ਹੁਸ਼ਿਆਰਪੁਰ ਜਿਲੇ ਵਿੱਚ 91ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 3708, 4 ਮੌਤਾਂ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 118
ਹੁਸ਼ਿਆਰਪੁਰ 20 ਸਤੰਬਰ ( ਦੀਪਕ ਲਾਖਾ, ਵਿਜੈ ਵਰਮਾ, ਸੁਨੀਲ ਗਰੋਵਰ ) ਕੋਰੋਨਾ ਵਾਇਰਸ ਕਾਰਣ ਹੁਸ਼ਿਆਰਪੁਰ ਚ ਇਕ ਵਿਅਕਤੀ ਦੀ ਘਰ ਚ ਹੀ ਮੌਤ ਤੋਂ ਅਲਾਵਾ ਤਿੰਨ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਪਾਜੇਟਿਵ ਮਰੀਜਾਂ ਦੇ 91 ਨਵੇ ਕੇਸ ਸਾਹਮਣੇ ਆਏ ਹਨ।
ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 939 ਨਵੇ ਸੈਪਲ ਲੈਣ ਨਾਲ ਅਤੇ 773 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 91 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 3708 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 87810 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 82787 ਸੈਪਲ ਨੈਗਟਿਵ, ਜਦ ਕਿ 1681 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 121 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 118 ਹੈ ।
ਐਕਟਿਵ ਕੇਸਾ ਦੀ ਗਿਣਤੀ 981 ਹੈ , ਤੇ 2609 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 91 ਪਾਜੇਟਿਵ ਕੇਸ ਹਨ । ਹੁਸ਼ਿਆਰਪੁਰ ਸ਼ਹਿਰ 39 ਕੇਸ ਸਬੰਧਿਤ ਹਨ ਜਦ ਕੇ 52 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ ਸਬੰਧਿਤ ਹਨ ।
ਇਸ ਤੋ ਇਲਾਵਾ 4 ਮੌਤਾਂ (1) 63ਸਾਲਾ ਵਿਆਕਤੀ ਵਾਸੀ ਨਿਊ ਸ਼ਕਤੀ ਨਗਰ ਹੁਸ਼ਿਆਰਪੁਰ ਘਰ ਵਿੱਚ ਹੀ ਮੌਤ (2) 66 ਸਾਲਾ ਔਰਤ ਵਾਸੀ ਫਹਿਤੇਗੜ ਹੁਸ਼ਿਆਰਪੁਰ ਮੌਤ ਨਿਜੀ ਹਸਪਤਾਲ ਜਲੰਧਰ (3) 58 ਸਾਲਾ ਔਰਤ ਵਾਸੀ ਧਨੇੜੂ ਪੀ ਐਚ ਸੀ ਪਾਲਦੀ ਐਮ. ਐਚ ,ਜਲੰਧਰ (4) 67 ਸਾਲਾ ਔਰਤ ਵਾਸੀ ਰੂਪ ਨਗਰ ਹੁਸ਼ਿਆਰਪੁਰ ਮੈਡੀਕਲ ਕਾਲਿਜ ਅਮ੍ਰਿਤਸਰ । ਇਹ ਚਾਰੇ ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp