ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਗੜ੍ਹਦੀਵਾਲਾ ਕੱਲ ਕਿਸਾਨਾਂ ਵਲੋਂ ਪੰਜਾਬ ਬੰਦ ਦੇ ਸੱਦੇ ਤੇ ਸਮਰਥਨ ‘ਚ ਉਤਰੇਗਾ : ਤੀਰਥ ਸਿੰਘ ਦਾਤਾ

ਗੜ੍ਹਦੀਵਾਲਾ 24 ਸਤੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆ ਇਕਬਾਲ ਸਿੰਘ ਕੋਕਲਾ ਜਨਰਲ ਸਕੱਤਰ ਤੀਰਥ ਸਿੰਘ ਦਾਤਾ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ / ਵੈਲਫੇਅਰ ਕਲੱਬ ਰਜਿ ਨੰ: 152 ਗੜਦੀਵਾਲਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਜੋ ਤਿੰਨ ਨੂੰ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਹਨ ਉਹ ਗੈਰਸੰਵਿਧਾਨਕ ਅਤੇ ਕਿਸਾਨ ਮਜਦੂਰ ਵਿਰੋਧੀ ਹਨ। ਪੰਜਾਬ /ਭਾਰਤ ਦਾ ਕਿਸਾਨ ਪਹਿਲਾਂ ਹੀ ਫਸਲਾਂ,ਦਾ ਸਹੀ ਮੁੱਲ ਨਾ ਮਿਲਣ ਕਾਰਣ ਤਰਸਯੋਗ ਹਾਲਤ ਵਿੱਚ ਹੈ ਅਤੇ ਆਤਮਹੱਤਿਆ ਕਰ ਰਿਹਾ ਹੈ। ਇਸ ਐਕਟ ਪਾਸ ਹੋਣ ਨਾਲ ਐਮ.ਐਸ,ਪੀ ਨਾ ਰਿਹਾ ਤਾਂ ਕਿਸਾਨ ਭੁੱਲ ਜਾਵੇਗਾ।ਇਸ ਹਫਤੇ ਹੁਸਿਆਰਪੁਰ ਮੰਡੀ ਵਿੱਚ ਮੱਕੀ ਦਾ ਭਾਅ ਐਮ ਐਸ ਪੀ ਹੁੰਦਿਆ 1890 ਨੂੰ ਸਰਕਾਰ ਨੇ ਤਹਿ ਕੀਤਾ ਸੀ ਫਿਰ ਵੀ ਬੋਲੀ 600 ਰੁ: ਦੀ ਲਗਾ ਕੇ ਕਨੂੰਨ ਦਾ ਮਜ਼ਾਕ ਉੜਾਇਆ ਅਤੇ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਗਈ। 

ਕਨੂੰਨ ਹੋਂਦ ਵਿੱਚ ਆਉਣ ਤੇ ਖਰੀਦਦਾਰ ਹੋਰ ਵੀ ਮਨਮਰਜੀ ਕਰਨਗੇ ਪਹਿਲਾ ਹੀ ਸੈਟਰ ਦੀ ਸਰਕਾਰ ਨੇ ਡੀਜਲ ਦਾ ਰੇਟ ਵਧਾ ਕੇ ਕਿਸਾਨ ਟਰਾਸਪੋਟਰਾ ਦਾ ਲੱਕ ਤੋੜਿਆ ਹੋਇਆ ਹੁਸਿਆਰਪੁਰ ਦਾ ਜਿਆਦਾ ਕਿਸਾਨ ਦਰਖਤ ਲਗਾ ਕੇ ਪ੍ਰਵਾਰ  ਦਾ ਗੁਜਾਰਾ ਕਰ ਰਿਹਾ ਹੈ। ਉਸ ਉੱਪਰ ਵੀ ਸਰਕਾਰ ਦਾ ਕੋਈ ਕੰਟਰੋਲ ਨਾ ਹੋਣ ਕਾਰਣ ਮਨਮਰਜੀ ਦਾ ਆੜਤੀ ਰੋਟ ਲਗਾ ਕੇ ਲੱਕੜ ਖਰੀਦ ਕਰਕੇ ਜਿਮੀਦਾਰਾਂ ਨੂੰ ਲੁੱਟ ਰਹੇ ਹਨ ਕੰਡੀ ਦੇ ਕਿਸਾਨਾ ਦਾ ਇਸ ਵਾਰ ਮੂਗਫਲੀ ਦਾ ਰੇਟ ਸਹੀ ਨਾ ਲਗਾ ਕੇ ਕਰੋਨਾ ਦਾ ਆਸਰਾ ਲੈ ਕਿ ਸਹੀ ਮੁਲ ਨਾ ਦੇ ਕਿ ਲੁਟਿਆ ਜਾ ਰਿਹਾ ਹੈ ਲੁੱਟ ਕੀਤੀ ਜਾ ਰਹੀ ਹੈ।

ਅਕਾਲੀ ਸਰਕਾਰ ਦੀ ਨੰਨੀ ਛਾ (ਹਰਸਿਮਰਿੱਤ ਕੋਰ ਬਾਦਲ ),ਦੁਆਰਾ ਅਸਤੀਫਾ ਦੇ ਕਿ ਕਿਸਾਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਬਾਦਲ ਸਰਕਾਰ ਦੁਆਰਾ ਜਿਮੀਦਾਰਾਂ ਨੂੰ ਮੋਟਰਾ ਤੇ ਮਿਲਦੀ ਬਿਜਲੀ ਦੀ ਸਬਸਿਟੀ ਛੱਡਣ ਲਈ ਆਪਣੀ ਸਰਕਾਰ ਵੇਲੇ ਧਨਾਡ ਜਿਮੀਦਾਰ ਨੂੰ ਆਖਿਆ ਗਿਆ ਸੀ ਪ੍ਰੰਤੂ ਆਪ ਇੱਕ ਵੀ ਮੋਟਰ ਦੀ ਸਬਸਿਟੀ ਬਾਦਲ ਸਾਹਿਬ ਨੇ ਨਹੀਂ ਛੱਡੀ ਫਰੀ ਬਿਜਲੀ ਅਤੇ ਮੋਟੀ ਪੈਨਸਨ ਲੈ ਕਿ ਬਾਦਲ ਪ੍ਰਵਾਰ ਦੁਆਰਾ ਲੱਖਾਂ ਕਰੋੜਾਂ ਦਾ ਨੁਕਸਾਨ ਪੰਜਾਬ ਸਰਕਾਰ ਦਾ ਕੀਤਾ ਜਾ ਰਿਹਾ ਮਿਤੀ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਮੂਹ ਕਲੱਬ ਮੈਬਰ ਸਮਰਥਨ ਕਰਦੇ ਹਨ।

ਸਮੂਹ ਕਲੱਬ ਮੈਂਬਰ ਵੱਧ ਚੜ ਕੇ ਬੰਦ ਦੌਰਾਨ ਧਰਨਿਆਂ ਵਿੱਚ ਵੱਧ ਚਵ ਕੇ ਹਿੱਸਾ ਲੈਣਗੇ ਜਸਵਿੰਦਰ ਸਿੰਘ ਮਾਣਾ ਦਾਰਾਪੁਰ,ਮੈਡਮ ਹਰਬੰਸ ਕੌਰ ਕੋਕਲਾ ਐਕਸ ਐਮ ਸੀ ਗੜਦੀਵਾਲਾ,ਮਨਜੀਤ ਸਿੰਘ ਰੋਬੀ ਐਕਸ ਐਮ ਸੀ ਗੜਦੀਵਾਲਾ,ਗੁਰਮੀਤ ਸਿੰਘ ਜੱਜ, ਜਗਤਾਰ ਸਿੰਘ ਬਲਾਲਾ ,ਜਰਨੈਲ ਸਿੰਘ ਰਾਜਾਕਲਾਂ,ਜੋਗਿੰਦਰ ਸਿੰਘ ਭਾਨਾ, ਗੁਰਮੇਲ ਸਿੰਘ ਦਾਰਾਪੁਰ,ਨਰਿੰਦਰ ਕੋਰ ਐਕਸ ਐਮ ਸੀ, ਕਾਮਰੇਡ ਤਰਲੋਚਨ ਸਿੰਘ,ਜਸਵੰਤ ਸਿੰਘ ਚੌਟਾਲਾ,ਚੈਂਚਲ ਸਿੰਘ ਬਾਹਗਾ,ਮਹੰਤ ਭੁਪਿੰਦਰਦਾਸ ਐਕਸ ਐਮ ਸੀ,ਗੁਰਦੀਪ ਸਿੰਘ ਐਮ ਸੀ,ਰਛਪਾਲ ਸਿੰਘ ਐਮ ਸੀ,ਪ੍ਰੀਤ ਦਸੂਆ,ਮੋਹਣ ਸਿੰਘ ਪਹਿਲਵਾਨ ਦਸੂਆ ,ਇਕਬਾਲ ਸਿੰਘ ਕੋਕਲਾ,ਹਰਭਜਨ ਸਿੰਘ ਢੱਟ ਸਰਪੰਚ ਅੰਬਾਲਾ ਜੱਟਾਂ,ਤਰਲੋਕ ਸਿੰਘ,ਸੁਦੇਸ ਕੁਮਾਰ ਟੋਨੀ ਐਕਸ ਐਮ ਸੀ,ਕੁਲਵਿੰਦਰ ਸਿੰਘ ਜੈਲਦਾਰ, ਜਸਵਿੰਦਰ ਸਿੰਘ ਜੱਸਾ ਪ੍ਰਧਾਨ ਕਾਂਗਰਸ ਗੜਦੀਵਾਲਾ,ਸੁਨੀਲ ਜੈਨ ,ਨੰਦ ਲਾਲ ਗੋਗਨਾ,ਟੋਨੀ ਪੁਰੀ, ਹਰਪਾਲ ਸਿੰਘ ਤੂਰ,ਜਸਪਾਲ ਸਿੰਘ ਪੰਡੋਰੀ,ਤਖਤ ਸਿੰਘ ਭੱਟਿਆ,ਬਬਲੀ ਕੋਲੋਵਾਲ,ਬਲਦੇਵ ਸਿੰਘ ਪਟਵਾਰੀ ਆਦਿ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply