ਹਰ ਪਿੰਡ ਖੁੱਲ੍ਹੇਗਾ ਆਕਸੀਜ਼ਨ ਜਾਂਚ ਕੇਂਦਰ : ਰੋੜੀ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਹਰ ਮੁਹਾਜ਼ ‘ਤੇ ਫੇਲ੍ਹ ਹੋ ਚੁੱਕੀ ਹੈ। ਕੋਈ ਸੁਚੱਜੇ ਪ੍ਰਬੰਧ ਨਾ ਹੋਣ ਕਰਕੇ ਪੰਜਾਬ ਵਿੱਚ ਮਹਾਂਮਾਰੀ ਦੀ ਲਪੇਟ ਵਿੱਚ ਹਜ਼ਾਰਾਂ ਲੋਕ ਆ ਚੁੱਕੇ ਹਨ ਅਤੇ ਅਣਗਿਣਤ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਤਰਜ਼ ‘ਤੇ ਕੋਰੋਨਾ ਤੋਂ ਬਚਾਅ ਲਈ ਹਰ ਪਿੰਡ ਵਿੱਚ ਅਕਸੀਮੀਟਰ ਵੰਡਣ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ ਦਿੱਲੀ ਸਰਕਾਰ ਵਲੋਂ ਵੀਹ ਹਜ਼ਾਰ ਅਕਸੀਮੀਟਰ ਭੇਜੇ ਗਏ ਹਨ। ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਹਰ ਪਿੰਡ ਤੇ ਹਰ ਵਾਰਡ ‘ਚ ਆਕਸੀਜਨ ਜਾਂਚ ਕੇਂਦਰ ਖੋਲ੍ਹਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਆਪਣੀ ਆਕਸੀਜਨ ਦੀ ਮਾਤਰਾ ਚੈੱਕ ਕਰਵਾਉਣ ਦੀ ਸਹੂਲਤ ਮਿਲ ਸਕੇ।

ਇਹ ਵਿਚਾਰ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਅੱਜ ਗੜ੍ਹਸ਼ੰਕਰ ਵਿਖੇ ਆਪਣੇ ਦਫਤਰ ਵਿੱਚ ਲੋਕ ਸਭਾ ਹਲਕਾ ਕੋਆਰਡੀਨੇਟਰ ਸਤਨਾਮ ਸਿੰਘ ਘੁੱਮਣ ਦੀ ਪ੍ਰਧਾਨਗੀ ਹੇਠ ਹੋਈ ਅਕਸੀਮੀਟਰ ਕੋਆਰਡੀਨੇਟਰਸ ਦੀ ਮੀਟਿੰਗ ਮੌਕੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਆਕਸੀਜ਼ਨ ਜਾਂਚ ਕੇਂਦਰ ਅਤੇ ਲੋਕਾਂ ਨੂੰ ਹੋਰ ਜਾਣਕਾਰੀ ਦੇ ਕੇ ਕੇਜ਼ਰੀਵਾਲ ਸਰਕਾਰ ਨੇ ਦਿੱਲੀ ਵਿਚ ਕੋਰੋਨਾ ਦੀ ਰੋਕਥਾਮ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੱਡੀ ਸਫਲਤਾ ਹਾਸਲ ਕੀਤੀ ਹੈ। ਉਸੇ ਤਹਿਤ ਪੰਜਾਬ ਵਿੱਚ ਵੀ ਲੋਕਾਂ ਨੂੰ ਕੋਰੋਨਾ ਦੀ ਲਪੇਟ ‘ਚ ਆਉਣ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਹਰ ਪਿੰਡ ਵਿੱਚ ਜਾਂਚ ਕੇਂਦਰ ਸਥਾਪਿਤ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਹਸਪਤਾਲ ਜਾਣ ਦੀ ਬਜਾਏ ਘਰ ਵਿਚ ਹੀ ਆਕਸੀਜਨ ਜਾਂਚ ਕਰਵਾਉਣ ਦੀ ਸਹੂਲਤ ਮਿਲ ਸਕੇ।

ਇਸ ਮੌਕੇ ਵੱਖ ਵੱਖ ਪਿੰਡਾਂ ਦੇ ਗਰੁੱਪ ਬਣਾ ਕੇ ਅਕਸੀਮੀਟਰ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਅਤੇ ਉਹਨਾਂ ਨੂੰ ਅਕਸੀਮੀਟਰ,ਪਾਰਟੀ ਦਾ ਸਾਹਿੱਤ ਅਤੇ ਆਕਸੀਜ਼ਨ ਜਾਂਚ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਕੌਂਸਲਰ ਸੋਮਨਾਥ ਬੰਗੜ , ਰੋਕੀ ਮੋਇਲਾ, ਚਰਨਜੀਤ ਸਿੰਘ ਚੰਨੀ, ਗੁਰਦਿਆਲ ਸਿੰਘ ਭਨੋਟ, ਡਾ. ਹਰਮਿੰਦਰ ਸਿੰਘ, ਪਰਮਜੀਤ ਸਿੰਘ ਬਾਰਾਪੁਰ, ਕੌਂਸਲਰ ਸੁਰਜੀਤ ਸਿੰਘ,ਸ਼ਮਸ਼ੇਰ ਸਿੰਘ ਪੈਂਸਰਾ,ਸੰਜੀਵ ਸ਼ਰਮਾ ਰੋੜ ਮਜਾਰਾ,ਜਗਤਾਰ ਸਿੰਘ ਕਿਤਨਾ,ਜਰਨੈਲ ਸਿੰਘ ਧਮਾਈ,ਅਸ਼ੋਕ ਕੁਮਾਰ ਸਤਨੋਰ, ਰਣਵੀਰ ਸਿੰਘ ਬਿਲੜੋ, ਜਗਦੀਪ ਸਿੰਘ ਝੋਨੋਵਾਲ,ਚੌ. ਰੋਸ਼ਨ ਲਾਲ, ਪ੍ਰਿੰਸ ਚੌਧਰੀ,ਸਤਵੀਰ ਸਿੰਘ,ਕੁਲਵੰਤ ਰਾਏ,ਗੁਰਪ੍ਰੀਤ ਸਿੰਘ ਗੜ੍ਹੀ ਮੱਟੋਂ, ਸੁਨੀਲ ਡੰਡੇਵਾਲ,ਮਨਿੰਦਰ ਨੰਗਲ ਕਲਾਂ,ਚੌ.ਸੋਮ ਨਾਥ ਅਤੇ ਵੱਖ ਵੱਖ ਪਿੰਡਾਂ ਤੋਂ ਪਾਰਟੀ ਵਲੰਟੀਅਰ ਸ਼ਾਮਲ ਸਨ |

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply