ਘਰ ਘਰ ਰੋਜ਼ਗਾਰ ਮੁਹਿੰਮ ਅਧੀਨ ਮਾਡਰਨ ਗਰੁੱਪ ਆਫ ਕਾਲਜਿਸ ਵਿਖੇ ਰੋਜ਼ਗਾਰ ਮੇਲਾ 22 ਸਤੰਬਰ ਨੂੰ
ਹੁਸ਼ਿਆਰਪੁਰ, 20 ਸਤੰੰਬਰ (ਦੀਪਕ ਲਾਖਾ , ਵਿਜੈ ਵਰਮਾ ) :
ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੋਸ਼ਿਆਰਪੁਰ ਵਲੋਂ ਮਾਡਰਨ ਗਰੁੱਪ ਆਫ ਕਾਲਜਿਸ ਦੇ ਸਹਿਯੋਗ ਨਾਲ਼ ਮਿਤੀ 22 ਸਤੰਬਰ 2020 ਨੂੰ ਸਵੇਰੇ 9 ਵਜੇ ਤੋਂ 4 ਵਜੇ ਤਕ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿੱਚ 10ਵੀਂ ਪਾਸ ਤੋਂ ਸ਼ੁਰੂ ਹੋ ਕੇ ਆਈ ਟੀ ਆਈ,ਡਿਪਲੋਮਾ(ਸਾਰੀਆਂ ਟ੍ਰੇਡਾਂ),+2 ਤੋਂ ਗ੍ਰੈਜੂਏਸ਼ਨ ਦੇ ਨੌਜਵਾਨ ਭਾਗ ਲੈ ਸਕਦੇ ਹਨ।ਇਸ ਮੇਲੇ ਵਿੱਚ ਕਵਿਕਰ (Quikr), ਐੱਚ ਆਰ ਵੱਲੋਂ ਐਮ ਵੀ ਆਟੋਕ੍ਰਾਫਟ ਚੰਡੀਗੜ•,ਰੌਕਮੈਨ,ਮੈਟਰੋ ਟਾਇਰ ਲੁਧਿਆਣਾ, ਫਲਿਪਕਾਰਟ ਆਦਿ ਕੰਪਨੀਆਂ ਵੱਲੋਂ ਲਗਭਗ 300 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਮਾਡਰਨ ਗਰੁੱਪ ਆਫ ਕਾਲਜ ਵਲੋਂ ਆਪਣੇ ਕਾਲਜ ਲਈ ਹਰ ਇਕ ਵਿਭਾਗ ਲਈ ਇੱਕ -ਇੱਕ ਸਹਾਇਕ ਪ੍ਰੋਫੈਸਰ ਦੀ ਖਾਲੀ ਪਈ ਅਸਾਮੀ ਨੂੰ ਭਰਿਆ ਜਾਵੇਗਾ ਜਿਸ ਵਿਚ ਸੰਬੰਧਿਤ ਵਿਸ਼ਿਆ ਵਿੱਚ ਪੋਸਟ ਗ੍ਰੈਜੂਏਟ ਹੋਣਾ ਲਾਜ਼ਮੀ ਹੈ ਅਤੇ ਪੀ.ਐੱਚ. ਡੀ. ਦੇ ਉਮੀਦਵਾਰਾਂ ਦੀ ਚੋਣ ਪ੍ਰਥਮ ਸ਼੍ਰੇਣੀ ਵਿੱਚ ਕੀਤੀ ਜਾਵੇਗੀ।
ਇਸ ਮੇਲੇ ਵਿੱਚ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਹੋਸ਼ਿਆਰਪੁਰ ਸ਼੍ਰੀ ਕਰਮ ਸਿੰਘ ਵੱਲੋਂ ਮਿਲੀਆਂ ਗਾਈਡਲਾਈਨਜ਼ ਅਨੁਸਾਰ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਮੇਲੇ ਵਿੱਚ ਕਾਲਜ ਦੇ ਪਲੇਸਮੈਂਟ ਅਫ਼ਸਰ ਲਵਪ੍ਰੀਤ ਸਿੰਘ ਦੀ ਅਗਵਾਈ ਵਿੱਚ ਮਾਹਰਾਂ ਦੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਅਧਿਕਾਰੀਆਂ ਦੇ ਨਾਲ਼ ਤਾਲ ਮੇਲ਼ ਕਰਕੇ ਅਤੇ ਕੋਵਿਡ 19 ਦੀਆਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਇਸ ਮੇਲੇ ਨੂੰ ਨੇਪਰੇ ਚਾੜਿ•ਆ ਜਾਵੇਗਾ
EDITOR
CANADIAN DOABA TIMES
Email: editor@doabatimes.com
Mob:. 98146-40032 whtsapp