ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕੇ ਦੀ ਨਾਮਵਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵ ਵਲੋਂ ਜਿਸ ਤਰ੍ਹਾਂ ਵੱਖ-ਵੱਖ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ , ਗ੍ਰਾਮ ਪੰਚਾਇਤ ਅਤੇ ਸਮੂਹ ਪਠਲਾਵਾ ਨਿਵਾਸੀ ਦੇ ਸਹਿਯੋਗ ਨਾਲ ਅੱਜ ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਇਹ ਨੀਂਹ ਪੱਥਰ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲਿਆ ਵਲੋਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰ ਕੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਸਵਾਮੀ ਸ਼ੰਕਰਾਨੰਦ ਜੀ ਪੱਦੀ ਮੱਟਵਾਲੀ,ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ,ਏਕ ਨੂਰ ਸਵੈ ਸੇਵੀ ਸੰਸਥਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਵਾਰੀਆ, ਜੱਥੇਦਾਰ ਸਵਰਨਜੀਤ ਸਿੰਘ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ, ਸਰਪੰਚ ਹਰਪਾਲ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਤੇ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜਿਲਾ ਯੋਜਨਾ ਬੋਰਡ ਨੇ ਆਪਣੇ ਭਾਸ਼ਣ ਵਿੱਚ ਇਹ ਪਾਰਕ ਬਣਾਉਣ ਲਈ ਏਕ ਨੂਰ ਸਵੈ ਸੇਵੀ ਸੰਸਥਾ ਦੀ ਭਰਪੂਰ ਸ਼ਲਾਘਾ ਕੀਤੀ ਇਸੇ ਤਰ੍ਹਾਂ ਸਵਾਮੀ ਸ਼ੰਕਰਾਨੰਦ ਜੀ ਪੱਦੀ ਮੱਟਵਾਲੀ,ਸਰਪੰਚ ਸ੍ਰੀ ਹਰਪਾਲ ਸਿੰਘ ਜੀ,ਸ੍ਰੀ ਕੁਲਦੀਪ ਸਿੰਘ ਪੀਜਾ ਹੋਟ ਜੱਥੇਦਾਰ ਸਵਰਨਜੀਤ ਸਿੰਘ ਜੀ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਵਲੋ ਵੀ ਇਸ ਪਾਰਕ ਨਿਰਮਾਣ ਕਰਾਉਣ ਲਈ ਏਕ ਨੂਰ ਸਵੈ ਸੇਵੀ ਸੰਸਥਾ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਤਨ ਮਨ ਧਨ ਨਾਲ ਅੱਗੇ ਤੋ ਵੀ ਮਦਦ ਕਰਨ ਦਾ ਭਰੋਸਾ ਦਿੱਤਾ।

ਸਟੇਜ ਸੰਚਾਲਨ ਦੀ ਸੇਵਾ ਏਕ ਨੂਰ ਸਵੈ ਸੇਵੀ ਸੰਸਥਾ ਦੇ ਵਿੱਤ ਸਕੱਤਰ ਮਾਸਟਰ ਤਰਸੇਮ ਪਠਲਾਵਾ ਜੀ ਵਲੋਂ ਬਹੁਤ ਹੀ ਬਾਖੂਬੀ ਨਿਭਾਈ ਗਈ। ਉਹਨਾਂ ਦੱਸਿਆ ਕਿ ਬਹੁਤ ਲੰਮੇ ਸਮੇਂ ਤੋਂ ਨਗਰ ਨਿਵਾਸੀਆਂ ਦੀ ਮੰਗ ਸੀ ਕਿ ਪਿੰਡ ਵਿੱਚ ਇੱਕ ਪਾਰਕ ਹੋਣਾਂ ਚਾਹੀਦਾ ਹੈ। ਸੋ ਉਹਨਾਂ ਅਤੇ ਏਕ ਨੂਰ ਸਵੈ ਸੇਵੀ ਸੰਸਥਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਨੇ ਇਸ ਵਾਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰਾਂ ਨਾਲ ਗੱਲ ਕੀਤੀ। ਉਹਨਾਂ ਵਲੋਂ ਪੂਰਨ ਸਹਿਯੋਗ ਅਤੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਪਾਰਕ ਦਾ ਨਿਰਮਾਣ ਹੋਣ ਜਾ ਰਿਹਾ ਹੈ। ਜਿਸ ਵਿੱਚ ਸਜਾਵਟੀ ਬੂਟੇ, ਬੱਚਿਆ ਲਈ ਝੂਲੇ, ਅਤੇ ਹੋਰ ਬਹੁਤ ਸਾਰੀਆਂ ਸਜਾਵਟੀ ਚੀਜ਼ਾਂ ਲਗਾਈਆ ਜਾ ਰਹੀਆ ਹਨ,ਏਕ ਨੂਰ ਸਵੈ ਸੇਵੀ ਸੰਸਥਾ ਦੇ ਚੈਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਜੀ ਵਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ, ਗ੍ਰਾਮ ਪੰਚਾਇਤ ਪਠਲਾਵਾ ਦਾ, ਸਪੋਰਟਸ ਕਲੱਬ ਦਾ ਅਤੇ ਦਾਨੀ ਸੱਜਣਾ ਦਾ ਜਿਨ੍ਹਾਂ ਇਸ ਕਾਰਜ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਏਕ ਨੂਰ ਸਵੈ ਸੇਵੀ ਸੰਸਥਾ ਵੱਲੋ ਸੰਤ ਬਾਬਾ ਗੁਰਬਚਨ ਸਿੰਘ ਜੀ,ਸਵਾਮੀ ਸ਼ੰਕਰਾਨੰਦ ਜੀ ਪੱਦੀ ਮੱਟਵਾਲੀ,ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ, ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਪਤਵੰਤੇ ਸੱਜਣਾਂ ਵਿੱਚ ਮਾਸਟਰ ਤਰਲੋਚਨ ਸਿੰਘ, ਮਾਸਟਰ ਹਰਮੇਸ਼, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ,ਬਲਵੰਤ ਸਿੰਘ ਜਗੈਤ, ਬਲਵੀਰ ਸਿੰਘ ਯੂ ਕੇ,ਹਰਜਿੰਦਰ ਸਿੰਘ, ਹਰਜੀਤ ਸਿੰਘ ਜੀਤਾ,ਕਾਕਾ ਹਰਮਨ, ਬਲਵੀਰ ਸਿੰਘ ਜਗੈਤ, ਡਾਕਟਰ ਪਰਮਿੰਦਰ ਸਿੰਘ ਵਾਰੀਆ, ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ, ਸ੍ਰੀਮਤੀ ਸਰਬਜੀਤ ਕੌਰ,ਮੈਡਮ ਜਤਿੰਦਰ ਕੌਰ ਐਡਵੋਕੇਟ,ਸ੍ਰੀਮਤੀ ਬਲਵੀਰ ਕੌਰ ਸਾਬਕਾ ਪੰਚ,ਆੜਤੀ ਅਮਰਪਰੀਤ ਸਿੰਘ ਲਾਲੀ, ਵਿਕਾਸ ਗਰੋਵਰ ਬੰਗਾ, ਜੋਗਾ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸੇਵਾ ਸਿੰਘ, ਸਤੀਸ਼ ਕੁਮਾਰ, ਗੁਰਦੇਵ ਰਾਮ, ਰਾਣਾ ਪੋਸ਼ੀ, ਸੰਤੋਖ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਦਿਲਾਵਰ ਬੈਂਸ ਪੰਚ,ਸਾਬੀ ਪੰਚ, ਸੰਦੀਪ ਸਿੰਘ ਖੰਨਾ,ਗੁਰਪ੍ਰੀਤ ਸਿੰਘ ਗੋਪੀ,ਗੁਰਦਿਆਲ ਸਿੰਘ, ਜਸਪਾਲ ਵਾਲੀਆਂ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply