ਮੈਗਾ ਰੋਜ਼ਗਾਰ ਮੇਲੇ ‘ਚ ਮਾਈਕ੍ਰੋਸਾਫਟ ਤੇ ਹੋਰ ਮਲਟੀਨੈਸ਼ਨਲ ਕੰਪਨੀਆਂ ਵੀ ਲੈਣਗੀਆਂ ਭਾਗ : ਡੀ.ਸੀ


ਪਠਾਨਕੋਟ: 17 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ  ਕੀਤਾ ਜਾਵੇਗਾ। ਜਿਸ ਵਿਚ ਮਾਈਕ੍ਰੋਸਾਫਟ ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਵੀ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਵਰਚੁੱਅਲ ਤਰੀਕੇ ਨਾਲ ਕੀਤੇ ਜਾਣਗੇ, ਜਿਸ ‘ਚ ਬੀ.ਟੈਕ ਦੇ ਪ੍ਰਾਰਥੀ( ਸੀ.ਐਸ.ਸੀ,ਆਈ.ਟੀ.,ਈ.ਸੀ.ਈ.) ਜੋ 2021,2022,2023 ਬੈਚ ‘ਚ ਪਾਸ ਹੋ ਰਹੇ ਹਨ, ਭਾਗ ਲੈ ਸਕਦੇ ਹਨ।ਇਹ ਬੱਚੇ ਇਸ ਰੋਜ਼ਗਾਰ ਮੇਲੇ ‘ਚ ਸਾਫਟਵੇਅਰ ਇੰਜੀਨੀਅਰ ਸਪੋਰਟ ਇੰਜੀਨੀਅਰ ਤੇ ਤਕਨੀਕੀ ਕੰਸਲਟੈਂਟ ਦੇ ਤੋਰ ‘ਤੇ ਹੈਦਰਾਵਾਦ, ਬੈਂਗਲਰੁ, ਤੇ ਨੋਇਡਾ ‘ਚ ਨਿਯੁਕਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿਚ ਚੁਣੇ ਗਏ ਉਮੀਦੀਵਾਰ ਨੂੰ 12 ਤੋਂ 43 ਲੱਖ ਤੱਕ ਦਾ ਸਲਾਨਾ ਪੈਕੇਜ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕੰਪਨੀ ਵਲੋਂ ਬਿਨੈਕਾਰਾਂ ਨੂੰ 25 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕ ਮਹੀਨੇ ਦਾ ਸਟਾਈਫੰਡ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਮ.ਬੀ.ਏ.ਮਾਰਕਟਿੰਗ, ਜਨਰਲ ਮੈਨੇਜਮੈਂਟ ਜਾਂ ਇਨਫਾਰਮੇਸ਼ਨ ਮੈਨੇਜਮੈਂਟ 2021,2022 ਬੈਚ ਦੇ ਪਾਸ ਹੋਣ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਬਿਨੈਕਾਰ ਜੋ 3 ਜਾਂ 6 ਸਾਲ ਦਾ ਇਸ ਲਾਈਨ ਵਿਚ ਤਜ਼ਰਬਾ ਰੱਖਦਾ ਉਹ ਵੀ ਭਾਗ ਲੈ ਸਕਦੇ ਹਨ।

ਜਿਲਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੋਸ਼ਟਾਂ ਸਬੰਧੀ ਹੋਰ ਜਾਣਕਾਰੀ ਨੋਜਵਾਨ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਹੈਲਪ ਲਾਈਨ ਨੰ: 7657825214 ਜਾਂ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਆ ਕੇ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਸ਼ਿਨਰ ਨੇ ਦੱਸਿਆ ਕਿ ਮੈਗਾ ਮੇਲੇ ਵਿਚ ਹਿੱਸਾ ਲੈਣ ਲਈ ਨੋਜਵਾਨ ਹੁਣ 17 ਸਤੰਬਰ 2020 ਤੱਕ ਅਪਲਾਈ ਕਰ ਸਕਦਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply