ਗਊਸ਼ਾਲਾ ਪ੍ਰਬੰਧਨ ਦੀ ਵੱਡੀ ਲਾਪਰਵਾਹੀ,ਗਊਆਂ ਚਾਰਾ ਖਾਣ ਦੀ ਬਜਾਏ ਕੂੜਾ ਖਾਣ ਲਈ ਮਜ਼ਬੂਰ : ਵਿਜੇ ਪ੍ਰਭਾਕਰ,ਗੀਤਾ ਸ਼ਰਮਾ


ਬਟਾਲਾ, 15 ਸਤੰਬਰ (. ਸੰਜੀਵ ਨਈਅਰ): ਗਊਸ਼ਾਲਾ ਦੀ ਲਾਪਰਵਾਹੀ ਕਾਰਨ ਗਊਸ਼ਾਲਾ ਦੀ ਗਊਆਂ ਚਾਰਾ ਦੀ ਖਾਣ ਬਜਾਏ ਕੂੜਾ ਖਾਣ ਲਈ ਮਜ਼ਬੂਰ ਹੋ ਰਹੀਆਂ ਹਨ ਜੋ ਕਿ ਗਊਸ਼ਾਲਾ ਦੀ ਗਊਆਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਘੱਟ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼ਿਵ ਸੈਨ ਸਮਾਜਵਾਦੀ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਪ੍ਰਭਾਕਰ ਅਤੇ ਹਿਊਮਨ ਰਾਈਟਸ ਸੁਰੱਖਿਆ ਸੰਸਥਾਂ ਦੀ ਪੰਜਾਬ ਪ੍ਰਧਾਨ ਗੀਤਾ ਸ਼ਰਮਾ ਨੇ ਕਹੇ। ਵਿਜੇ ਪ੍ਰਭਾਕਰ ਅਤੇ ਗੀਤਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਹਿੰਦੂ ਪ੍ਰੇਮੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਟਾਲਾ ਦੇ ਗਊਸ਼ਾਲਾ ਪ੍ਰਬੰਧਨ ਵੱਲੋਂ ਗਊਸ਼ਾਲਾ ਦੇ ਸੇਵਾ ਸੰਭਾਲ ਵਿੱਚ ਭਾਰੀ ਕੋਤਾਹੀ ਵਰਤੀ ਜਾ ਰਹੀ ਹੈ ਜਿਸ ਨਾਲ ਗਊਸ਼ਾਲਾ ਵਿੱਚ ਗਊਸਾਲਾ ਦਾ ਬੁਰਾ ਹਾਲ ਹੈ।

ਜਿਸ ਦੌਰਾਨ ਗਊਸਾਲਾ ਰੋਡ ਵਿਖੇ ਦੌਰਾ ਕਰਨ ‘ਤੇ ਜਦੋਂ ਗਊਸਾਲਾ ਵਿਖੇ ਵੇਖਿਆਂ ਤਾਂ ਗਊਸਾਲਾ ਵਿੱਚ ਮੌਜੂਦ ਗਊਆਂ ਚਾਰਾ ਖਾਨ ਦੀ ਬਜਾਏ ਡਸਟਬੀਨ ‘ਚ ਪਿਆ ਕੁੜਾ ਖਾ ਰਹੀਆਂ ਸਨ ਜੋ ਕਿ ਗਊਆਂ ਦੀ ਸੇਹਤ ਨਾਲ ਭਾਰੀ ਖਿਲਵਾੜ ਹੈ ਅਤੇ ਇਸ ਨਾਲ ਗਊਆਂ ਦੀ ਜਾਨ ਵੀ ਜਾ ਸਕਦੀ ਹੈ।ਵਿਜੇ ਪ੍ਰਭਾਕਰ ਤੇ ਗੀਤਾ ਸ਼ਰਮਾ ਨੇ ਕਿਹਾ ਗਊਆਂ ਨੂੰ ਹਿੰਦੂ ਧਰਮ ਵਿੱਚ ਪੂਜਿਆ ਜਾਂਦਾ ਹੈ, ਗਊਸ਼ਾਲਾ ਵਿੱਚ ਗਊਆਂ ਦੀ ਮੰਦੀ ਹਾਲਤ ਨੂੰ ਦੇਖ ਕੇ ਹਿੰਦੂ  ਧਰਮ ਦੀ ਭਾਵਨਾਵਾਂ ਠੇਸ ਪਹੁੰਚ ਰਹੀ ਹੈ। ਉਨਾਂ ਦੇਖਿਆ ਕਿ ਗਊਸ਼ਾਲਾ ਵਿੱਚ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਸ ਪਾਸੇ ਵੀਆਈਪੀਜ਼ ਆਉਂਦੇ ਹਨ ਉਧਰ ਤਰਫ ਦੀ ਗਊਆਂ ਨੂੰ ਪੱਖੇ ਵੀ ਲਗਾਉਣ ਦੇ ਨਾਲ ਨਾਲ ਗਊਆਂ ਦੀ ਖੁਰਲੀ ‘ਚ ਚਾਰਾ ਹਰ ਸਮੇਂ ਰਹਿੰਦਾ ਹੈ ਲੇਕਿਨ ਦੂਸਰੀ ਤਰਫ ਨਾ ਤਾਂ ਗਊਆਂ ਵਾਸਤੇ ਨਾ ਤਾ ਪੱਖਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਖਾਣ ਵਾਸਤੇ ਚਾਰਾ ਦਿੱਤਾ ਜਾਂਦਾ ਹੈ ਜਿਸ ਨਾਲ ਮਜ਼ਬੂਰੀ ਵੱਸ ਗਊਆਂ ਗਊਸਾਲਾ ਵਿੱਚ ਪਿਆ ਕੁੜਾ ਕਰਕਟ ਖਾਣ ਨੂੰ ਮਜ਼ਬੂਰ ਹਨ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਗਊ ਦੀ ਸ਼ਰੀਰ ਦੀ ਹੱਡੀ ਦਾ ਨੁਕਸਾਨ ਹੋਇਆ ਸੀ ਲੇਕਿਨ ਗਊਸ਼ਾਲਾ ਪ੍ਰਬੰਧਨ ਵੱਲੋਂ ਉਸਦੇ ਇਲਾਜ ਲਈ ਕੋਈ ਵੀ ਉਪਰਾਲਾ ਨਹੀ ਕੀਤਾ ਗਿਆ ਅਤੇ ਅਕਸਰ ਗਊਆਂ ਦੀ ਸਿਹਤ ਖਰਾਬ ਹੋਣ ‘ਤੇ ਵੀ ਗਊਸਾਲਾ ਪ੍ਰਬੰਧਕਾਂ ਵੱਲੋਂ ਭਾਰੀ ਲਾਪਰਵਾਹੀ ਵਰਤੀ ਜਾਂਦੀ ਹੈ।ਵਿਜੇ ਪ੍ਰਭਾਕਰ ਤੇ ਗੀਤਾ ਸ਼ਰਮਾ ਨੇ ਕਿਹਾ ਕਿ ਗਊਸਾਲਾ ਪ੍ਰਬੰਧਨ ਆਪਣੀ ਗਲਤੀ ਨੂੰ ਜਲਦੀ ਸੁਧਾਰੇ ਨਹੀਂ ਤਾਂ ਸਮੂਹ ਹਿੰਦ ਧਰਮ ਸੰਗਠਨ ਇੱਕਜੁਟ ਹੋ ਕੇ ਗਊਸ਼ਾਲਾ ਪ੍ਰਬੰਧਨ ਦੇ ਖਿਲਾਫ ਸੰਘਰਸ ਕਰੇਗਾ।

ਕੁਝ ਲੋਕ ਗਊਸ਼ਾਲਾ ਦੇ ਖਿਲਾਫ ਪ੍ਰੋਪੇਗੰਡਾ ਕਰਨ ‘ਚ ਲੱਗੇ ਹੋਏ ਹਨ:ਅਸ਼ੋਕ ਅਗਰਵਾਲ

ਇਸ ਸੰਬੰਧ ‘ਚ ਗਊਸ਼ਾਲਾ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਕਿਹਾ ਕਿ ਕੁਝ ਲੋਕ ਗਊਸ਼ਾਲਾ ਦੇ ਖਿਲਾਫ ਪ੍ਰੋਪੇਗੰਡਾ ਕਰਨ ‘ਚ ਲੱਗੇ ਹੋਏ ਹਨ। ਕੱਲ ਕੁਝ ਗੱਲਾਂ ਸਾਹਮਣੇ ਆਈਆਂ ਸੀ। ਜਿਸ ਦਾ ਉਨ੍ਹਾਂ ਵੱਲੋਂ ਮੌਕੇ ‘ਤੇ ਜਾ ਕੇ ਸੇਵਾਦਾਰਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਗਰਵਾ ਨੇ ਇਹ ਵੀ ਕਿਹਾ ਕਿ ਗਊ ਦੀ ਅਸੀ ਲੋਕ ਪੂਜਾ ਕਰਦੇ ਹਾਂ ਅਤੇ ਅਸੀ ਲੋਕ ਗਊ ਨਾਲ ਦੁਰਵਿਅਹਾਰ ਕਿਸ ਤਰ੍ਹਾਂ ਸਹਿਣ ਕਰ ਸਕਦੇ ਹਾਂ। ਅਗਰਵਾਲ ਨੇ ਕਿਹਾ ਕਿ ਸਾਨੂੰ ਹਮੇਸਾ ਹੀ ਚੰਗਾ ਕਰਨ ‘ਚ ਵਿਸ਼ਵਾਸ ਰੱਖਦੇ ਹਾਂ ਅਤੇ ਇਸ ਤਰ੍ਹਾਂ ਹੀ ਕਰ ਰਹੇ ਹਾਂ। ਅਗਰਵਾਲ ਨੇ ਕਿਹਾ ਕਿ ਜਿਸ ਗਊ ਦੀ ਮੌਤ ਹੋਈ ਹੈ ਉਹ ਗਊ ਕੋਈ ਛੱਡ ਕੇ ਗਿਆ ਸੀ ਜਾਂ ਕੋਈ ਉਸਨੂੰ ਛੱਡ ਕੇ ਗਿਆ ਸੀ ਇਸਦਾ ਜਲਦ ਹੀ ਪਤਾ ਲਗਾਇਆ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply