ਹੁਸ਼ਿਆਰਪੁਰ (ਦੀਪਕ ਲਾਖਾ, ਵਿਜੈ ਕੁਮਾਰ ) : ਵਿਜੀਲੈਂਸ ਬਿਊਰੋ ਜਲੰਧਰ ਵਲੋਂ ਸੀਨੀਅਰ ਪੁਲਿਸ ਕਪਤਾਨ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤੇ ਹੁਸ਼ਿਆਰਪੁਰ ਦੇ ਥਾਣਾ ਸਿਟੀ ਦੇ ਏਐੱਸ ਆਈ ਦਵਿੰਦਰ ਕੁਮਾਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ.
ਇਸ ਸਬੰਧੀ ਜਾਣਕਾਰੀ ਦਿੰਦਿਆਂ ਓਨਾ ਦੱਸਿਆ ਕਿ ਸ਼ਿਕਾਇਤਕਰਤਾ ਦੀਪਕ ਨਾਖਵਾਲ ਦੀ ਹੁਸ਼ਿਆਰਪੁਰ ਵਿਖੇ ਲਾਟਰੀਆਂ ਦੀ ਦੁਕਾਨ ਹੈ. ਮਿਤੀ 1-8-2020 ਨੂੰ ਓਸਦੀ ਦੂਕਾਨ ਬੰਦ ਸੀ. ਇਸ ਦੋਰਾਨ ਉਸਦੀ ਦੂਕਾਨ ਤੇ ਕੰਮ ਕਰਦਾ ਲੜਕਾ ਦੁਕਾਨ ਬਾਹਰ ਬੈਠੇ ਸੀ.
ਇਸ ਦੋਰਾਨ ਏ ਐਸ ਆਈ ਦਵਿੰਦਰ ਕੁਮਾਰ 5-30 ਵਜੇ ਸ਼ਾਮ ਨੂੰ ਆਇਆ ਅਤੇ ਥਾਣੇ ਲਿਜਾ ਕੇ ਉਸ ਤੇ ਦੜੇ ਸੱਟੇ ਦਾ ਥਾਨਾ ਸਿਟੀ ਹੁਸ਼ਿਆਰਪੁਰ ਚ ਕੇਸ ਦਰਜ ਕਰ ਦਿੱਤਾ.
ਸ਼ਾਮ 7:00 ਵਜੇ ਏ ਐੱਸ ਆਈ ਦਵਿੰਦਰ ਨੇ ਮਾਲਕ ਨੂੰ ਫੋਨ ਕਰਕੇ ਕਿਹਾ ਕਿ ਇਹ ਬੰਦਾ ਤੇਰਾ ਨਾਮ ਲੈ ਰਿਹਾ ਹੈ ਆਕਿ ਸਿਫਾਰਸ਼ ਕਰਵਾ ਲੈ. ਅਗਲੇ ਦਿਨ ਮਾਲਕ ਨੇ ਏ ਐੱਸ ਆਈ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਲਈ ਜਾ ਰਿਹਾ ਹੈ ਅਤੇ ਉਹ ਆਪਣੇ ਨਾਲ 4 ਹਜਾਰ ਰੁਪਏ ਲੈ ਕੇ ਆਏ. ਸ਼ਿਕਾਇਤ ਕਰਤਾ ਦੀਪਕ ਨਖਵਾਲ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਾਜਵਿੰਦਰ ਕੌਰ ਅਤੇ ਉਨ੍ਹਾਂ ਦੀ ਪਾਰਟੀ ਨੇ ਏ ਐੱਸ ਆਈ ਦਵਿੰਦਰ ਕੁਮਾਰ ਨੂੰ 4000 ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp