ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਕਾਲੋਨੀ ਦਾ ਮੁੱਖ ਗੇਟ ਤੇ ਬਾਊਂਡਰੀ ਦੀਵਾਰ ਤੇ 65 ਲੱਖ ਰੁਪਏ ਅਤੇ  ਸੜਕਾਂ ਦੇ ਨਿਰਮਾਣ ਕਾਰਜਾਂ ਤੇ 459 ਲੱਖ ਰੁਪਏ ਖਰਚ ਕੀਤੇ ਜਾਣਗੇ


ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਬਰਿੰਦਰਮੀਤ ਸਿੰਘ  ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਅਰਬਨ ਅਸਟੇਟ-2  ਗੁਰਦਾਸਪੁਰ  ਦੇ ਵੱਖਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ੍ਰੀ ਵਾਸੂਦੇਵ ਐਕਸੀਅਨ (ਇਲੈਕਟ੍ਰੀਕਲ),ਸ.  ਚਰਨਜੀਤ ਸਿੰਘ ਐਕਸੀਅਨ (ਸਿਵਲ), ਦਵਿੰਦਰ ਸੈਣੀ ਐਸ.ਡੀ.ਓ (ਸਿਵਲ), ਗੁਰਜੇਪਾਲ ਸਿੰਘ ਐਸ.ਡੀ.ਓ (ਹਾਰਟੀਕਲਚਰ), ਪੰਕਜ  ਪਾਬੋਰੀਆ ਜੀਏ ਤੇ ਦਾਨਿਸ਼ ਜੇਈ ਆਦਿ ਮੋਜੂਦ ਸਨ।

Advertisements


ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਪਾਹੜਾ ਨੇ ਦੱਸਿਆ ਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਵਲੋਂ ਅਰਬਨ ਅਸਟੇਟ-2 ਨੇੜੇ ਮੈਰੀਟੋਰੀਅਸ ਸਕੂਲ, ਗੁਰਦਾਸਪੁਰ ਵਿਖੇ ਲੋਕਾਂ ਨੂੰ ਸ਼ਾਨਦਾਰ ਰਿਹਾਇਸ਼ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਉਨਾਂ ਕਾਲੋਨੀ ਦੇ ਮੁੱਖ ਗੇਟ ਤੇ  ਬਾਊਂਡਰੀ ਦੀਵਾਰ, ਜੋ 65 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣੀ ਹੈ, ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਇਥੇ ਸੜਕਾਂ  ਆਦਿ ਬਣਾਉਣ ਲਈ 459 ਲੱਖ ਰੁਪਏ ਖਰਚ ਕੀਤੇ ਜਾਣਗੇ।ਵਾਟਰ  ਸਪਲਾਈ ਅਤੇ ਹਾਰਟੀਕਲਚਰ ਆਦਿ ਦੇ ਵਿਕਾਸ ਕੰਮ ਕਰਵਾਏ ਜਾਣਗੇ।

Advertisements


ਵਿਧਾਇਕ ਪਾਹੜਾ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਨਾਲ ਵਿਕਾਸ ਕੰਮ ਵੀ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ।ਉਨਾਂ ਦੁਹਰਾਇਆ ਕਿ  ਹਲਕੇ ਗੁਰਦਾਸਪੁਰ ਦੇ ਲੋਕਾਂ ਦੇ ਸਰਪਬੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਹਲਕੇ ਦੇ ਚਹੁਪੱਖੀ ਵਿਕਾਸ ਲਈ ਉਹ ਵਚਨਬੱਧ ਹਨ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply