ਝੁਲਸ ਰੋਗ ਸਾਹਮਣੇ ਆਉਣ ‘ਤੇ ਕੀਤਾ ਜਾਵੇ ਪੀ.ਏ.ਯੂ. ਦੀ ਸਿਫਾਰਸ਼ ਅਨੁਸਾਰ ਛਿੜਕਾਅ
-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ
HOSHIARPUR (RINKU THAPER, SATWINDER SINGH)
‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਜਾਗਰੂਕ ਹੋ ਕੇ ਆਪਣੀ ਫ਼ਸਲ ਦੀ ਦੇਖਭਾਲ ਕਰ ਸਕਣ। ਇਸੇ ਲੜੀ ਤਹਿਤ ਬਾਗਬਾਨੀ ਵਿਭਾਗ ਵਲੋਂ ਆਲੂ ਦੀ ਫ਼ਸਲ ਸਬੰਧੀ ਕਿਸਾਨਾਂ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਹੈ, ਤਾਂ ਜੋ ਇਸ ਫ਼ਸਲ ਸਬੰਧੀ ਕਿਸੇ ਵੀ ਤਰ•ਾਂ ਦੀ ਬਿਮਾਰੀ ਸਾਹਮਣੇ ਆਉਣ ‘ਤੇ ਉਸ ਦਾ ਹੱਲ ਕੀਤਾ ਜਾ ਸਕੇ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਬੱਦਲਵਾਹੀ ਅਤੇ ਹਵਾ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਕਾਰਨ ਆਲੂਆਂ ਦੀ ਫ਼ਸਲ ‘ਤੇ ਪਛੇਤੇ ਝੁਲਸ ਰੋਗ (ਲੇਟ ਬਲਾਈਟ) ਦਾ ਹਮਲਾ ਵੇਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਬਿਮਾਰੀ ਕਾਰਨ ਆਲੂਆਂ ਦੇ ਪੱਤੇ ਅਤੇ ਵੇਲਾਂ ‘ਤੇ ਕਾਲੇ ਧੱਬੇ ਪੈ ਕੇ ਵੇਲਾਂ ਡਿੱਗ ਪੈਂਦੀਆਂ ਹਨ ਅਤੇ ਆਲੂ ਦਾ ਵਾਧਾ ਰੁੱਕ ਜਾਂਦਾ ਹੈ, ਜਿਸ ਕਾਰਨ ਪੈਦਾਵਾਰ ਅਤੇ ਕੁਆਲਟੀ ‘ਤੇ ਮਾੜਾ ਅਸਰ ਪੈਂਦਾ ਹੈ।
ਡਾ. ਨਰੇਸ਼ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਇਸ ਬਿਮਾਰੀ ਦੇ ਮੁੱਢਲੇ ਲੱਛਣ ਵੇਖਦੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਐਂਟਰਾਕੋਲ/ਇੰਡੋਫਿਲ, ਐਮ-45 ਕਵਚ 500-700 ਗ੍ਰਾਮ ਪ੍ਰਤੀ ਏਕੜ 250-350 ਲੀਟਰ ਪਾਣੀ ਵਿੱਚ ਪਾ ਛਿੜਕਾਅ ਕੀਤਾ ਜਾਵੇ। ਇਹ ਛਿੜਕਾਅ ਹਫ਼ਤੇ ਦੇ ਅੰਤਰਾਲ ਤੋਂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ•ਾਂ ਦੱਸਿਆ ਕਿ ਬਿਮਾਰੀ ਵੱਧਣ ‘ਤੇ ਰਿਡੋਮਿਲ ਗੋਲਡ ਜਾਂ ਕਰਜ਼ੇਟ 700 ਗਰਾਮ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾਵੇ। ਇਸ ਸਮੇਂ ਈਕੁਏਸ਼ਨ ਪ੍ਰੋ ਜਾਂ ਰੀਵਸ 200 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ 10 ਦਿਨਾਂ ਦੇ ਵਕਫ਼ੇ ਤੋਂ ਕਰਕੇ ਵੀ ਬਿਮਾਰੀ ਦੀ ਕਾਫ਼ੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp