– ਪੀੜਤ ਔਰਤਾਂ ਨੂੰ ਆਰਜ਼ੀ ਰਿਹਾਇਸ਼ ਤੋਂ ਇਲਾਵਾ ਦਿੱਤੀ ਜਾ ਰਹੀ ਹੈ ਕਾਨੂੰਨੀ ਸਲਾਹ ਅਤੇ ਸਿਹਤ ਸਹੂਲਤ
-ਮਹੀਨਾਵਾਰ ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਲਿਆ ਜਾਇਜ਼ਾ
HOSHAIARPUR (ADESH PARMINDER SINGH)
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਪ੍ਰਾਈਵੇਟ ਸਰਜੀਕਲ ਵਾਰਡ ਵਿੱਚ ‘ਵਨ ਸਟਾਪ ਸੈਂਟਰ’ ਖੋਲਿ•ਆ ਗਿਆ ਹੈ, ਜਿਸ ਦਾ ਉਦੇਸ਼ ਜਿਣਸੀ ਸੋਸ਼ਣ, ਘਰੇਲੂ ਹਿੰਸਾ, ਤੇਜ਼ਾਬ ਪੀੜਤ ਅਤੇ ਰੇਪ ਪੀੜਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਉਹ ਅੱਜ ਮਹੀਨਾਵਾਰੀ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਜਾਇਜ਼ਾ ਲੈ ਰਹੇ ਸਨ। ਜ਼ਿਲ•ੇ ਵਿੱਚ ਖੁੱਲ•ੇ ਇਸ ਕੇਂਦਰ ਦਾ ਜਾਇਜ਼ਾ ਲੈਂਦਿਆਂ ਉਨ•ਾਂ ਜ਼ਿਲ•ਾ ਪ੍ਰੋਗਰਾਮ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਇਸ ਸੈਂਟਰ ਵਿੱਚ ਪੀੜਤ ਔਰਤਾਂ ਨੂੰ ਫੌਰੀ ਰਾਹਤ ਮੁਹੱਈਆ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ‘ਵਨ ਸਟਾਪ ਸੈਂਟਰ’ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਪੀੜਤ ਔਰਤਾਂ ‘ਵਨ ਸਟਾਪ ਸੈਂਟਰ’ ਵਿੱਚ ਸੰਪਰਕ ਕਰ ਸਕਦੀਆਂ ਹਨ ਅਤੇ ਉਨ•ਾਂ ਨੂੰ 5 ਦਿਨ ਦੀ ਟੈਂਪਰੇਰੀ ਰਿਹਾਇਸ਼ ਤੋਂ ਇਲਾਵਾ ਕਾਨੂੰਨੀ ਸਹਾਇਤਾ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵਲੋਂ ਸਮੇਂ-ਸਮੇਂ ‘ਤੇ ਇਸ ਸੈਂਟਰ ਸਬੰਧੀ ਕੀਤੀ ਜਾ ਰਹੀ ਗਤੀਵਿਧੀ ਦਾ ਜਾਇਜ਼ਾ ਵੀ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਹੁਣ ਤੱਕ 5 ਔਰਤਾਂ ਇਸ ਸੈਂਟਰ ਵਿੱਚ ਸੰਪਰਕ ਕਰ ਚੁੱਕੀਆਂ ਹਨ, ਜਿਨ•ਾਂ ਨੂੰ ਫੌਰੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਉਨ•ਾਂ ਕਿਹਾ ਕਿ ਟੈਂਪਰੇਰੀ ਰਿਹਾਇਸ਼ ਵਿੱਚ ਸਬੰਧਤ ਪੀੜਤ ਔਰਤ ਦੇ ਨਾਲ ਉਸ ਦੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 8 ਸਾਲ ਤੋਂ ਘੱਟ ਉਮਰ ਦਾ ਲੜਕਾ ਨਾਲ ਰਹਿ ਸਕਦੇ ਹਨ। ਉਨ•ਾਂ ਕਿਹਾ ਕਿ ਉਕਤ ਪੀੜਤ ਔਰਤਾਂ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਵਿੱਚ ਪੜ•ਦੀਆਂ ਲੜਕੀਆਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਇਸ ਕੇਂਦਰ ਵਲੋਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰੋਗਰਾਮ ਅਫ਼ਸਰ-ਕਮ-ਕਨਵੀਨਰ ਦੀ ਅਗਵਾਈ ਵਿੱਚ ਇਹ ਕੇਂਦਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰ ਰਿਹਾ ਹੈ ਅਤੇ ਇਸ ਸੈਂਟਰ ਦੀ ਇਮਾਰਤ ਬਣਨ ਉਪਰੰਤ 24 ਘੰਟੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵਲੋਂ ਪੀੜਤ ਔਰਤਾਂ ਨੂੰ ਪੈਰਾਂ ਸਿਰ ਖੜ•ਾ ਕਰਨ ਲਈ ਯਤਨ ਵੀ ਕੀਤੇ ਜਾਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp