BREAKING.. ਹਲਕਾ ਟਾਂਡਾ ਦੇ ਢਾਈ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਗਏ ਨੌਜਵਾਨ ਦੀ ਅਮਰੀਕਾ ਵਿਚ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ

ਗੜ੍ਹਦੀਵਾਲਾ / ਟਾਂਡਾ 21 ਸਤੰਬਰ (ਚੌਧਰੀ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਪਿੰਡ ਦਬੁਰਜੀ ਦੇ ਨੌਜਵਾਨ ਕੁਲਵਿੰਦਰ ਸਿੰਘ ਹੈਪੀ ਦੀ 17 ਅਗਸਤ ਨੂੰ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਹ ਢਾਈ ਸਾਲ ਪਹਿਲਾਂ ਆਪਣੀ ਪਤਨੀ ਤੇ ਦੋ ਬੇਟਿਆਂ ਨਾਲ ਚੰਗੇ ਭਵਿੱਖ ਦੀ ਤਲਾਸ਼ ਲਈ ਅਮਰੀਕਾ ਗਿਆ ਸੀ। ਇਸ ਬਾਰੇ ਪਰਿਵਾਰ ਕਹਿਣਾ ਹੈ ਕਿ ਸਾਡਾ ਇਕੋ ਪੁੱਤਰ ਤੇ ਸਾਡਾ ਸਹਾਰਾ ਸੀ।

ਕੁੱਝ ਲੋਕ ਕਹਿ ਰਹੇ ਹਨ ਕਿ ਕੁਲਵਿੰਦਰ ਨੇ ਖੁਦਕੁਸ਼ੀ ਕੀਤੀ ਹੈ।ਪਰ ਇਹ ਸਭ ਕੁੱਝ ਝੂਠ ਹੈ। ਸਾਡਾ ਕੁਲਵਿੰਦਰ ਬਿਲਕੁਲ ਖੁਸ਼ ਸੀ ਤੇ ਨਾਂ ਹੀ ਉਸ ਨੂੰ ਕੋਈ ਪਰੇਸ਼ਾਨੀ ਸੀ। ਪਰਿਵਾਰ ਦਾ ਮੰਨਣਾ ਹੈ ਕਿ ਕੁਲਵਿੰਦਰ ਦਾ ਕਤਲ ਹੋਇਆ ਹੈ। ਮ੍ਰਿਤਕ ਦੀ ਪਤਨੀ ਨੇ ਅਮਰੀਕਾ ਸਰਕਾਰ ਤੋਂ ਜਿੱਥੇ ਅਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਗੱਲ ਕੀਤੀ, ਉਥੇ ਹੀ ਉਨ੍ਹਾਂ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਮੇਰੇ ਪਤੀ ਦੇ ਕੀਤੇ ਗਏ ਕਤਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।

Advertisements

ਜਿਕਰਯੋਗ ਹੈ ਕਿ ਅਮਰੀਕਾ ਦੀ ਸਟੇਟ ਬਾਲਟੀ ਮੋਰ ਦੇ ਸ਼ਹਿਰ ਮੈਰੀਲੈਂਡ ਵਿੱਚ ਮੌਤ ਤੋਂ ਕਰੀਬ ਢਾਈ ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਅਤੇ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਪੰਜਾਬ ਦੇ ਅਣਗਿਣਤ ਨੌਜਵਾਨ ਰੋਟੀ ਰੋਜ਼ੀ ਲਈ ਵਿਦੇਸ਼ ਜਾ ਰਹੇ ਹਨ ਪਰ ਅਣਸੁਖਾਵੀਂ ਘਟਨਾ ਕਾਰਨ ਪਰਿਵਾਰ ਗਹਿਰਾ ਸਦਮੇ ਵਿਚ ਚਲੇ ਜਾਂਦਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply