ਵੱਡੀ ਖ਼ਬਰ: ਹੁਸ਼ਿਆਰਪੁਰ ਪੁਲਿਸ ਵੱਲੋਂ ਕਤਲ ਤੇ ਲੁੱਟ-ਖੋਹ ਦੀਆਂ 3 ਵਾਰਦਾਤਾਂ ‘ਚ ਸ਼ਾਮਲ 2 ਭਗੌੜੇ ਗੈਂਗਸਟਰ ਕਾਬੂ

ਹੁਸ਼ਿਆਰਪੁਰ ਪੁਲਿਸ ਵੱਲੋਂ ਕਤਲ ਤੇ ਲੁੱਟ-ਖੋਹ ਦੀਆਂ 3 ਵਾਰਦਾਤਾਂ ‘ਚ ਸ਼ਾਮਲ 2 ਭਗੌੜੇ ਗੈਂਗਸਟਰ ਕਾਬੂ
ਐਸ. ਐਸ. ਪੀ. ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਅਧਿਕਾਰੀਆਂ ਦੀ ਸ਼ਲਾਘਾ
ਹੁਸ਼ਿਆਰਪੁਰ, 19 ਸਤੰਬਰ (ਅਦੇਸ਼, ਵਰਮਾ, ਗਰੋਵਰ, ਰਾਜ ਅਰੋੜਾ  ) : ਜ਼ਿਲ੍ਹਾ ਪੁਲਿਸ ਨੇ ਕਤਲ ਤੇ ਲੁੱਟ-ਖੋਹ ਦੀਆਂ 3 ਵਾਰਦਾਤਾਂ ਨੂੰ ਹੱਲ ਕਰਦਿਆਂ 2 ਭਗੌੜੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸਵਰਾਜ ਸਿੰਘ ਉਰਫ ਮਨੀ ਅਤੇ ਹਰਮੇਸ਼ ਲਾਲ ਉਰਫ ਲਾਲਾ ਗੁੱਜਰ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰੀਆਂ ਨਾਲ ਕਤਲ ਤੇ ਲੁੱਟ-ਖੋਹ ਦੇ 3 ਮਾਮਲੇ ਹੱਲ ਹੋਏ ਹਨ। ਉਨ੍ਹਾਂ ਦੱਸਿਆ ਕਿ 17 ਅਗਸਤ 2020 ਨੂੰ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਅਵਤਾਰ ਸਿੰਘ ਵਾਸੀ ਸੀਕਰੀ ਥਾਣਾ ਬੁੱਲੋਵਾਲ ਅਤੇ ਉਸ ਦੇ ਭਰਾ ਲਵਦੀਪ ਸਿੰਘ ਲੱਭਾ ਅਤੇ ਉਨ੍ਹਾਂ ਦੇ ਦੋਸਤ ਜਸਕਰਨ ਸਿੰਘ ਦੀ ਗੱਡੀ ਦਾ ਪਿੱਛਾ ਕਰਕੇ ਰਾਤ 9.15 ਵਜੇ ਗੋਲੀਆਂ ਚਲਾ ਕੇ ਲੱਭਾ ਅਤੇ ਜਸਕਰਨ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਉਨ੍ਹਾ ਦੱਸਿਆ ਕਿ ਘਟਨਾ ਉਪਰੰਤ ਐਸ. ਪੀ. (ਤਫਤੀਸ਼) ਰਵਿੰਦਰ ਪਾਲ ਸੰਧੂ ਅਗਵਾਈ ਹੇਠ ਡੀ. ਐਸ. ਪੀ. ਰਕੇਸ਼ ਕੁਮਾਰ, ਡੀ. ਐਸ. ਪੀ. ਦਵਿੰਦਰ ਸਿੰਘ ਸੰਧੂ, ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਅਤੇ ਥਾਣਾ ਬੁੱਲੋਵਾਲ ਦੇ ਇੰਸਪੈਕਟਰ ਪ੍ਰਦੀਪ ਸਿੰਘ ’ਤੇ ਅਧਾਰਿਤ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ।


ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਵਾਰਦਾਤ ਵਿੱਚ ਸੰਦੀਪ ਕੁਮਾਰ ਉਰਫ ਰਵੀ ਬਲਾਚੋਰੀਆ ਵਾਸੀ ਰਾਮਪੁਰ ਬਿਲੜੋਂ ਦਾ ਹੱਥ ਹੈ ਜੋ ਕਿ ਅਮ੍ਰਿਤਸਰ ਜੇਲ ਵਿੱਚ ਬੰਦ ਹੈ। ਉਨ੍ਹਾ ਦੱਸਿਆ ਕਿ ਰਵੀ ਬਲਾਚੋਰੀਆ ਨੂੰ ਪਰੋਡਕਸ਼ਨ ਵਰੰਟ ‘ਤੇ ਲਿਆ ਕੇ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਨੇ ਸੁਨੀਲ ਕੁਮਾਰ ਉਰਫ ਮੌਨੂੰ ਗੁੱਜਰ ਵਾਸੀ ਹਾਜੀਪੁਰ ਥਾਣਾ ਗੜਸ਼ੰਕਰ, ਪਰਮਿੰਦਰ ਉਰਫ ਵਪਾਰੀ, ਜਸਮੀਤ ਸਿੰਘ ਉਰਫ ਲੱਕੀ ਵਾਸੀ ਰਾਏਪੁਰ ਤੋਂ ਲਵਦੀਪ ਸਿੰਘ ਉਰਫ ਲੱਭਾ ਨੂੰ ਜਾਨੋਂ ਮਾਰਨ ਲਈ ਗੋਲੀਆਂ ਮੰਗਵਾਈਆਂ ਸਨ।
ਨਵਜੋਤ ਸਿੰਘ ਦੱਸਿਆ ਕਿ 18 ਸਤੰਬਰ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਅੱਡਾ ਦੁਸੜਕਾ ਤੋਂ ਦੋ ਨੌਜਵਾਨਾਂ ਨੂੰ ਕਾਬੂ ਕਰਨ ਅਤੇ ਤਲਾਸ਼ੀ ਲੈਣ ਤੇ ਹਰਮੇਸ਼ ਲਾਲ ਉਰਫ ਲਾਲ ਗੁੱਜਰ ਵਾਸੀ ਬੀਰਮਪੁਰ ਥਾਣਾ ਗੜਸ਼ੰਕਰ ਦੇ ਕਬਜੇ ‘ਚੋਂ ਇਕ 32 ਬੋਰ ਦਾ ਪਿਸਟਲ ਸਮੇਤ 6 ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਬੁੱਲੋਵਾਲ ਵਿੱਚ ਪਰਚਾ ਦਰਜ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਸਵਰਾਜ ਸਿੰਘ ਉਰਫ ਮਨੀ ਵਾਸੀ ਸੋਲੀ ਥਾਣਾ ਗੜਸ਼ੰਕਰ ਨੇ ਦੱਸਿਆ ਕਿ ਉਸ ਨੇ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ, ਪਰਮਿੰਦਰ ਉਰਫ ਵਪਾਰੀ, ਜਸਮੀਤ ਉਰਫ ਲੱਕੀ ਨੇ ਰਵੀ ਬਲਾਚੋਰੀਆ ਦੇ ਕਹਿਣ ਤੇ ਲੱਭਾ ਨੂੰ ਜਾਨੋਂ ਮਾਰਨ ਲਈ ਗੋਲੀਆਂ ਚਲਾਈਆਂ ਸਨ ਅਤੇ ਇਸ ਵਾਰਦਾਤ ਵਿੱਚ ਆਈ-20 ਕਾਰ ਵਰਤੀ ਗਈ ਸੀ ਜੋ ਕਿ ਰਵੀ ਬਲਾਚੋਰੀਆ ਅਤੇ ਉਸ ਦੇ ਸਾਥੀਆਂ ਨੇ ਹਰਿਆਣਾ ਰਾਜ ਦੇ ਯਮੁਨਾ ਨਗਰ ਵਿੱਚ ਖੋਹੀ ਸੀ ਜਿਸ ਸੰਬੰਧੀ ਥਾਣਾ ਛੱਪਰ, ਜ਼ਿਲ੍ਹਾ ਯਮੁਨਾ ਨਗਰ ਹਰਿਆਣਾ ਵਿਖੇ ਮਾਮਲਾ ਦਰਜ ਹੈ। ਇਹ ਕਾਰ ਸਮੇਤ ਦੋ ਪਿਸਟਲ ਸਵਰਾਜ ਸਿੰਘ ਉਰਫ ਮਨੀ ਦੀ ਨਿਸ਼ਾਨਦੇਹੀ ਤੇ ਪਿੰਡ ਰਾਏਪੁਰ ਤੋਂ ਬਰਾਮਦ ਕੀਤੀ ਗਈ।
ਐਸ. ਐਸ. ਪੀ. ਨੇ ਦੱਸਿਆ ਕਿ 22 ਅਪ੍ਰੈਲ 2020 ਨੂੰ ਪਿੰਡ ਸੋਲੀ ਦੀ ਲੜਕੀ ਜਸਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸੰਬੰਧੀ ਥਾਣਾ ਗੜਸ਼ੰਕਰ ਵਿੱਚ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਵਰਾਜ ਸਿੰਘ ਉਰਫ ਮਨੀ ਅਤੇ ਹਰਮੇਸ਼ ਲਾਲ ਉਰਫ ਲਾਲਾ ਗੁੱਜਰ ਭਗੌੜੇ ਸਨ ਜਿਨ੍ਹਾਂ ਨੂੰ ਜਿਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਮਾਹਲ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਦੋਵਾਂ ਭਗੌੜੇ ਗੈਂਗਸਟਰਾਂ ਨੂੰ ਕਾਬੂ ਕਰਨਾ ਸ਼ਲਾਘਾਯੋਗ ਕਾਰਵਾਈ ਹੈ।

Advertisements
  होशियारपुर पुलिस ने हत्या व लूटपाट की तीन बड़ी वारदातें हल कीं, आरोपियों को गिरफ्तार किया

गांव सीकरी के युवक पर गोलियां चलाने के मामले में आरोपियों की हुई गिरफ्तारी और गांव सोली में लड़की की हत्या के मामले को भी किया ट्रेस

होशियारपुर, 19 सितंबर-
हत्या व लूटपाट की बड़ी वारदातों को हल करते हुए होशियारपुर पुलस ने तीन मामले हल कर लिए हैं, जिनमें नामजद आरोपियों को गिरफ्तार करने के अलावा वारदातों में प्रयुक्त हथियारों को भी बरामद कर लिया है। विस्तृत जानकारी देते हुए एसएसपी होशियारपुर नवजोत सिंह माहल ने बताया कि पुलिस ने थाना गढ़शंकर में दर्ज मुकदमा नंबर 87 जोकि हत्या का मामला है, को ट्रेस कर लिया है। इसके अलावा हत्या के प्रयास का एक मुकदमा जोकि 18 अगस्त 2020 को थाना बुलोवाल में दर्ज किया गया था और हरियाणा में कार छीनने का दर्ज एक मुकदमा भी हल कर लिया है। आरोपियों को गिरफ्तार कर लिया गया है।

विस्तृत जानकारी देते हुए उन्होंने बताया कि पहला मुकदमा थाना बुलोवाल का है, जिसमें गांव सीकरी के रहने वाले अवतार सिंह व उनके भाई लवदीप सिंह पर कुछ युवकों की तरफ से गोलीया चलाई गई थी। मामले की तफ्तीश के लिए एसपी रविंदरपाल सिंह संधू की अगुवाई में एक स्पेशल कमेटी गठित की गई थी, जिसमें डीएसपी राकेश कुमार, डीएसपी दविंदर सिंह संधू, सीआईए इंचार्ज इंस्पेक्टर शिव कुमार और थाना बुलोवाल के प्रभारी इंस्पेक्टर प्रदीप कुमार शामिल थे।

उन्होंने बताया कि टीम ने जांच में यह पाया कि इस गोलीकांड में गांव रामपुर बिलड़े के रहने वाले संदीप कुमार उर्फ रवि बलाचौरिया का हाथ है, जिसे जेल से प्रोडक्शन वारंट पर लागर पूछताछ की गई। आरोपी ने कुबूल किया कि उसने सुनील कुमार उर्फ मोनू गुज्जर निवासी गढ़शंकर व परमंदर उर्फ वपारी निवासी हाजीपुर, गढ़शंकर और जसमीत सिंह उर्फ लक्की निवासी रायपुर के जरिए अवतार और उसके भाई पर गोलीयां चलवाई थी। मामले की तफ्तीश को आगे बढ़ाते हुए पुलिस ने 18 सितंबर 2020 को दो युवकों को हिरासत में लिया, जिनमें हरमेश लाल उर्फ लाला निवासी हीरमपुर से एक पिस्टल 32 बोर और गोलीयां बरामद हुई। दूसरे युवक सवराज उर्फ सन्नी ने पुलिस छताछ शुरू की तो पता चला कि अवतार पर गोलीयां चलाने में प्रयुक्त हुई कार आई20 हरियाणा के यमुनानगर से छीनी गई थी जोकि वारदात के बाद गांव रायपुर मे खड़ी कर दी गई। पुलिस ने कार व पिस्टल दोनों बरामद कर लिए हैं।

इसी तरह जांच में यह सामने आया कि गांव सोली में लड़की जसप्रीत कौर का गला घोंटकर हत्या करने के मामले में आरोपी सवराज उर्फ सन्नी व हरमेश लाल उर्फ लाला भगौड़े करार हैं, जिन्हें इस मामले में भी गिरफ्तार कर लिया गया। इसके अलावा असला एक्ट के तहत दर्ज केस में भी उक्त आरोपियों को गिरफ्तार किया गया है। इस तरह पुलिस ने तीन मामले हल करते हु दो भगौड़े गैंगस्टरों संदीप कुमार उर्फ रवि बलाचौरिया व सवराज उर्फ मनी को गिरफ्तार कर लिया है। आरोपियों से तीन पिस्टल व एक कार बरामद की गई है।
 
 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply