜਾਬੀ ਆਲੋਚਨਾ ਦੇ ਸਮਾਨਾਂਤਰ ਡਾ. ਹਰਜੀਤ ਸਿੰਘ ਗਿੱਲ, ਪ੍ਰੋ. ਸੁਰਜੀਤ ਲੀ, ਭੁਪਿੰਦਰ ਖਹਿਰਾ ਅਤੇ ਡਾ. ਸਤਿੰਦਰ ਔਲਖ ਦੀ ਟੀਮ ਨੇ ਸੰਰਚਨਾਵਾਦ ਅਤੇ ਚਿਹਨ ਵਿਗਿਆਨ ਦੀ ਇਤਿਹਾਸਕ ਸਮਾਜਿਕ ਸੰਦਰਭ ਵਿੱਚ ਨਵੀਂ ਵਿਆਖਿਆ ਪੇਸ਼ ਕੀਤੀ। ਡਾ. ਸਤਿੰਦਰ ਔਲਖ ਨੇ ‘ਪੰਜਾਬੀ ਲੋਕਧਾਰਾ, ਵਿਰਸਾ ਤੇ ਵਰਤਮਾਨ’, ‘ਉਤਪਤੀ ਅਤੇ ਵਿਨਾਸ਼ ਦੀਆਂ ਮਿੱਥ ਕਥਾਵਾਂ’, ‘ਮਨੋਵਿਸ਼ਲੇਸ਼ਣ ਤੇ ਪੰਜਾਬੀ ਲੋਕਧਾਰਾ’, ‘ਮਨਮੋਹਨ ਬਾਵਾ ਦਾ ਕਥਾ ਜਗਤ: ਮਿੱਥ, ਇਤਿਹਾਸ ਤੇ ਵਰਤਮਾਨ’ ਆਦਿ ਪੁਸਤਕਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਵਿਸ਼ੇਸ਼ ਇਤਿਹਾਸਕ ਸੰਦਰਭ ਵਿੱਚ ਨਾਰੀ ਅਤੇ ਹਾਸ਼ੀਏ ਦੇ ਸਮਾਜ ਦੇ ਮਸਲਿਆਂ ਨੂੰ ਉਜਾਗਰ ਕੀਤਾ। ਡਾ. ਸਤਿੰਦਰ ਔਲਖ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਨਿਰੰਤਰ ਲਿਖਦੇ ਰਹੇ। ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪੁਸਤਕ ‘ਪਾਸਟ ਹੌਰਸ ਐਂਡ ਫੋਰਸੀਅਸ ਰਿਵਰ’ ਵਿੱਚ ਮਿਰਜ਼ਾ ਸਾਹਿਬਾਂ ਦੀ ਲੋਕ-ਗਾਥਾ ਦਾ ਚਿਹਨ ਵਿਗਿਆਨਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਹੋਇਆ ਹੈ। ਡਾ. ਸਤਿੰਦਰ ਔਲਖ ਪੰਜਾਬੀ ਦੇ ਨਾਮਵਰ ਚਿੰਤਕ ਅਤੇ ਪਬਲਿਕ ਬੁੱਧੀਜੀਵੀ ਡਾ. ਪਰਮਿੰਦਰ ਸਿੰਘ ਦੇ ਜੀਵਨ ਸਾਥੀ ਸਨ। ਉਨ੍ਹਾਂ ਨੇ ਸਮਾਜ ਦੇ ਮਿਹਨਤਕਸ਼ ਤਬਕੇ ਕਿਰਤੀਆਂ, ਦਲਿਤਾਂ, ਔਰਤਾਂ ਅਤੇ ਹਾਸ਼ੀਏ ਦੇ ਸਮਾਜ ਦੀ ਆਵਾਜ਼ ਨੂੰ ਆਪਣੀਆਂ ਲਿਖਤਾਂ ਅਤੇ ਅਮਲਾਂ ਰਾਹੀਂ ਬੁਲੰਦ ਆਵਾਜ਼ ਦਿੱਤੀ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਸਤਿੰਦਰ ਔਲਖ ਦੇ ਤੁਰ ਜਾਣ ਨਾਲ ਪੰਜਾਬੀ ਲੋਕਧਾਰਾ, ਸਾਹਿਤ ਅਧਿਐਨ ਅਤੇ ਅਧਿਆਪਨ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਤਿੰਦਰ ਔਲਖ ਦਾ ਤੁਰ ਜਾਣਾ ਮੇਰੇ ਲਈ ਵੱਡੇ ਘਾਟੇ ਤੇ ਸਦਮੇ ਸਮਾਨ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਪਰਮਿੰਦਰ ਸਿੰਘ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਵੇਦਨਾ ਸਾਂਝੀ ਕਰਦੀ ਹੈ।
ਜਾਰੀ ਕਰਤਾ,
ਸੁਖਦੇਵ ਸਿੰਘ ਸਿਰਸਾ
ਜਨਰਲ ਸਕੱਤਰ
ਮੋ: 98156-36565
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply