ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸ਼ਥਾਨ ਸ਼੍ਰੀਖੁਰਾਲਗੜ ਸਾਹਿਬ ਵਿਖੇ ਲੋਕ ਇਨਸ਼ਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਸ ਵਿਧਾਇਕ ਆਪਣੇ ਪਾਰਟੀ ਦੇ ਅਹੁਦੇਦਾਰਾ ਨਾਲ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰਧਾਨ ਡਾ ਕੇਵਲ ਸਿੰਘ ਨੇ ਉਹਨਾ ਦਾ ਸਵਾਗਤ ਅਤੇ ਸਿਰਾਪਾਓ ਨਾਲ ਸਨਮਾਨ ਕੀਤਾ।
ਇਸ ਮੌਕੇ ਸਿਮਰਨਜੀਤ ਸਿੰਘ ਨੇ ਪੱਤਰਕਾਰਾ ਨਾਲ ਗਲ ਕਰਦਿਆ ਕਿਹਾ ਕਿ ਅੱਜ ਅਸੀ ਇਸ ਇਤਿਹਾਸਕ ਤੱਪ ਅਸ਼ਥਾਨ ਤੋ ਅਸ਼ੀਰਵਾਦ ਲੈ ਕੇ “ਦਲਿਤ ਵਿਦਿਆਰਥੀ ਬਚਾਓ ਯਾਤਰਾ” ਦੀ ਸ਼ੁਰੂਅਤ ਕੀਤੀਹੈ ਜੋ ਕਿ ਪੂਰੇ ਪੰਜਾਬ ਦੇ ਸ਼ਹਿਰਾ, ਕਸਬਿਆ ਅਤੇ ਪਿੰਡਾ ‘ਚ ਚਲਾਈ ਜਾਵੇਗੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋ ਗਰੀਬ ਬੱਚਿਆ ਦਾ 64 ਕਰੌੜ ਰੁਪਏ ਡਕਾਰ ਲਏ ਪਰ ਫਿਰ ਵੀ ਉਹ ਸੱਤਾ ਦੀ ਕੁਰਸੀ ਛੱਡਣ ਲਈ ਤਿਆਰ ਨਹੀ।
ਉਹਨਾਂ ਨੇ ਇਸ ਦੀ ਸੀਬੀਆਈ ਤੋ ਜਾਚ ਕਰਵਾਉਣ ਦੀ ਮੰਗ ਕੀਤੀ। ਬਾਦਲ ਪਰਿਵਾਰ ਤੋ ਵਰਦਿਆ ਸ.ਬੈਸ ਨੇ ਕਿਹਾ ਕਿ ਕਿਸਾਨ, ਮਜਦੂਰ ਵਿਰੋਧੀ ਆਰਡੀਨੈਸ ਕੇਦਰ ਸਰਕਾਰ ਵਲੋ ਲਿਆਦਾ ਗਿਆ ਹੈਜਿਸ ਸਰਕਾਰ ਦਾ ਅਕਾਲੀ ਦਲ ਭਾਈਵਾਲ ਹੈ ਪਰ ਅਕਾਲੀ ਦਲ ਨੇ ਇਸ ਦਾ ਵਿਰੋਧ ਨਹੀ ਕੀਤਾ, ਹੁਣ ਜਦੋ ਲੋਕ ਸੜਕਾ ਤੇ ਉਤਰ ਆਏ, ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਤਾ ਅਕਾਲੀ ਦਲ ਨੂੰ ਮਜਬੂਰਨ ਲੋਕ ਸਭਾ ‘ਚ ਵਿਰੋਧ ਕਰਨਾ ਪਿਆ।
ਉਹਨਾਾਂ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਇਹ ਕਿਸਾਨ, ਮਜਦੂਰ ਅਤੇ ਆੜਤੀ ਵਿਰੋਧੀ ਆਰਡੀਨੈਸ਼ ਵਾਪਸ ਲਿਆ ਜਾਵੇ। ਇਸ ਮੌਕੇ ਸਿਮਰਨਜੀਤ ਸਿੰਘ ਬੈਸ ਤੋ ਇਲਾਵਾ ਬਲਜਿੰਦਰ ਸਿੰਘ ਬੈਸ ਵਿਧਾਇਕ, ਜੋਰਾਵਰ ਸਿੰਘ,ਅਵਤਾਰ ਸਿੰਘ,ਪ੍ਰਧਾਨ ਡਾ ਕੇਵਲ ਸਿੰਘ, ਹੈਡ ਗ੍ਰੰਥੀ ਨਰੇਸ਼ ਸਿੰਘ,ਮੱਖਣ ਸਿੰਘ ਵਾਹਿਦਪੁਰੀ,ਸੁਖਦੇਵ ਸਿੰਘ,ਡਾ ਦਿਲਬਾਗ ਸਿੰਘ, ਡਾ ਹਰਭਜਨ ਸਿੰਘ ਸਹੂੰਗੜਾ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp