ਪੰਜਾਬ ਬੰਦ ਹੋਣ ਕਾਰਨ 25 ਸਤੰਬਰ ਨੂੰ ਲੱਗਣ ਵਾਲਾ ਮੈਗਾ ਰੋਜ਼ਗਾਰ ਮੇਲਾ 30 ਸਤੰਬਰ ਨੂੰ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲੱਗੇਗਾ


ਪਠਾਨਕੋਟ ,23 ਸਤੰਬਰ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹਾ ਪਠਾਨਕੋਟ ਵਿੱਚ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ 25 ਸਤੰਬਰ 2020 ਨੂੰ ਜੋ ਮੈਗਾ ਰੋਜ਼ਗਾਰ ਮੇਲਾ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਣਾ ਸੀ ।ਉਹ ਰੋਜ਼ਗਾਰ ਮੇਲਾ ਕਿਸਾਨਾਂ ਦੇ ਮੁੱਦਿਆਂ ਕਾਰਨ ਪੰਜਾਬ ਬੰਦ ਹੋਣ ਕਾਰਨ  ਮਿਤੀ 30 ਸਤੰਬਰ 2020 ਨੂੰ ਲਗਾਇਆ ਜਾਵੇਗਾ।


ਉਨਾਂ ਦੱਸਿਆ ਕਿ ਬਾਕੀ ਦੇ ਤਿੰਨ ਰੋਜ਼ਗਾਰ ਮੇਲੇ ਪਹਿਲਾਂ ਮਿੱਥੀ ਗਈ ਮਿੱਤੀ ਦੇ ਮੁਤਾਬਿਕ ਹੀ ਹੋਣਗੇ। ਜਿਸ ਅਨੁਸਾਰ 24 ਸਤੰਬਰ 2020 ਨੂੰ ਆਈ.ਟੀ.ਆਈ.ਪਠਾਨਕੋਟ ਵਿਖੇ, 28 ਸਤੰਬਰ ਨੂੰ ਅਮਨ ਭੱਲਾ ਫਾਉਨਡੇਸ਼ਨ ਕਾਲਜ਼ ਕੋਟਲੀ ਪਠਾਨਕੋਟ ਵਿਖੇ,29 ਸਤੰਬਰ ਨੂੰ ਸਾਂਈ ਕਾਲਜ ਬਧਾਨੀ ਵਿਖੇ ਅਤੇ 30 ਸਤੰਬਰ ਨੂੰ ਤਵੀ ਗਰੁੱਪ ਆਫ ਕਾਲਜ ਸਾਹਪੁਰਕੰਡੀ ਵਿਖੇ ਲਗਾਇਆ ਜਾਵੇਗਾ।

Advertisements


ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਰੋਜ਼ਗਾਰ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।ਜਿਲਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਹੋਰ ਜਾਣਕਾਰੀ ਲਈ ਨੋਜਵਾਨ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਹੈਲਪ ਲਾਈਨ ਨੰ: 7657825214 ਜਾਂ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਆ ਕੇ ਪ੍ਰਾਪਤ ਕਰ ਸਕਦੇ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply