ਪੰਜਾਬ ਪ੍ਰਾਪਤੀ ਸਰਵੇਖਣ ਦੇ ਚੰਗੇ ਨਤੀਜਿਆਂ ਲਈ ਅਧਿਆਪਕ ਕਰ ਰਹੇ ਹਨ ਅਣਥੱਕ ਮਿਹਨਤ


ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ 48553 ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ 5145 ਵਿਦਿਆਰਥੀ ਲੈ ਰਹੇ ਹਨ ਹਿੱਸਾ


ਪਠਾਨਕੋਟ, 22 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਦਿਸਾ ਨਿਰਦੇਸਾਂ ਅਤੇ ਸਿੱਖਿਆ ਸਕੱਤਰ ਕਿ੍ਰਸਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸੀਲ ਹੈ। ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਕਾਰਨ ਜਿੱਥੇ ਸਕੂਲ ਬੰਦ ਹਨ ਉੱਥੇ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਤਾਲਾਬੰਦੀ ਦੇ ਸਮੇਂ ਤੋਂ ਹੀ ਜਾਰੀ ਰੱਖਿਆ ਹੋਇਆ ਹੈ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਆਨ-ਲਾਈਨ ਕਲਾਸਾਂ ਦਾ ਪ੍ਰਬੰਧ ਕਰਨ ਲਈ ਟੈਲੀਵਿਜਨ,ਰੇਡੀਓ, ਯੂ-ਟਿਊਬ, ਜੂਮ ਐਪ, ਗੂਗਲ ਡਰਾਈਵ,ਵਟਸਐਪ,ਪੰਜਾਬ ਐਜੂਕੇਅਰ ਐਪ ਅਤੇ ਹੋਰ ਸਾਧਨਾਂ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।

Advertisements


ਸਿੱਖਿਆ ਵਿਭਾਗ ਵੱਲੋਂ ਇਸ ਸਮੇਂ ਦੌਰਾਨ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦਾ ਮੁਲਾਂਕਣ ਕਰਨ ਲਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ‘ਪੰਜਾਬ ਪ੍ਰਾਪਤੀ ਸਰਵੇਖਣ-2020‘ ਕਰਵਾਇਆ ਜਾ ਰਿਹਾ ਹੈ।ਇਸ ਸਰਵੇਖਣ ਵਿੱਚ ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀ ਸਾਮਿਲ ਹੋ ਰਹੇ ਹਨ। ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਸਰਵੇਖਣ 21 ਸਤੰਬਰ ਤੋਂ ਸੁਰੂ ਹੋ ਚੁੱਕਾ ਹੈ। ਇਸ ਸਰਵੇਖਣ ਲਈ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਵਿੱਚ ਬਹੁਤ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।

Advertisements


ਇਸ ਸਰਵੇਖਣ ਲਈ ਵਿਭਾਗ ਦੇ ਸਾਰੇ ਅਧਿਕਾਰੀ, ਸਕੂਲ ਮੱੁਖੀ ਅਤੇ ਅਧਿਆਪਕ ਪੱਬਾਂ ਭਾਰ ਹਨ। ਅਧਿਆਪਕ ਅਤੇ ਸਕੂਲ ਮੁੱਖੀ ਬੱਚਿਆਂ ਨੂੰ ਇਸ ਸਰਵੇਖਣ ਸੰਬੰਧੀ ਹਰ ਪੱਖੋਂ ਜਾਗਰੂਕ ਕਰ ਰਹੇ ਹਨ। ਸਾਰੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਆਈ ਡੀਜ ਜਾਰੀ ਕੀਤੀਆਂ ਗਈਆਂ ਹਨ, ਜਿਸ ਨੂੰ ਭਰ ਵਿਦਿਆਰਥੀ ਇਸ ਸਰਵੇਖਣ ਵਿੱਚ ਭਾਗ ਲੈ ਰਹੇ ਹਨ। ਅਧਿਆਪਕਾਂ ਅਤੇ ਸਕੂਲ ਮੁੱਖੀਆਂ ਵਿੱਚ ਇਸ ਸਰਵੇਖਣ ਲਈ ਇੰਨਾ ਉਤਸਾਹ ਹੈ ਕਿ ਉਹ  ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਸੋਸਲ ਮੀਡੀਆ ਰਾਹੀਂ ਹਰ ਤਰੀਕਾ ਅਪਣਾ ਰਹੇ ਹਨ ਅਤੇ ਕਈ ਅਧਿਆਪਕ ਅਤੇ ਸਕੂਲ ਮੁਖੀ ਸਰਵੇਖਣ ਕਰਵਾਉਣ ਲਈ ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਖੁਦ ਉਹਨਾਂ ਦੇ ਘਰ ਤੱਕ ਵੀ ਜਾ ਰਹੇ ਹਨ। ਮਾਪਿਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮਾਪੇ ਖੁਦ ਨਿਗਰਾਨ ਬਣਕੇ ਬੱਚਿਆਂ ਦੇ ਟੈਸਟ ਕਰਵਾ ਰਹੇ ਹਨ।

Advertisements


ਬੱਚਿਆਂ ਦੇ ਸਰਵੇਖਣ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਆਪਕ ਵਿਦਿਆਰਥੀਆਂ ਨੂੰ ਲਿਖਤੀ ਅਤੇ ਜੁਬਾਨੀ ਮੈਸੇਜ ਭੇਜ ਕੇ ਅਗਵਾਈ ਕਰ ਰਹੇ ਹਨ। ਵਿਭਾਗ ਵੱਲੋਂ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ।


ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਦੇ ਅਨੁਸਾਰ ਇਸ ਸਰਵੇਖਣ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ 10 ਬਹੁਵਿਕਲਪੀ ਪ੍ਰਸਨ ਰੱਖੇ ਹਨ ਅਤੇ ਹਰ ਪ੍ਰਸਨ ਦੇ ਦੋ ਅੰਕ ਹਨ। ਦੂਜੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੋ-ਦੋ ਅੰਕਾਂ ਦੇ 15 ਪ੍ਰਸਨ ਰੱਖੇ ਹਨ। ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਦੋ ਅੰਕਾਂ ਦੇ 20 ਪ੍ਰਸਨ ਰੱਖੇ ਹਨ। ਇਸ ਸਰਵੇਖਣ ਵਿੱਚ ਅਗਸਤ ਤੱਕ ਦਾ ਸਿਲੇਬਸ ਆਵੇਗਾ। ਮੁੱਖ ਦਫਤਰ ਵੱਲੋਂ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਰੇਕ ਟੈਸਟ ਤੋਂ ਇੱਕ ਦਿਨ ਪਹਿਲਾਂ ਲਿੰਕ ਭੇਜਿਆ ਜਾ ਰਿਹਾ ਹੈ ਜੋ ਭੇਜਣ ਤੋਂ ਦੋ ਦਿਨਾਂ ਤੱਕ ਖੁੱਲ੍ਹਾ ਰਹਿਆ ਕਰੇਗਾ।


ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ 21 ਸਤੰਬਰ ਨੂੰ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦਾ ਪੰਜਾਬੀ, ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਵਿਗਿਆਨ, ਅੱਠਵੀਂ ਜਮਾਤ ਦਾ ਪੰਜਾਬੀ, ਨੌਵੀਂ ਜਮਾਤ ਦਾ ਸਮਾਜਿਕ ਸਿੱਖਿਆ, ਦਸਵੀਂ ਜਮਾਤ ਦਾ ਅੰਗਰੇਜੀ, ਗਿਆਰ੍ਹਵੀਂ ਜਮਾਤ ਦਾ ਪੰਜਾਬੀ ਜਨਰਲ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਗਰੇਜੀ ਜਨਰਲ ਵਿਸੇ ਦਾ ਟੈਸਟ ਹੋ ਚੁੱਕਾ ਹੈ। ਜਿਸ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਇਸ ਸਰਵੇਖਣ ਵਿੱਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ 48553 ਵਿਦਿਆਰਥੀ ਭਾਗ ਲੈ ਰਹੇ ਹਨ ਅਤੇ ਇਸ ਤੋਂ ਇਲਾਵਾ ਏਡਿਡ ਸਕੂਲਾਂ ਦੇ ਵਿਦਿਆਰਥੀ ਵੀ ਭਾਗ ਲੈ ਰਹੇ ਹਨ।


ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਇਸ ਸਰਵੇਖਣ ਵਿੱਚ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਪਹਿਲੀ ਜਮਾਤ ਦੇ 2852, ਦੂਜੀ ਜਮਾਤ ਦੇ 3059, ਤੀਜੀ ਜਮਾਤ ਦੇ 2422, ਚੌਥੀ ਜਮਾਤ ਦੇ 3305 ਅਤੇ ਪੰਜਵੀਂ ਜਮਾਤ ਦੇ 3497 ਵਿਦਿਆਰਥੀ ਭਾਗ ਲੈ ਰਹੇ ਹਨ।


 ਜਦਕਿ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਛੇਂਵੀਂ ਜਮਾਤ ਦੇ 3921, ਸੱਤਵੀਂ ਜਮਾਤ ਦੇ 4040, ਅੱਠਵੀਂ ਜਮਾਤ ਦੇ 4280, ਨੌਵੀਂ ਜਮਾਤ ਦੇ 4813, ਦਸਵੀਂ ਜਮਾਤ ਦੇ 4794, ਗਿਆਰ੍ਹਵੀਂ ਜਮਾਤ ਦੇ 6236 ਅਤੇ ਬਾਰ੍ਹਵੀਂ ਜਮਾਤ ਦੇ 5334 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਇਸ ਸਰਵੇਖਣ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ 5145 ਵਿਦਿਆਰਥੀ ਵੀ ਭਾਗ ਲੈ ਰਹੇ ਹਨ।


ਇਸ ਮੌਕੇ ਤੇ  ਡੀਐਮ ਸਾਇੰਸ ਸੰਜੀਵ ਸਰਮਾ, ਡੀਐਮ ਅੰਗਰੇਜੀ ਸਮੀਰ ਸਰਮਾ,ਡੀਐਮ ਗਣਿਤ ਅਮਿਤ ਵਸਸਿਟ,ਜਿਲ੍ਹਾ ਕੋਆਰਡੀਨੇਟਰ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ,  ਸਹਾਇਕ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਐਮਆਈਐਸ ਮੁਨੀਸ ਗੁਪਤਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply