ਫਰਿੱਜ਼ਾਂ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਦੇ ਪਾਣੀ ਨੂੰ ਵੀ ਹਰ ਹਫ਼ਤੇ ਸੁਕਾ ਕੇ ਸਾਫ਼ ਕੀਤਾ ਜਾਵੇ
ਘਰ ਵਿੱਚ ਕਿਤੇ ਵੀ ਪਾਣੀ ਨਾ ਖੜਾ ਨਾ ਹੋਣ ਦਿੱਤਾ ਜਾਵੇ – ਐੱਸ.ਐੱਮ.ਓ. ਡਾ. ਭੱਲਾ
ਬਟਾਲਾ,17 ਸਤੰਬਰ (ਅਵਿਨਾਸ਼ ਸ਼ਰਮਾ,ਸੰਜੀਵ ਨਈਅਰ ) : ਘਰਾਂ ਵਿੱਚ ਸਜਾਵਟ ਲਈ ਲਗਾਏ ਜਾਂਦੇ ਮਨੀ ਪਲਾਂਟ ਦੇ ਬਰਤਨਾਂ, ਗਮਲਿਆਂ ਵਿੱਚ ਪਾਣੀ ਖੜਾ ਰਹਿਣ ਕਾਰਨ ਇਹ ਡੇਂਗੂ ਦਾ ਮੱਛਰ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਫਰਿੱਜ਼ਾਂ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਦੇ ਪਾਣੀ ਵਿੱਚ ਵੀ ਡੇਂਗੂ ਦਾ ਲਾਰਵਾ ਪਨਪਦਾ ਹੈ ਜਿਸ ਤੋਂ ਬਚਣ ਦੀ ਲੋੜ ਹੈ।
ਲੋਕਾਂ ਨੂੰ ਡੇਂਗੂ ਦੇ ਮੱਛਰ ਪ੍ਰਤੀ ਜਾਗਰੂਕ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਮਨੀ ਪਲਾਂਟ ਦੀ ਵੇਲ਼ ਕੱਚ ਦੀ ਬੋਤਲ, ਪਲਾਸਟਿਕ ਦੇ ਬਰਤਨ, ਛੋਟੇ ਆਕਾਰ ਦੇ ਪਲਾਸਟਿਕ ਦੇ ਗਮਲੇ ਜਾਂ ਕੱਚ ਦੇ ਮਰਤਬਾਨ ’ਚ ਪਾਣੀ ਭਰ ਕੇ ਲਗਾ ਦਿੰਦੇ ਹਨ। ਮਨੀ ਪਲਾਂਟ ਵਾਲਾ ਬਰਤਨ ਸਜਾਵਟ ਵਜੋਂ ਡਰਾਇੰਗ ਰੂਮ ਵਿਚਲੇ ਮੇਜ਼, ਰੌਸ਼ਨਦਾਨ, ਖਿੜਕੀ ਵਗੈਰਾ ‘ਚ ਰੱਖਿਆ ਜਾਂਦਾ ਹੈ। ਬਰਤਨ ਵਿਚਲੇ ਪਾਣੀ ’ਚ ਬੈਕਟੀਰੀਆ ਵਗੈਰਾ ਨਾ ਪਨਪਣ, ਇਸ ਵਾਸਤੇ ਪਾਣੀ ਰੋਜ਼ ਬਦਲਣਾ ਹੁੰਦਾ ਹੈ ਪਰ ਦੇਖਿਆ ਇਹ ਗਿਆ ਹੈ ਕਿ ਲੋਕ ਮਨੀ ਪਲਾਂਟ ਲਗਾ ਦੇਣ ਬਾਅਦ ਬਰਤਨ ਵਿਚਲਾ ਪਾਣੀ ਬਦਲਣਾ ਅਕਸਰ ਹੀ ਭੁੱਲ ਜਾਂਦੇ ਹਨ। ਜਿਸ ਕਾਰਨ 7 ਦਿਨਾਂ ਦੇ ਅੰਦਰ ਹੀ ਇਸ ਪਾਣੀ ਵਿੱਚ ਲਾਰਵਾ ਬਣ ਕੇ ਡੇਂਗੂ ਦਾ ਮੱਛਰ ਪੈਦਾ ਹੋ ਜਾਂਦਾ ਹੈ ਜੋ ਕਿ ਬਾਅਦ ਵਿੱਚ ਡੇਂਗੂ ਦੀ ਬਿਮਾਰੀ ਦਾ ਕਾਰਨ ਬਣਦਾ ਹੈ।
ਡਾ. ਭੱਲਾ ਨੇ ਦੱਸਿਆ ਕਿ ਮਨੀ ਪਲਾਂਟ ਵਾਲੇ ਬਰਤਨ ਵਿੱਚ ਪਾਣੀ ਨਾ ਬਦਲਣ ਕਰਕੇ ‘ਏਡੀਜ਼’ ਨਾਂ ਦਾ ਮਾਦਾ ਮੱਛਰ ਮਨੀ ਪਲਾਂਟ ਵਾਲੇ ਬਰਤਨ ’ਚ ਅੰਡੇ ਦਿੰਦੀ ਹੈ ਜਿਨਾਂ ਨਾਲ ਬਣਦੇ ਲਾਰਵੇ ’ਚੋਂ ਪੈਦਾ ਹੋਣ ਵਾਲੇ ਮੱਛਰ ਡੇਂਗੂ ਦੇ ਮੱਛਰ ਹੁੰਦੇ ਹਨ। ਡੇਂਗੂ ਦੇ ਮੱਛਰ ਕੱਟਣ ਨਾਲ ਜਾਨਲੇਵਾ ਡੇਂਗੂ ਦੀ ਬਿਮਾਰੀ ਹੋ ਸਕਦੀ ਹੈ।
ਡਾ. ਭੱਲਾ ਨੇ ਦੱਸਿਆ ਕਿ ਸਿਰਫ਼ ਮਨੀ ਪਲਾਂਟ ਹੀ ਨਹੀਂ, ਮਕਾਨਾਂ ਅੰਦਰ ਰੱਖੇ ਜਾਣ ਵਾਲੇ ਹੋਰ ਸਜਾਵਟੀ ਵੇਲ-ਬੂਟਿਆਂ ਵਾਲੇ ਗਮਲਿਆਂ ਵੱਲ ਵੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਹ ਮੱਛਰ ਕੋਠਿਆਂ ‘ਤੇ ਸੁੱਟੇ ਕੰਡਮ ਟਾਇਰਾਂ, ਘਰਾਂ ਵਿਚਲੇ ਏ.ਸੀ ਅਤੇ ਫ਼ਰਿੱਜ਼ਾਂ ਦੀਆਂ ਟ੍ਰੇਆਂ, ਕੂਲਰਾਂ, ਫ਼ੁੱਲਦਾਨਾਂ, ਗਮਲਿਆਂ ਥੱਲੇ ਰੱਖੀਆਂ ਟ੍ਰੇਆਂ, ਪੰਛੀਆਂ ਲਈ ਰੱਖੇ ਪਾਣੀ ਵਾਲੇ ਕਟੋਰਿਆਂ ਜਾਂ ਘਰਦੇ ਕਿਸੇ ਖੂੰਜੇ ‘ਚ ਖੜਦੇ ਸਾਫ਼ ਪਾਣੀ ‘ਚ ਵੀ ਆਪਣੀ ਜਗਾ ਬਣਾਉਂਦੇ ਹਨ।
ਐੱਸ.ਐੱਮ.ਓ. ਬਟਾਲਾ ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਡੇਂਗੂ ਫੈਲਾਉਣ ਵਾਲੇ ਇਨਾਂ ਮੱਛਰਾਂ ਦੀ ਉਤਪਤੀ ਵਾਲੇ ਸਥਾਨ ਘਰਾਂ ‘ਚ ਬਣਨ ਹੀ ਨਾ ਦਿੱਤੇ ਜਾਣ। ਸਜਾਵਟੀ ਬੂਟਿਆਂ ਦੇ ਗਮਲੇ ਆਪਣੇ ਉੱਠਣ-ਬੈਠਣ ਜਾਂ ਸੌਣ ਵਾਲੇ ਸਥਾਨ ਤੋਂ ਦੂਰ ਰੱਖੇ ਜਾਣ ਅਤੇ ਇਨਾਂ ‘ਚ ਪਾਣੀ ਨਾ ਖੜਨ ਦਿੱਤਾ ਜਾਵੇ। ਮਕਾਨਾਂ ਉੱਪਰ ਵਾਧਾ-ਘਾਟਾ ਅਜਿਹਾ ਸਾਮਾਨ ਨਾ ਰੱਖਿਆ ਜਾਵੇ ਜਿਸ ‘ਚ ਪਾਣੀ ਖੜਦਾ ਹੋਵੇ। ਰਾਤ ਸਮੇਂ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਢਕ ਲੈਣ ਵਾਲੇ ਹਲਕੇ ਕੱਪੜੇ ਪਹਿਨੇ ਜਾਣ। ਪਰਹੇਜ਼ ਰੱਖ ਕੇ ਡੇਂਗੂ ਦੇ ਜਨਮਦਾਤਾ ਏਡੀਜ਼ ਨਾਮੀ ਮੱਛਰ ਦੇ ਕਹਿਰ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਡੇਂਗੂ ਮੱਛਰ ਦੇ ਖ਼ਿਲਾਫ਼ ਥੋੜੀ ਜਿਹੀ ਜਾਗਰੂਕਤਾ ਨਾਲ ਤੁਸੀਂ ਆਪਣੀ ਸਿਹਤ ਨੂੰ ਡੇਂਗੂ ਦੇ ਕਹਿਰ ਤੋਂ ਬਚਾ ਕੇ ਰੱਖ ਸਕਦੇ ਹੋ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp