LATEST : ਸਰਬ ਸਾਂਝੀ ਪਾਰਟੀ ਸਭ ਤੋ ਵਿਲੱਖਣ ਹੋਵੇਗੀ ਅਤੇ ਜਾਤਪਾਤ ਤੋ ਉੱਪਰ ਉੱਠ ਕੇ ਕੰਮ ਕਰੇਗੀ- ਸੱਗੜ

ਹੁਸ਼ਿਆਰਪੁਰ (ਰਿੰਕੂ ਥਾਪਰ, ਸਤਵਿੰਦਰ ਸਿੰਘ )
ਹੁਸ਼ਿਆਰਪੁਰ ਵਿਖੇ ਸਰਬ ਸਾਂਝੀ ਪਾਰਟੀ ਦਾ ਗਠਨ ਕਰਦਿਆਂ ਤੇ ਪ੍ਰੈੱਸ ਨੂੰ
ਸੰਬੋਧਨ ਕਰਦਿਆ ਪਾਰਟੀ ਦੇ ਚੇਅਰਮੈਨ ਡਾ.ਨਰੇਸ਼ ਸੱਗੜ ਨੇ ਕਿਹਾ ਕਿ ਭਾਜਪਾ
ਤੇ ਅਕਾਲੀ ਦਲ ਕਾਂਗਰਸ ਤੇ ਬਸਪਾ ਨੇ ਵੋਟ ਬੈਕ ਦੀ ਖਾਤਿਰ ਵੰਡ ਪਾa ਅਤੇ ਰਾਜ
ਕਰੋ ਦੀ ਨੀਤੀ ਤਹਿਤ ਲੋਕਾਂ ਨੂੰ ਧਾਰਮਿਕ ਅਤੇ ਜਾਤੀਵਾਦ ਦੇ ਅਧਾਰ ਤੇ ਵੰਡ
ਕੇ ਆਪਸੀ ਭਾਈਚਾਰੇ ਨੂੰ ਖਤਮ ਕਰ ਦਿੱਤਾ ਹੈ । ਇਸ ਲਈ ਜਰੂਰਤ ਸੀ ਇੱਕ
ਅਜਿਹੀ ਪਾਰਟੀ ਦਾ ਗਠਨ ਕੀਤਾ ਜਾਵੇ ਜੋ ਕਿ ਸਾਰੇ ਧਰਮਾਂ ਅਤੇ ਜਾਤਾਂ ਨੂੰ
ਜੋੜੇ ਅਤੇ ਸਮਾਜਿਕ ਭਾਈਚਾਰੇ ਨੂੰ ਕਾਇਮ ਕਰਕੇ ਅਤੇ ਜਾਤੀਵਾਦ ਖਤਮ ਕਰਨ
ਲਈ ਅਗਰਸਰ ਰਹੇ ।ਉਨ੍ਹਾ ਕਿਹਾ ਕਿ ਉਪਰੋਕਤ ਸਰਕਾਰਾਂ ਨੇ ਸਰਕਾਰੀ ਅਦਾਰਿਆਂ
ਵਿੱਚ ਭ੍ਰਿਸ਼ਟਾਚਾਰ ਕਰ ਕੇ ਸਰਕਾਰੀ ਖਜ਼ਾਨੇ ਖਾਲੀ ਕਰਨ ਦੇ ਨਾਲ- ਨਾਲ ਸਰਕਾਰੀ
ਰੋਜਗਾਰ ਵੀ ਖਤਮ ਕਰ ਦਿੱਤੇ ਹਨ ।ਉਨ੍ਹਾ ਕਿਹਾ ਕਿ ਸਰਬ ਸਾਂਝੀ ਪਾਰਟੀ ਪੈਸੇ ਦੀ
ਥਾਂ ਅਸੂਲਾਂ ਨੂੰ ਤਰਜੀਹ ਦੇਵੇਗੀ ਅਤੇ ਭ੍ਰਿਸਟਾਚਾਰ,ਚਰਿਤਰਹੀਣ ਅਤੇ ਅਪਰਾਧੀ
ਵਿਅਕਤੀਆਂ ਨੂੰ ਚੋਣਾਂ ਲਈ ਉਮੀਵਾਰ ਨਹੀ ਬਣਾਏਗੀ।
ਆਮ ਆਦਮੀ ਪਾਰਟੀ ਦੀ ਗੱਲ ਕਰਦਿਆ ਉਨ੍ਹਾ ਕਿਹਾ ਕਿ ਇਸ ਪਾਰਟੀ ਨੇ ਜਾਤੀ
ਧਰਮ ਦੀ ਵੰਡ ਕਰਦੇ ਹੋਏ ਵਿਅਕਤੀ ਨੂੰ ਵਿਅਕਤੀ ਨਾਲ ਲੜਾ ਕੇ ਪੰਜਾਬੀਆਂ
ਵਿੱਚ ਵੰਡ ਪਾਓ ਤੇ ਦਿੱਲੀ ਤੋ ਰਾਜ ਕਰੋ ਦੀ ਨੀਤੀ ਅਪਣਾਈ ।ਜਿੱਥੇ ਇਸ ਨੇ ਆਮ
ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਥੇ ਜਿਵੇ ਕਿ ਪੰਜਾਬ ਦੇ
ਹਰ ਹਲਕੇ ਵਿੱਚੋ ਆਵਾਜ਼ ਆ ਰਹੀ ਹੈ ਕਿ ਕਰੋੜਾਂ ਰੁਪਏ ਵਿੱਚ ਟਿਕਟਾਂ ਵੇਚ ਕੇ
ਪੈਰਾਂਸ਼ੂਟਾ ਨਾਲ ਉਮੀਦਵਾਰ ਉਤਾਰ ਕੇ ਆਮ ਵਲੰਟੀਅਰਾਂ ਨਾਲ ਧੋਖਾ
ਕੀਤਾ।ਪਰ ਸਰਵ ਸਾਂਝੀ ਪਾਰਟੀ ਵਿਚ ਅਜਿਹਾ ਨਹੀ ਹੋਵੇਗਾ ।ਉਨ੍ਹਾ ਕਿਹਾ ਕਿ ਕਿ
ਪਾਰਟੀ ਭ੍ਰਿਸ਼ਟਾਚਾਰ ਸਿਸਟਮ ਨੂੰ ਬਦਲਣ ਲਈ ਪੁਰਾਣੇ ਰਾਜਨੇਤਾ ਪੁਰਾਣੀ ਪਾਰਟੀ
ਦੇ ਐਮ ਐਲ ਏ ਅਤੇ ਸਾਬਕਾ ਐਮ ਪੀ.ਪਾਰਟੀ ਦੇ ਮੈਬਰ ਨਹੀ ਹੋਣਗੇ ਬਲਕਿ
ਉਨ੍ਹਾ ਦੀ ਪਾਰਟੀ ਆਮ ਲੋਕਾਂ ਅਤੇ ਆਮ ਵਲੰਟੀਅਰਾਂ ਦੀ ਪਾਰਟੀ ਹੋਵੇਗੀ ।
ਇਸ ਮੌਕੇ ਸ.ਅਵਤਾਰ ਸਿੰਘ ਵਾਈਸ ਚੇਅਰਮੈਨ, ਸ.ਸੁਰਜੀਤ ਸਿੰਘ ਸੈਣੀ
ਸਕੱਤਰ,ਸ.ਅਜੀਤ ਸਿੰਘ ਭੋਗਲ ਕਾਰਜਕਾਰੀ ਮੈਬਰ, ਮਲਕੀਤ ਸਿੰਘ, ਵਰਿੰਦਰ
ਕੁਮਾਰ, ਡਾ ਕ੍ਰਿਸ਼ਨ ਦੇਵ ਤੇ ਕਈ ਹੋਰ ਨੇਤਾ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply